Business Khas

Latest news
ਭਾਜਪਾ ਜਲੰਧਰ ਸ਼ਹਿਰੀ ਵੱਲੋਂ ਸ਼ਹੀਦ-ਏ-ਆਜ਼ਮ ਊਧਮ ਸਿੰਘ ਦੇ 86ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਭੇਟ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਸਾਹਿਬ ਦਾ ਯੋਗਾ ਬਾਰੇ ਸਟੈਂਡ ਸ਼ਲਾਘਾਯੋਗ ਕੰਗਨਾ ਰਣੌਤ ਅਤੇ ਪ੍ਰਹਲਾਦ ਜੋਸ਼ੀ ਦੇ ਬਿਆਨਾਂ ਵਿਰੁੱਧ ਜਲੰਧਰ ਮਹਿਲਾ ਕਾਂਗਰਸ ਦਾ ਸ਼ਕਤੀਸ਼ਾਲੀ ਪ੍ਰਦਰਸ਼ਨ: ਅਨੁਰਾਧਾ ਬੰਗ... ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਮਾਰਚ ਦੌਰਾਨ ਸਿੱਖਾਂ ਦੀ ਇਕਜੁਟਤਾ 'ਤੇ ਜ਼ੋਰ ਦਿੱਤਾ ਪੇਟ ਦਰਦ ਹੋਣ ‘ਤੇ ਖੁੱਲ੍ਹਿਆ ਰਾਜ਼; 2 ਮੁਲਜ਼ਮ ਗ੍ਰਿਫ਼ਤਾਰ ਪੰਜਾਬ ਕਾਂਗਰਸ ਦੇ ਅੰਦਰ ਅੰਦਰੂਨੀ ਕਲੇਸ਼ ਇੱਕ ਵਾਰ ਫਿਰ ਸਾਹਮਣੇ ਆਇਆ 10 ਦਿਨਾਂ ਬਾਅਦ ਮੁੜ ਸ਼ੁਰੂ ਹੋਈ ਕਾਂਗੜਾ ਘਾਟੀ ਰੇਲ ਸੇਵਾ ਸਾਵਣ ‘ਚ ਸ਼ਿਵਲਿੰਗ ‘ਤੇ ਸਭ ਤੋਂ ਪਹਿਲਾਂ ਕੀ ਚੜ੍ਹਾਈਏ-ਜਲ, ਦੁੱਧ ਜਾਂ ਪੰਚਾਮ੍ਰਿਤ? ਪੰਜਾਬ ‘ਚ 4 ਦਿਨਾਂ ਤੱਕ ਭਾਰੀ ਮੀਂਹ ਦਾ ਅਲਰਟ सुरक्षा चिंताओं के मद्देनजर मधेस प्रांत के कुछ हिस्सों में कर्फ्यू लागू
You are currently viewing 10 ਦਿਨਾਂ ਬਾਅਦ ਮੁੜ ਸ਼ੁਰੂ ਹੋਈ ਕਾਂਗੜਾ ਘਾਟੀ ਰੇਲ ਸੇਵਾ

10 ਦਿਨਾਂ ਬਾਅਦ ਮੁੜ ਸ਼ੁਰੂ ਹੋਈ ਕਾਂਗੜਾ ਘਾਟੀ ਰੇਲ ਸੇਵਾ

ਪਿਛਲੇ ਲਗਭਗ ਦਸ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਅਤੇ ਲੈਂਡਸਲਾਈਡ ਕਾਰਨ ਠੱਪ ਪਈਆਂ ਟ੍ਰੇਨਾਂ ਦੀ ਆਵਾਜਾਈ ਇੱਕ ਵਾਰ ਫਿਰ ਪਟੜੀ ‘ਤੇ ਮੁੜ ਆਈ ਹੈ। ਰੇਲਵੇ ਦੇ ਇੰਜੀਨੀਅਰਿੰਗ ਵਿਭਾਗ ਵੱਲੋਂ ਪੂਰੇ ਟ੍ਰੈਕ ਦੀ ਬਾਰੀਕੀ ਨਾਲ ਜਾਂਚ, ਸੁਰੱਖਿਆ ਨਿਰੀਖਣ ਅਤੇ ਮਰੰਮਤ ਦਾ ਕੰਮ ਮੁਕੰਮਲ ਕਰਨ ਤੋਂ ਬਾਅਦ ਇਸ ਨੂੰ ਟ੍ਰੇਨਾਂ ਦੀ ਆਵਾਜਾਈ ਲਈ ਪੂਰੀ ਤਰ੍ਹਾਂ ਨਾਲ ਸੁਰੱਖਿਅਤ (ਫ਼ਿੱਟ) ਕਰਾਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ 5 ਵਜੇ ਪਹਿਲੀ ਟ੍ਰੇਨ ਨੂੰ ਪਠਾਨਕੋਟ ਤੋਂ ਜੋਗਿੰਦਰਨਗਰ ਲਈ ਰਵਾਨਾ ਕੀਤਾ ਗਿਆ। ਹੁਣ ਸਾਰਾ ਕੁਝ ਮੌਸਮ ਦੇ ਮਿਜ਼ਾਜ ‘ਤੇ ਨਿਰਭਰ ਕਰਦਾ ਹੈ। ਜੇਕਰ ਮੌਸਮ ਸਾਫ਼ ਅਤੇ ਸੁਖਾਵਾਂ ਰਿਹਾ ਤਾਂ ਪਠਾਨਕੋਟ-ਜੋਗਿੰਦਰਨਗਰ ਰੇਲਖੰਡ ‘ਤੇ ਰੇਲ ਸੇਵਾ ਨਿਰੰਤਰ ਜਾਰੀ ਰਹੇਗੀ। ਦੱਸਣਯੋਗ ਹੈ ਕਿ ਕਾਂਗੜਾ ਘਾਟੀ ਨੈਰੋਗੇਜ ਰੇਲ ਸੇਵਾ ਨਾ ਕੇਵਲ ਸਫ਼ਰ ਦਾ ਸਭ ਤੋਂ ਸਸਤਾ ਅਤੇ ਸੁਖਾਲਾ ਸਾਧਨ ਹੈ, ਸਗੋਂ ਇਹ ਇਸ ਖੇਤਰ ਦੇ ਸੈਰ-ਸਪਾਟਾ ਉਦਯੋਗ ਦੀ ਰੀੜ੍ਹ ਦੀ ਹੱਡੀ ਵੀ ਹੈ। ਇਸ ਦੇ ਦੁਬਾਰਾ ਸ਼ੁਰੂ ਹੋਣ ਨਾਲ ਜਿੱਥੇ ਇੱਕ ਪਾਸੇ ਆਮ ਜਨਜੀਵਨ ਮੁੜ ਲੀਹ ‘ਤੇ ਆਵੇਗਾ, ਉੱਥੇ ਹੀ ਸਥਾਨਕ ਵਪਾਰ ਅਤੇ ਸੈਰ-ਸਪਾਟਾ ਗਤੀਵਿਧੀਆਂ ‘ਚ ਵੀ ਰੌਣਕ ਪਰਤਣ ਦੀ ਉਮੀਦ ਹੈ।