Business Khas

Latest news
ਭਾਜਪਾ ਜ਼ਿਲ੍ਹਾ ਉਪ ਪ੍ਰਧਾਨ ਭੂਪੇਂਦਰ ਕੁਮਾਰ ਅਤੇ ਰੋਸ਼ਨ ਲਾਲ ਦੀ ਅਗਵਾਈ ਹੇਠ ਸ਼ਹਿਰ ਦੇ ਸਾਰੇ ਮੰਡਲਾਂ ਵਿੱਚ ਹੋਵੇਗਾ ਕਲ... ਸਿੱਖਾਂ ਵਿਰੁੱਧ ਬੀਜੇਪੀ ਦੀ ਬਦਨੀਤੀ ਦੀ ਮੂੰਹ ਬੋਲਦੀ ਤਸਵੀਰ: ਸਿੱਖ ਤਾਲਮੇਲ ਕਮੇਟੀ ਆਮਦਨ ਟੈਕਸ ਦਾ ਰਿਫ਼ੰਡ ਲੈਣ 'ਚ ਆ ਰਹੀ ਹੈ ਮੁਸ਼ਕਿਲ ? ਜਾਣੋ 5 ਮੁੱਖ ਕਾਰਨ ਪੰਜਾਬ ’ਚ ਕਿਸਾਨਾਂ ਦਾ ਵੱਡਾ ਐਲਾਨ ; ਰੇਲਾਂ ਦਾ ਕੀਤਾ ਜਾਵੇਗਾ ਚੱਕਾ ਜਾਮ ਭਾਰਤ ਦੀਆਂ 8 ਧੀਆਂ ਬਣੀਆਂ ਚੈਂਪੀਅਨ ਅਮਰੀਕਾ ਦਾ ਨਵਾਂ ਵੀਜ਼ਾ ਨਿਯਮ ਲਾਗੂ, 50 ਦੇਸ਼ਾਂ ਲਈ ਬਾਂਡ ਦੀ ਸ਼ਰਤ ਬਿਨਾਂ ਕਿਸੇ ਫੀਸ ਦੇ ਵੀ ਕੰਮ ਕੀਤਾ ਸੀ : ਸ਼ਹਿਨਾਜ਼ ਗਿੱਲ ਅਮਰੀਕਾ ਦਾ ਨਵਾਂ ਵੀਜ਼ਾ ਨਿਯਮ ਲਾਗੂ, 50 ਦੇਸ਼ਾਂ ਲਈ ਬਾਂਡ ਦੀ ਸ਼ਰਤ; ਭਾਰਤ ਨੂੰ ਰਾਹਤ ਕੇ.ਐਮ.ਵੀ. ਨੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਸਰਸਵਤੀ ਪੂਜਨ ਸਮਾਰੋਹ ਦਾ ਕੀਤਾ ਆਯੋਜਨ CM ਮਾਨ ਨੇ ਪਠਾਨਕੋਟ ਤੋਂ ਜਾਰੀ ਕੀਤੀ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਕਿਸ਼ਤ
You are currently viewing ਪੰਜਾਬ ’ਚ ਕਿਸਾਨਾਂ ਦਾ ਵੱਡਾ ਐਲਾਨ ; ਰੇਲਾਂ ਦਾ ਕੀਤਾ ਜਾਵੇਗਾ ਚੱਕਾ ਜਾਮ

ਪੰਜਾਬ ’ਚ ਕਿਸਾਨਾਂ ਦਾ ਵੱਡਾ ਐਲਾਨ ; ਰੇਲਾਂ ਦਾ ਕੀਤਾ ਜਾਵੇਗਾ ਚੱਕਾ ਜਾਮ

ਰਈਆ ਨੇੜਲੇ ਇੱਕ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਪੰਜਾਬ ਭਰ ਦੇ ਜ਼ਿਲ੍ਹਿਆਂ ਤੋਂ ਆਏ ਆਗੂਆਂ ਨੇ ਕਿਸਾਨਾਂ ਦੇ ਭਖਦੇ ਮਸਲਿਆਂ ‘ਤੇ ਚਰਚਾ ਕਰਦਿਆਂ ਸਰਕਾਰ ਖ਼ਿਲਾਫ਼ ਤਿੱਖਾ ਰੋਸ ਪ੍ਰਗਟ ਕੀਤਾ। ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਨੇ ਕਿਹਾ ਕਿ ਸਰਕਾਰ ਨੇ ਹੜ੍ਹ ਪੀੜਤ ਕਿਸਾਨਾਂ ਨਾਲ ਧੋਖਾ ਕੀਤਾ ਹੈ। ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਫ਼ਿਰੋਜ਼ਪੁਰ, ਕਪੂਰਥਲਾ ਸਮੇਤ ਕਈ ਜ਼ਿਲ੍ਹਿਆਂ ਦੇ ਹੜ੍ਹ ਪੀੜਤ ਕਿਸਾਨ ਅੱਜ ਵੀ ਮੁਆਵਜ਼ੇ ਲਈ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ, ਪਰ ਸਰਕਾਰ ਦੇ ਕੰਨਾਂ ‘ਤੇ ਜੂੰ ਤੱਕ ਨਹੀਂ ਸਰਕੀ। ਕੱਚੀਆਂ-ਪੱਕੀਆਂ ਫ਼ਸਲਾਂ, ਪੈਲੀਆਂ ਅਤੇ ਹੋਰ ਨੁਕਸਾਨਾਂ ਦਾ ਮੁਆਵਜ਼ਾ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਜਥੇਬੰਦੀ ਨੇ ਡੀਸੀ ਦਫ਼ਤਰਾਂ ਅੱਗੇ ਧਰਨੇ, ਮਾਰਚ, ਮੰਗ ਪੱਤਰ ਅਤੇ ਹਰ ਲੋਕਤੰਤਰੀ ਤਰੀਕਾ ਅਪਣਾਇਆ, ਪਰ ਸਰਕਾਰ ਨੇ ਕਿਸਾਨਾਂ ਦੀ ਇੱਕ ਵੀ ਗੰਭੀਰਤਾ ਨਾਲ ਨਹੀਂ ਸੁਣੀ। ਇਸ ਲਈ 11 ਅਗਸਤ ਨੂੰ ਦੁਪਹਿਰ 12 ਵਜੇ ਮਾਨਾਂਵਾਲਾ ਰੇਲਵੇ ਸਟੇਸ਼ਨ ‘ਤੇ ਰੇਲਾਂ ਦਾ ਚੱਕਾ ਜਾਮ ਕਰਕੇ ਸਰਕਾਰ ਨੂੰ ਜਗਾਇਆ ਜਾਵੇਗਾ।