1 ਅਗਸਤ ਤੋਂ 40 ਲੱਖ ਔਰਤਾਂ ਦੇ ਮੋਬਾਈਲਾਂ ਉਤੇ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਮਿਲਣ ਵਾਲੀ ਰਕਮ ਦੀਆਂ ਫਿਰ ਘੰਟੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਹਨ।
ਜਨਰਲ ਸ਼੍ਰੇਣੀ ਦੀਆਂ ਔਰਤਾਂ ਨੂੰ 3,000 ਰੁਪਏ ਅਤੇ ਐਸਸੀ ਸ਼੍ਰੇਣੀ ਦੀਆਂ ਔਰਤਾਂ ਨੂੰ 4,500 ਰੁਪਏ ਮਿਲਣਗੇ। ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਪਠਾਨਕੋਟ ਤੋਂ ਇਸ ਸਕੀਮ ਦੀ ਦੂਜੀ ਕਿਸ਼ਤ ਜਾਰੀ ਕੀਤੀ। ਮੁੱਖ ਮੰਤਰੀ ਭਗਵੰਤ ਮਾਨ “ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ” ਦੇ ਤਹਿਤ ਪਠਾਨਕੋਟ ਤੋਂ ਇਹ ਰਕਮ ਟ੍ਰਾਂਸਫਰ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਲਾਭਪਾਤਰੀ ਔਰਤਾਂ ਨੂੰ ਇੱਕੋ ਸਮੇਂ ਤਿੰਨ ਮਹੀਨਿਆਂ ਦੀ ਰਕਮ ਮਿਲੇਗੀ। ਜਿਨ੍ਹਾਂ ਮਹਿਲਾਵਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ, ਉਨ੍ਹਾਂ ਦੇ ਖਾਤਿਆਂ ਵਿਚ ਅੱਜ 3,000 ਰੁਪਏ ਅਤੇ 4,500 ਰੁਪਏ ਆਉਣਗੇ। ਫਾਰਮ ਭਰਨ ਵਾਲੀਆਂ ਮਹਿਲਾਵਾਂ ਨੇ ਦੱਸਿਆ ਕਿ ਕੁਝ ਗੱਲਾਂ ਜਰੂਰ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ।
ਪਹਿਲਾਂ ਤੁਹਾਡਾ ਮੋਬਾਈਲ ਨੰਬਰ ਜੋ ਵੀ ਤੁਸੀਂ ਫਾਰਮ ਦੇ ਵਿੱਚ ਭਰਨਾ ਹੈ, ਉਹ ਤੁਹਾਡੇ ਆਧਾਰ ਕਾਰਡ ਅਤੇ ਬੈਂਕ ਖਾਤੇ ਦੇ ਨਾਲ ਲਿੰਕ ਹੋਣਾ ਲਾਜ਼ਮੀ ਹੈ। ਕਿਉਂਕਿ ਉਸ ਉਤੇ ਹੀ ਤੁਹਾਨੂੰ ਮੈਸੇਜ ਆਏਗਾ। ਜਦੋਂ ਤੱਕ ਉਹ ਲਿੰਕ ਨਹੀਂ ਹੋਵੇਗਾ, ਉਦੋਂ ਤੱਕ ਰਜਿਸਟ੍ਰੇਸ਼ਨ ਨਹੀਂ ਹੋਵੇਗੀ। ਇਸ ਤੋਂ ਇਲਾਵਾ ਜੇਕਰ ਤੁਹਾਡਾ ਬੈਂਕ ਵਿਚ ਸਾਂਝਾ ਖਾਤਾ ਹੈ ਤਾਂ ਉਸ ਦੀ ਮਾਨਤਾ ਨਹੀਂ ਹੋਵੇਗੀ। ਸਿਰਫ ਤੁਹਾਡੇ ਹੀ ਇਕੱਲਿਆਂ ਦੇ ਖਾਤੇ ਦਾ ਹੋਣਾ ਲਾਜ਼ਮੀ ਹੈ। ਜੇਕਰ ਤੁਹਾਡੀ ਡੀਬੀਟੀ ਯਾਨੀ ਡਾਇਰੈਕਟ ਬੈਨੀਫਿਸ਼ਰੀ ਟਰਾਂਸਫਰ ਸਰਕਾਰੀ ਸਕੀਮਾਂ ਦੇ ਵਿੱਚ ਵਰਤੀ ਜਾਣ ਵਾਲੀ ਪ੍ਰਕਿਰਿਆ ਹੈ ਜਿਸ ਦੇ ਰਾਹੀਂ ਲਾਭਪਾਤਰੀਆਂ ਨੂੰ ਸਿੱਧੇ ਇਸ ਦੇ ਫਾਇਦੇ ਮਿਲਦੇ ਹਨ।
