Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਮੁਸਲਿਮ ਨੌਜਵਾਨ ਨੇ ਦੁਬਾਰਾ ਮੰਗੀ ਮਆਫ਼ੀ, ਬੋਲਿਆ- ਬੇਟਾ ਭਰਾ ਮੰਨ ਕੇ ਕਰ ਦਿਓ ਮੁਆਫ਼

ਮੁਸਲਿਮ ਨੌਜਵਾਨ ਨੇ ਦੁਬਾਰਾ ਮੰਗੀ ਮਆਫ਼ੀ, ਬੋਲਿਆ- ਬੇਟਾ ਭਰਾ ਮੰਨ ਕੇ ਕਰ ਦਿਓ ਮੁਆਫ਼

ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਪਵਿੱਤਰ ਸਰੋਵਰ ‘ਚ ਕੁਰਲਾ ਕਰਨ ਵਾਲੇ ਮੁਸਲਿਮ ਨੌਜਵਾਨ ਸੁਭਹਾਨ ਰੰਗਰੀਜ਼ ਨੇ ਹੁਣ ਦੁਬਾਰਾ ਮੁਆਫ਼ੀ ਮੰਗੀ ਹੈ। ਨੌਜਵਾਨ ਨੇ ਫਿਰ ਇਹ ਤਰਕ ਦਿੱਤਾ ਹੈ ਕਿ ਉਸ ਨੂੰ ਮਰਿਯਾਦਾ ਦਾ ਪਤਾ ਨਹੀਂ ਸੀ। ਉਸ ਨੂੰ ਦੂਸਰੀ ਵਾਰ ਇਸ ਲਈ ਮੁਆਫ਼ੀ ਮੰਗਣੀ ਪਈ, ਕਿਉਂਕਿ ਪਹਿਲੀ ਵੀਡੀਓ ‘ਚ ਉਹ ਜੇਬਾਂ ‘ਚ ਹੱਥ ਪਾ ਕੇ ਖੜ੍ਹਾ ਸੀ। ਇਸ ਕਾਰਨ ਸਿੱਖ ਸ਼ਰਧਾਲੂਆਂ ਨੂੰ ਉਸ ਦਾ ਮੁਆਫ਼ੀ ਮੰਗਣ ਦਾ ਤਰੀਕਾ ਪਸੰਦ ਨਹੀਂ ਆਇਆ ਸੀ। ਇਸ ਹੀ ਕਾਰਨ ਨੌਜਵਾਨ ਨੇ ਇੱਕ ਹੋਰ ਵੀਡੀਓ ਜਾਰੀ ਕੀਤੀ ਹੈ। ਹਾਲਾਂਕਿ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵੱਲੋਂ ਅਜੇ ਤੱਕ ਨੌਜਵਾਨ ਖਿਲਾਫ਼ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।

ਪਰ, ਇਸ ਦੌਰਾਨ ਨੌਜਵਾਨ ਨੂੰ ਸਿੱਖ ਸ਼ਰਧਾਲੂਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਨੇ ਨਵੀਂ ਵੀਡੀਓ ‘ਚ ਕਿਹਾ ਕਿ ਮੈਂ ਸ੍ਰੀ ਦਰਬਾਰ ਸਾਹਿਬ ਗਿਆ ਸੀ, ਉੱਥੇ ਮੇਰੇ ਕੋਲ ਭੁੱਲ ਨਾਲ ਗਲਤੀ ਹੋ ਗਈ। ਉਸ ਦੇ ਲਈ ਮੈਂ ਆਪ ਸਭ ਤੋਂ ਮਆਫ਼ੀ ਮੰਗਦਾ ਹਾਂ। ਮੈਨੂੰ ਮਰਿਯਾਦਾ ਦਾ ਨਹੀਂ ਪਤਾ ਸੀ, ਨਹੀਂ ਦਾ ਮੈਂ ਕਦੇ ਵੀ ਅਜਿਹਾ ਨਹੀਂ ਕਰਦਾ। ਆਪਣਾ ਬੇਟਾ ਸਮਝ ਕੇ ਆਪਣਾ ਭਰਾ ਸਮਝ ਕੇ ਮੈਨੂੰ ਮੁਆਫ਼ ਕੀਤਾ ਜਾਵੇ। ਸੁਭਹਾਨ ਰੰਗਰੀਜ਼ ਨੇ ਇੰਸਟਾਗ੍ਰਾਮ ਤੇ ਆਪਣੇ ਦੋ ਵੀਡੀਓ ਸਾਂਝੇ ਕੀਤੇ ਸਨ। ਇੱਕ ਵੀਡੀਓ ‘ਚ, ਉਹ ਪਵਿੱਤਰ ਸਰੋਵਰ ‘ਚ ਨੰਗੇ ਪੈਰ ਬੈਠਾ ਹੈ। ਇਸ ਦੌਰਾਨ, ਉਹ ਦੋ ਜਾਂ ਤਿੰਨ ਘੁੱਟ ਪਾਣੀ ਮੁੰਹ ਵਿੱਚ ਲੈਂਦਾ ਹੈ ਤੇ ਇੱਕ ਵਾਰ ਸਰੋਵਰ ‘ਚ ਹੀ ਥੁੱਕ ਦਿੰਦਾ ਹੈ।

ਇਸ ਦੌਰਾਨ ਉਹ ਇਹ ਵੀ ਦਿਖਾਉਂਦਾ ਹੈ ਕਿ ਹਰਿਮੰਦਰ ਸਾਹਿਬ ਉਸ ਦੇ ਸਾਹਮਣੇ ਹੈ। ਇਸ ਵੀਡੀਓ ਨੂੰ ਬਣਾਉਣ ਦਾ ਉਦੇਸ਼ ਸਪੱਸ਼ਟ ਸੀ, ਉਸ ਦਾ ਇਰਾਦਾ ਰੀਲ ਬਣਾਉਣਾ ਸੀ। ਦੂਜੀ ਵੀਡੀਓ ‘ਚ, ਉਹ ਕਹਿੰਦਾ ਹੈ ਕਿ ਮੈਂ ਅੱਜ ਪੰਜਾਬ ਦੇ ਹਰਿਮੰਦਰ ਸਾਹਿਬ ਆਇਆ ਹਾਂ। ਭਰਾ, ਮੈਂ ਅਜਿਹਾ ਭਾਰਤ ਚਾਹੁੰਦਾ ਹਾਂ ਜਿੱਥੇ ਇੱਥੇ ਹਰ ਕਿਸੇ ਪੱਗ ਬੰਨ੍ਹੀ ਹੋਈ ਹੈ। ਸਾਰੇ ਸਾਡੇ ਪੰਜਾਬੀ ਭਰਾ ਹਨ। ਸਿਰਫ਼ ਮੈਂ ਹੀ ਟੋਪੀ ਪਹਿਨੀ ਹੋਈ ਹਾਂ, ਪਰ ਕਿਸੇ ਨੇ ਮੈਨੂੰ ਨਹੀਂ ਪੁੱਛਿਆ ਕਿ ਮੈਂ ਇਸ ਨੂੰ ਕਿਉਂ ਪਹਿਨਿਆ ਹੋਇਆ ਹਾਂ। ਕਿਉਂਕਿ ਹਿੰਦੂ, ਮੁਸਲਮਾਨ, ਸਿੱਖ ਤੇ ਈਸਾਈ ਸਾਰੇ ਭਰਾ ਹਨ ਤੇ ਉਨ੍ਹਾਂ ਨੂੰ ਭਰਾਵਾਂ ਵਾਂਗ ਰਹਿਣਾ ਚਾਹੀਦਾ ਹੈ।