Business Khas

Latest news
ਅਕਾਲ ਤਖਤ ਸਾਹਿਬ ਜੀ ਦੇ ਫ਼ੈਸਲੇ ਤੇ ਜੀ ਕਿੰਤੂ ਪ੍ਰੰਤੂ ਕੀਤਾ ਜਾ ਰਿਹਾ ਹੈ ਉਹ ਸਰਾਸਰ ਗ਼ਲਤ ਮਸ਼ਹੂਰ ਸ਼ਖਸੀਅਤ ਦੀ 'ਹਾਰਟ ਅਟੈਕ' ਨਾਲ ਮੌਤ! ਅਚਾਨਕ ਸਿਹਤ ਵਿਗੜਨ ਤੋਂ ਬਾਅਦ ਕੰਟਰੋਲ ਰੂਮ ਇੰਚਾਰਜ ਸਮੇਤ SIT ਜਾਂਚ ਵਿੱਚ 40 ਲੋਕ ਸ਼ੱਕੀ ਪੰਜਾਬ ਦੇ ਨੌਜਵਾਨਾਂ ਨੂੰ ਭਾਰਤੀ ਫੌਜ ਵਿੱਚ ਭਰਤੀ ਹੋਣ ਦਾ ਸੁਨਹਿਰੀ ਮੌਕਾ ਜਾਣੋ 10 ਗ੍ਰਾਮ ਸੋਨੇ ਦੀ ਕਿੰਨੀ ਕੀਮਤ? ਕੇਸ ਡਾਇਰੀ ‘ਚ ਵਰਤੇ ਜਾਣਗੇ 52 ਸ਼ਰਧਾਪੂਰਵਕ ਸ਼ਬਦ 628ਵੇਂ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਜਨਮ ਦਿਵਸ ਦੇ ਮੌਕੇ 'ਤੇ, ਸੁਸ਼ੀਲ ਰਿੰਕੂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ सतिगुरु कबीर महाराज जी की बाणी आपसी प्रेम, शांति, एकता और विश्व भाईचारे का संदेश देती है : मोहिंदर भ... ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਰਮੀਆਂ ਦੀਆਂ ਛੁੱਟੀਆਂ ਵਿਚ ਵਾਧੇ ਬਾਰੇ ਵੱਡੀ ਖਬਰ...
You are currently viewing ਗੁਰੂ ਅਮਰ ਦਾਸ ਜੀ ਦੇ ਉਸਤਤ ਵਿੱਚ ਸਬਦ ਗਾਇਣ ਕੀਤੇ

ਗੁਰੂ ਅਮਰ ਦਾਸ ਜੀ ਦੇ ਉਸਤਤ ਵਿੱਚ ਸਬਦ ਗਾਇਣ ਕੀਤੇ

ਗੁਰਦੁਆਰਾ ਗੁਰਦੇਵ ਨਗਰ ਤੋਂ ਨਿਕਲੀ ਸਬਦ ਚੌਂਕੀ ਵਿੱਚ ਸੰਗਤਾਂ ਨੇ ਗੁਰੂ ਅਮਰ ਦਾਸ ਜੀ ਦੇ ਉਸਤਤ ਵਿੱਚ ਸਬਦ ਗਾਇਣ ਕੀਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਜਿਨ੍ਹਾਂ ਦਾ ਪ੍ਰਕਾਸ਼ ਪੁਰਬ 30 ਅਪ੍ਰੈਲ ਨੂੰ ਸਮੁੱਚੇ ਸੰਸਾਰ ਵਿੱਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਸੀ ਜੀ ਨੂੰ ਸਮਰਪਿਤ ਵਿਸ਼ਾਲ ਸਬਦ ਚੌਂਕੀ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਗੋਪਾਲ ਨਗਰ ਤੋਂ ਸ਼ਾਮ ਦੇ ਪੰਜ ਵਜੇ ਆਰੰਭ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਜਿੰਨਾ ਵਿੱਚ ਬੀਬੀਆਂ ਬੱਚੇ ਅਤੇ ਵੀਰ ਸ਼ਾਮਲ ਸਨ ਨਿਸ਼ਾਨ ਸਾਹਿਬ ਜੀ ਦੀ ਅਗਵਾਈ ਵਿੱਚ ਸਿਰੁ ਹੋਈ ਜਿਸ ਵਿਚ ਗੁਰੂ ਅਮਰ ਦਾਸ ਜੀ ਦੀ ਬਾਣੀ ਅਤੇ ਗੁਰੂ ਸਾਹਿਬ ਜੀ ਦੀ ਉਸਤਤ ਵਿੱਚ ਭਟ ਸਾਹਿਬਾਨਾਂ ਵੱਲੋਂ ਉਚਾਰੀ ਬਾਣੀ ਬਾਣੀ ਦਾ ਰਸ ਭਿੰਨਾ ਕੀਰਤਨ ਵੱਖ ਵੱਖ ਵੀਰ ਬੀਬੀਆਂ ਅਤੇ ਬੱਚੇ ਗਾ ਰਹੇ ਸਨ ਸਮੁੱਚੇ ਰਸਤੇ ਵਿਚ ਸੰਗਤਾ ਵਾਸਤੇ ਵੱਖ ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ ਸਨ ਅਤੇ ਸੰਗਤਾ ਉਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ ਸ਼ਬਦ ਗਾਇਣ ਕਰਨ ਵਾਲਿਆਂ ਵਿਚ ਰਾਜਿੰਦਰ ਸਿੰਘ ਮਿਗਲਾਨੀ ਹਰਪ੍ਰੀਤ ਸਿੰਘ ਨੀਟੂ ਰਾਜਿੰਦਰ ਸਿੰਘ ਸਤਨਾਮ ਸਿੰਘ ਮਸ਼ੀਨਾਂ ਵਾਲੇ ਅਤੇ ਬੀਬੀਆਂ ਅਤੇ ਛੋਟੇ ਛੋਟੇ ਬੱਚੇ ਸ਼ਾਮਲ ਸਨ ਇਸ ਸ਼ਬਦ ਚੌਂਕੀ ਵੱਖ ਵੱਖ ਪੜਾਵਾਂ ਤੋਂ ਹੁੰਦੀ ਹੋਈ ਵਾਪਿਸ ਰਾਤ 9ਵਜੇ ਗੁਰਦਆਰਾ ਸਾਹਿਬ ਵਿਖੇ ਆ ਕੇ ਸਮਾਪਿਤ ਹੋਈ ਸਬਦ ਚੌਂਕੀ ਵਿੱਚ ਹਰਜੀਤ ਸਿੰਘ ਕਾਲਕਾ ਗੁਰੂਦੇਵ ਸਿੰਘ ਗੋਲਡੀ ਭਾਟੀਆ ਗਗਨ ਦੀਪ ਸਿੰਘ ਪਾਰਸ ਚਰਨਜੀਤ ਸਿੰਘ ਸੇਠੀ ਹਰਜਿੰਦਰ ਸਿੰਘ ਪਰੂਥੀ ਹਰਮਨਜੋਤ ਬੱਠਲਾ ਜਪਨੂਰ ਸਿੰਘ ਪ੍ਰੀਤਮ ਸਿੰਘ ਭਾਟੀਆ ਸੁਰਜੀਤ ਸਿੰਘ ਨੀਲਾ ਮਹਿਲ ਮਨਿੰਦਰ ਪਾਲ ਸਿੰਘ ਗੁੰਬਰ ਰਵਿੰਦਰ ਸਿੰਘ ਸਵੀਟੀ ਚਰਨਜੀਤ ਸਿੰਘ ਮਿੰਟਾ ਅਮਰਜੀਤ ਸਿੰਘ ਗੁਰਦੇਵ ਨਗਰ ਗੁਰਵਿੰਦਰ ਸਿੰਘ ਮੰਨਾ ਸ਼ਾਮਲ ਸਨ