Business Khas

Latest news
ਦੀਵਾਲੀ ਤੋਂ ਬਾਅਦ ਮੁੜ ਇਕੱਠੇ ਹੋ ਸਕਦੇ ਹਨ ਭਾਜਪਾ ਤੇ ਅਕਾਲੀ ਦਲ ਜਲੰਧਰ ਦੇ 2 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ पक्षों को दस्तावेज पेश करने के लिए मिला 4 सप्ताह का समय ਲੋਕਾਂ ਨੇ ਸੜਕ ਵਿਚਾਲੇ ਕੀਤਾ ਜ਼ੋਰਦਾਰ ਹੰਗਾਮਾ ਦਿਲਜੀਤ ਦੋਸਾਂਝ ਦੇ Concert ਤੋਂ ਪਹਿਲਾਂ ਬਾਲ ਕਮਿਸ਼ਨ ਸਖ਼ਤ ਇੱਕ ਸਮੁੰਦਰ ਵਿੱਚ ਡੁੱਬਿਆ ਤੇ ਦੂਜੇ ਦੀ ਸ਼ੱਕੀ ਹਾਲਾਤਾਂ ਵਿੱਚ ਗਈ ਜਾਨ पटाखा मार्केट और ग्राम पंचायत राओवाली के बीच विवाद सुलझा, आपसी सहमति से हुआ समझौता ਸਾਰੀਆਂ ਸਿਆਸੀ ਪਾਰਟੀਆਂ ਸਿੱਖ ਚਿਹਰਿਆਂ ਨੂੰ ਬਣਦੀ ਨੁਮਾਇੰਦਗੀ ਦੇਣ: ਸਿੱਖ ਤਾਲਮੇਲ ਕਮੇਟੀ ਮਹਾਰਾਸ਼ਟਰ ਸਰਕਾਰ ਨੇ ਬਹਾਲ ਕੀਤਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ, ਬੰਬੇ ਹਾਈ ਕੋਰਟ ਦੇ ਹੁਕਮਾਂ ਮਗਰੋਂ ਲਿਆ ਫ਼ੈਸਲਾ MLC चुनाव में जीत की ओर सपा, बज रहे ढोल-नगाड़े
You are currently viewing ਇੱਕ ਸਮੁੰਦਰ ਵਿੱਚ ਡੁੱਬਿਆ ਤੇ ਦੂਜੇ ਦੀ ਸ਼ੱਕੀ ਹਾਲਾਤਾਂ ਵਿੱਚ ਗਈ ਜਾਨ

ਇੱਕ ਸਮੁੰਦਰ ਵਿੱਚ ਡੁੱਬਿਆ ਤੇ ਦੂਜੇ ਦੀ ਸ਼ੱਕੀ ਹਾਲਾਤਾਂ ਵਿੱਚ ਗਈ ਜਾਨ

ਫਰਾਂਸ ਦੀ ਰਾਜਧਾਨੀ ਪੈਰਿਸ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਅਕਤੂਬਰ ਮਹੀਨੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਦੀਆਂ ਦੁਖਦਾਈ ਖ਼ਬਰਾਂ ਸਾਹਮਣੇ ਆਈਆਂ ਹਨ। ਮ੍ਰਿਤਕਾਂ ਦੀ ਪਛਾਣ ਅੰਮ੍ਰਿਤਸਰ ਦੇ 22 ਸਾਲਾ ਆਯੂਸ਼ ਵਰਮਾ ਅਤੇ ਜਲੰਧਰ ਦੇ 42 ਸਾਲਾ ਨਰਿੰਦਰ ਕੁਮਾਰ ਵਜੋਂ ਹੋਈ ਹੈ। ਦੋਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਭਾਰਤ (ਪੰਜਾਬ) ਲਿਆਉਣ ਲਈ ਇੱਕ ਸਮਾਜ ਸੇਵੀ ਸੰਸਥਾ ਅਤੇ ਪੀੜਤ ਪਰਿਵਾਰਾਂ ਵੱਲੋਂ ਆਰਥਿਕ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਕੋਟ ਖਾਲਸਾ (ਦਸ਼ਮੇਸ਼ ਨਗਰ) ਦਾ ਰਹਿਣ ਵਾਲਾ 22 ਸਾਲਾ ਆਯੂਸ਼ ਵਰਮਾ ਕੁਝ ਸਮਾਂ ਪਹਿਲਾਂ ਹੀ ਸੁਨਹਿਰੀ ਭਵਿੱਖ ਦੀ ਭਾਲ ਵਿੱਚ ਫਰਾਂਸ ਗਿਆ ਸੀ।

ਮਿਲੀ ਜਾਣਕਾਰੀ ਮੁਤਾਬਕ, ਆਯੂਸ਼ ਫਰਾਂਸ ਦੇ ਮਾਰਸੇ ਇਲਾਕੇ ਵਿੱਚ ਸਮੁੰਦਰ ਕੰਢੇ ਨਹਾਉਣ ਗਿਆ ਸੀ। ਇਸ ਦੌਰਾਨ ਅਚਾਨਕ ਸਮੁੰਦਰ ਵਿੱਚ ਉੱਠੀਆਂ ਤੇਜ਼ ਲਹਿਰਾਂ ਦੇ ਵਹਾਅ ਵਿੱਚ ਆਉਣ ਕਾਰਨ ਉਹ ਡੂੰਘੇ ਪਾਣੀ ਵਿੱਚ ਡੁੱਬ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ 25 ਅਕਤੂਬਰ ਨੂੰ ਉਸ ਨੇ ਦਮ ਤੋੜ ਦਿੱਤਾ। ਆਯੂਸ਼ ਦਾ ਪਰਿਵਾਰ ਬੇਹੱਦ ਗਰੀਬ ਹੈ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਵੱਡੀ ਰਕਮ ਦੀ ਲੋੜ ਹੈ। ਦੂਜਾ ਮਾਮਲਾ ਜਲੰਧਰ ਦੇ ਰੁੜਕਾ ਕਲਾਂ ਨਾਲ ਸਬੰਧਤ ਹੈ।

ਇੱਥੋਂ ਦੇ ਰਹਿਣ ਵਾਲੇ 42 ਸਾਲਾ ਨਰਿੰਦਰ ਕੁਮਾਰ ਦੀ ਪੈਰਿਸ ਨੇੜੇ ਬੌਬਿਨੀ (Bobigny) ਇਲਾਕੇ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਇਹ ਘਟਨਾ 23 ਅਤੇ 24 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਵਾਪਰੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਪੰਜਾਬੀ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਪੰਜਾਬ (ਭਾਰਤ) ਵਿੱਚ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਉਣ ਲਈ ਸਮਾਜਿਕ ਸੰਸਥਾ ‘ਆਰਡਨ’ (Ordon) ਦੇ ਸੰਚਾਲਕ ਇਕਬਾਲ ਸਿੰਘ ਭੱਟੀ ਅਤੇ ਪੀੜਤ ਪਰਿਵਾਰ ਅੱਗੇ ਆਏ ਹਨ। ਸੰਸਥਾ ਵੱਲੋਂ ਵਿਦੇਸ਼ਾਂ ਵਿੱਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਅਤੇ ਦਾਨੀ ਸੱਜਣਾਂ ਨੂੰ ਆਰਥਿਕ ਸਹਾਇਤਾ ਦੇਣ ਦੀ ਅਪੀਲ ਕੀਤੀ ਗਈ ਹੈ।