Business Khas

Latest news
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਨੇ ਖੁੱਲ੍ਹੀ ਕਚਿਹਰੀ ਲਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਹਜ਼ਾਰ ਰੁਪਏ ਵਾਲੀ ਸਕੀਮ ਵਾਲੇ ਕਾਰਡ ਬਣਾਉਣ ਗਏ ਪਰਿਵਾਰ ਨਾਲ ਭਾਣਾ… ਘਰ ਤੋਂ 12 ਸਾਲ ਦੀ ਲੜਕੀ ਹੋਈ ਲਾਪਤਾ ਕਈ ਟੀਮਾਂ ਵਿੱਚ 40 ਸਾਲ ਦੇ ਗੋਲਕੀਪਰ ਸ਼ਾਮਲ; ਮੈਕਸਿਕੋ ਦੇ ਮੋਰਾ ਨੂੰ ਘਰੇਲੂ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਜੋਡੀ ਕਾਮਰ ਨੇ ਮੰਨਿਆ ਕਿ ਉਹ ਰੌਬਿਨ ਹੁੱਡ ਦੇ ਰੂਪ ਵਿੱਚ 'ਸਟ੍ਰਾਈਕਿੰਗ' ਪਰਿਵਰਤਨ ਤੋਂ ਬਾਅਦ ਹਿਊ ਜੈਕਮੈਨ ਨੂੰ ਨਹੀਂ ਪਛ... ਚੰਬਾ : 500 ਮੀਟਰ ਡੂੰਘੀ ਖੱਡ 'ਚ ਡਿੱਗੀ ਬਲੈਰੋ ਪਠਾਨਕੋਟ ਨੈਰੋਗੇਜ ਸੈਕਸ਼ਨ ‘ਤੇ ਹਰ ਸ਼ੁੱਕਰਵਾਰ ਨਹੀਂ ਚੱਲੇਗੀ ਟ੍ਰੇਨ ਇਸ ਦਿਨ ਤੋਂ ਖਾਤਿਆਂ ‘ਚ ਆਉਣਗੇ ‘ਮਾਵਾਂ-ਧੀਆਂ ਯੋਜਨਾ’ ਦੇ ਪੈਸੇ ਮੰਤਰੀ ਰਵਨੀਤ ਬਿੱਟੂ ਦਾ ਐਲਾਨ,ਪੰਜਾਬ ਨੂੰ ਰੇਲਵੇ ਵੱਲੋਂ ਵੱਡੀ ਸੌਗਾਤ... ਗੁਰਦੁਆਰਾ ਬਾਬਾ ਜੀਵਨ ਸਿੰਘ ’ਚ ਸ਼ਹੀਦੀ ਦਿਵਸ ਪ੍ਰੋਗਰਾਮ ਦੀ ਸਮਾਪਤੀ ਮੌਕੇ ਛੋਟੇ ਬੱਚਿਆਂ ਨੂੰ ਕੀਤਾ ਸਨਮਾਨ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਤਾਲਮੇਲ ਕਮੇਟੀ ਅੰਤਰ ਰਾਸ਼ਟਰੀ ਗਤਕਾ ਦਿਵਸ ਮਨਾਉਣਗੇ
You are currently viewing ਹਜ਼ਾਰ ਰੁਪਏ ਵਾਲੀ ਸਕੀਮ ਵਾਲੇ ਕਾਰਡ ਬਣਾਉਣ ਗਏ ਪਰਿਵਾਰ ਨਾਲ ਭਾਣਾ… ਘਰ ਤੋਂ 12 ਸਾਲ ਦੀ ਲੜਕੀ ਹੋਈ ਲਾਪਤਾ

ਹਜ਼ਾਰ ਰੁਪਏ ਵਾਲੀ ਸਕੀਮ ਵਾਲੇ ਕਾਰਡ ਬਣਾਉਣ ਗਏ ਪਰਿਵਾਰ ਨਾਲ ਭਾਣਾ… ਘਰ ਤੋਂ 12 ਸਾਲ ਦੀ ਲੜਕੀ ਹੋਈ ਲਾਪਤਾ

ਗੁਰਦਾਸਪੁਰ ਦੇ ਪਿੰਡ ਦਊਵਾਲ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਰਿਵਾਰ ਪੰਜਾਬ ਸਰਕਾਰ ਮਾਵਾਂ ਧੀਆਂ ਸਤਿਕਾਰ ਯੋਜਨਾ ਸਕੀਮ ਵਾਲੇ ਕਾਰਡ ਬਣਾਉਣ ਦੇ ਲਈ ਗਿਆ ਹੋਇਆ ਸੀ। ਹਾਲਾਂਕਿ, ਜਦੋਂ ਉਹ ਘਰ ਆਏ ਤਾਂ ਦੇਖਿਆ ਕਿ ਉਨ੍ਹਾਂ ਦੀ 12 ਸਾਲ ਦੀ ਲੜਕੀ ਮਾਹੀ ਘਰ ‘ਚ ਮੌਜੂਦ ਨਹੀਂ ਹੈ। ਇਸ ਸਬੰਧੀ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਾਰੇ ਰਿਸ਼ਤੇਦਾਰਾਂ ਦੇ ਕੋਲੋਂ ਵੀ ਪਤਾ ਕਰ ਲਿਆ, ਪਰ ਅਜੇ ਤੱਕ ਉਨ੍ਹਾਂ ਦੀ ਬੱਚੀ ਨਹੀਂ ਲੱਭੀ ਹੈ।ਜਾਣਕਾਰੀ ਦਿੰਦੇ ਹੋਏ ਲੜਕੀ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਦੀ ਹਜ਼ਾਰ ਰੁਪਏ ਸਕੀਮ ਵਾਲੇ ਕਾਰਡ ਬਣਾਉਣ ਦੇ ਲਈ ਗਏ ਹੋਏ ਸਨ ਤੇ ਜਦੋਂ ਇੱਕ ਘੰਟੇ ਬਾਅਦ ਉਹ ਵਾਪਿਸ ਘਰ ਆਏ ਤਾਂ ਉਨ੍ਹਾਂ ਦੀ 12 ਸਾਲ ਦੀ ਲੜਕੀ ਮਾਹੀ ਘਰ ‘ਚ ਮੌਜੂਦ ਨਹੀਂ ਸੀ।

ਉਨ੍ਹਾਂ ਕਿਹਾ ਕਿ ਉਸ ਦੀ ਕਾਫੀ ਭਾਲ ਕੀਤੀ ਗਈ ਤੇ ਰਿਸ਼ਤੇਦਾਰਾਂ ਨੂੰ ਵੀ ਫ਼ੋਨ ਕਰਕੇ ਪੁੱਛਿਆ ਗਿਆ, ਪਰ ਉਨ੍ਹਾਂ ਦੀ ਬੇਟੀ ਦਾ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਹੈ।ਪਰਿਵਾਰ ਨੇ ਕਿਹਾ ਕਿ ਅੱਜ ਬੱਚੀ ਨੂੰ ਲਾਪਤਾ ਹੋਏ ਪੂਰਾ ਇੱਕ ਦਿਨ ਬੀਤ ਚੁੱਕਾ ਹੈ, ਇਸ ਲਈ ਉਨ੍ਹਾਂ ਨੇ ਇਸ ਸਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਉਨ੍ਹਾਂ ਦੀ ਬੇਟੀ ਦਾ ਪਤਾ ਚਲਦਾ ਹੈ ਤਾਂ ਤੁਰੰਤ ਉਨ੍ਹਾਂ ਦੇ ਫੋਨ ਨੰਬਰ ‘ਤੇ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ।