Business Khas

Latest news
ਬੂਥ ਲੈਵਲ ਅਫ਼ਸਰ ਹੁਣ 3 ਅਗਸਤ ਤੱਕ ਘਰ-ਘਰ ਜਾ ਕੇ ਭਰਨਗੇ ਗਣਨਾ ਫਾਰਮ  ₹257.32 ਕਰੋੜ ਦੀ ਲਾਗਤ ਨਾਲ ਜਲੰਧਰ-ਹੁਸ਼ਿਆਰਪੁਰ ਰਾਸ਼ਟਰੀ ਰਾਜਮਾਰਗ ਦੇ ਵਿਕਾਸ ਲਈ ਰਸਤਾ ਸਾਫ਼ ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों
You are currently viewing ਸਿੱਖ ਤਾਲਮੇਲ ਕਮੇਟੀ ਵੱਲੋਂ ਬਿਨਾਂ ਹਲਾਲ ਲਿਖੇ ਹਲਾਲ ਮੀਟ ਵੇਚਣ ਵਾਲਿਆਂ ਤੇ ਕਾਰਵਾਈ ਦੀ ਮੰਗ

ਸਿੱਖ ਤਾਲਮੇਲ ਕਮੇਟੀ ਵੱਲੋਂ ਬਿਨਾਂ ਹਲਾਲ ਲਿਖੇ ਹਲਾਲ ਮੀਟ ਵੇਚਣ ਵਾਲਿਆਂ ਤੇ ਕਾਰਵਾਈ ਦੀ ਮੰਗ

ਜਲੰਧਰ,(ਸੰਜੇ ਸ਼ਰਮਾ)- ਸ਼ਹਿਰ ਵਿੱਚ ਹਲਾਲ ਮੀਟ ਦੀਆਂ ਅਨੇਕਾਂ ਦੁਕਾਨਾਂ ਹਨ ਜਿਨ੍ਹਾਂ ਵਿੱਚ ਜ਼ਿਆਦਾਤਰ ਲੋਕਾਂ ਨੇ ਇੱਥੇ ਹਲਾਲ ਮੀਟ ਵਿਕਦਾ ਦੀ ਫੱਟੀ ਨਹੀਂ ਲਗਾਈ।ਜਿਸ ਕਾਰਨ ਹਿੰਦੂ ਵੀਰ ਅਤੇ ਸਿੱਖ ਵੀਰ ਜਿਨ੍ਹਾਂ ਦੇ ਧਰਮ ਅਨੁਸਾਰ ਹਲਾਲ ਮੀਟ ਖਾਣਾ ਵੀ ਵਰਜਿਤ ਹੈ ਨੂੰ ਭੁਲੇਖੇ ਨਾਲ ਹਲਾਲ ਮੀਟ ਖਵਾ ਕੇ ਉਨ੍ਹਾਂ ਦੇ ਧਰਮ ਦੇ ਉਲਟ ਕੰਮ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧ ਵਿਚ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਅਨੇਕਾਂ ਸ਼ਿਕਾਇਤਾਂ ਪਹੁੰਚੀਆਂ ਸਨ ਜਿਸ ਨੂੰ ਦੇਖਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ,ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ,ਸਤਪਾਲ ਸਿੰਘ ਦੀ ਅਗਵਾਈ ਵਿਚ ਤਾਲਮੇਲ ਕਮੇਟੀ ਦੇ ਮੈਂਬਰ ਹਰਪਾਲ ਸਿੰਘ ਪਾਲੀ ਚੱਢਾ, ਹਰਪ੍ਰੀਤ ਸਿੰਘ ਰੌਬਿਨ ,ਸਨੀ ਸਿੰਘ ਓਬਰਾਏ, ਅਤੇ ਵਿਕੀ ਸਿੰਘ ਖਾਲਸਾ ਲਾਲ ਰਤਨ ਦੇ ਸਾਹਮਣੇ ਪਹੁੰਚੇ ਜਿੱਥੇ ਹਲਾਲ ਮੀਟ ਦੀ ਕੋਈ ਪਲੇਟ ਨਹੀਂ ਲਿਖੀ ਗਈ ਸੀ। ਇਸ ਸੰਬੰਧ ਵਿਚ ਇਸੇ ਦੁਕਾਨਦਾਰ ਨੂੰ ਇੱਕ ਸਾਲ ਪਹਿਲਾਂ ਵੀ ਪਲੇਟ ਲਿਖ ਕੇ ਲਗਾਉਣ ਲਈ ਆਖਿਆ ਗਿਆ ਸੀ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਉਸਨੇ ਪਲੇਟ ਨਹੀਂ ਲਗਾਈ। ਇਸ ਸੰਬੰਧ ਵਿਚ ਥਾਣਾ ਨੰਬਰ-4 ਦੇ S.H.O ਅਸ਼ੋਕ ਕੁਮਾਰ ਸ਼ਰਮਾ ਪੁਲਿਸ ਫੋਰਸ ਨਾਲ ਮੌਕੇ ਤੇ ਪਹੁੰਚੇ ਅਤੇ ਉਹ ਦੁਕਾਨਦਾਰ ਜਿਸ ਦਾ ਨਾਮ ਮੁਹੰਮਦ ਅਤੀਕ ਅਤੇ ਫੋਜਾਨ ਨੂੰ ਥਾਣੇ ਲੈ ਕੇ ਆਏ ਜਿੱਥੇ ਉਸ ਦੁਕਾਨਦਾਰ ਨੇ ਲਿਖਤ ਤੌਰ ਤੇ ਮੁਆਫ਼ੀ ਮੰਗੀ ਅਤੇ ਦੁਕਾਨ ਤੇ ਲਿਖ ਕੇ ਲਗਾਉਣ ਦਾ ਭਰੋਸਾ ਦਿੱਤਾ ਅਤੇ ਦੁਕਾਨ ਦਾ ਨਾਮ ਜੋ ਕਿ ਸ਼ਾਮਾ ਚਿਕਨ ਹੈ ਨੂੰ ਬਦਲਣ ਦਾ ਅਤੇ ਆਪਣੇ ਨਾਮ ਤੇ ਰੱਖਣ ਦਾ ਭਰੋਸਾ ਦਿੱਤਾ।
ਸਿੱਖ ਆਗੂਆਂ ਨੇ ਕਿਹਾ ਸ਼ਹਿਰ ਵਿੱਚ ਇਸ ਤਰ੍ਹਾਂ ਦੀਆਂ ਜੋ ਹੋਰ ਵੀ ਦੁਕਾਨਾਂ ਹਨ ਉਹ ਆਪਣੀ ਦੁਕਾਨਾਂ ਤੇ ਲਿਖ ਕੇ ਲਗਾਨ ਕੀ ਇੱਥੇ ਹਲਾਲ ਮੀਟ ਵਿਕਦਾ ਹੈ ਨਹੀਂ ਤਾਂ ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਕਰਵਾਈ ਜਾਵੇਗੀ।ਇਸ ਮੌਕੇ S.H.O ਡਵੀਜਨ ਨੰਬਰ 4 ਨੇ ਕਿਹਾ ਹੈ ਕਿ ਬਿਨਾਂ ਲਿਖ ਕੇ ਲਗਾਏ ਕਿਸੇ ਵੀ ਦੁਕਾਨਦਾਰ ਨੂੰ ਹਲਾਲ ਮੀਟ ਵੇਚਣ ਨਹੀਂ ਦਿੱਤਾ ਜਾਵੇਗਾ।