Business Khas

Latest news
‘ਕਿੰਗ’ ਦੇ ਪ੍ਰੋਜੈਕਸ਼ਨ ਨਾਲ ਜਗਮਗਾਇਆ ਮੰਨਤ, ਦੇਖੋ ਤਸਵੀਰਾਂ ਸੁਪਰੀਮ ਕੋਰਟ ਨੇ ਦਿੱਲੀ-ਐਨਸੀਆਰ ਵਿੱਚ ਗ੍ਰੀਨ ਪਟਾਕਿਆਂ ਦੀ ਵਰਤੋਂ ਦੀ ਇਜਾਜ਼ਤ ਦੇ ਦਿੱਤੀ ਸੋਨਾ, ਚਾਂਦੀ ₹25,000 ਡਿੱਗੀ; ਜਾਣੋ ਤਾਜ਼ਾ ਭਾਅ ਹਰਮੀਤ ਸਿੰਘ ਪਠਾਨਮਾਜਰਾ ਦਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਵੱਡਾ ਦਾਅਵਾ 37.43 ਲੱਖ ਮਹਿਲਾਵਾਂ ਦੇ ਖਾਤਿਆਂ ‘ਚ ਪਹੁੰਚਣਗੇ 1291 ਕਰੋੜ ਰੁਪਏ CM ਮਾਨ ਨੇ ਕੀਤੇ ਹੋਰ ਵੱਡੇ ਐਲਾਨ ਪਟਾਕਿਆਂ ‘ਚ ਰੰਗ ਕਿੱਥੋਂ ਆਉਂਦੇ ਨੇ? ਜਾਣੋ ਲਾਲ, ਹਰੇ ਤੇ ਨੀਲੇ ਰੰਗ ਪਿੱਛੇ ਛੁਪਿਆ ਵਿਗਿਆਨ ਮੁਫ਼ਤ ਕਣਕ ਨਾ ਮਿਲਣ ਕਾਰਨ ਡਿਪੂਆਂ ਦੇ ਚੱਕਰ ਕੱਟਣ ਲਈ ਮਜਬੂਰ ਹੋਏ ਲਾਭਪਾਤਰੀ ਭਗਵਾਨ ਵਾਲਮੀਕੀ ਜੀ ਦਾ ਜਨਮ ਉਤਸਵ ਬੜੀ ਸ਼ਰਧਾ ਨਾਲ ਮਨਾਇਆ ਗਿਆ : ਰਾਜੇਸ਼ ਬਾਘਾ H-1B ਵੀਜ਼ਾ ਧਾਰਕਾਂ ‘ਤੇ ਸਖ਼ਤੀ ਅਮਰੀਕਾ ਨੂੰ ਪਵੇਗੀ ਭਾਰੀ ਵਿਧਾਨ ਸਭਾ ਹਲਕੇ ਵਿੱਚ ਜਨਸੰਪਰਕ ਅਤੇ ਮੀਟਿੰਗਾਂ ਦਾ ਦੌਰ ਤੇਜ਼: ਰਾਕੇਸ਼ ਰਾਠੌਰ
You are currently viewing ਹਰਮੀਤ ਸਿੰਘ ਪਠਾਨਮਾਜਰਾ ਦਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਵੱਡਾ ਦਾਅਵਾ

ਹਰਮੀਤ ਸਿੰਘ ਪਠਾਨਮਾਜਰਾ ਦਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਵੱਡਾ ਦਾਅਵਾ

ਆਮ ਆਦਮੀ ਪਾਰਟੀ (AAP) ਤੋਂ ਅਸਤੀਫਾ ਦੇਣ ਤੋਂ ਬਾਅਦ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਹਰਮੀਤ ਸਿੰਘ ਪਠਾਨਮਾਜਰਾ ਤੇ ਚੇਤਨ ਸਿੰਘ ਜੋੜਾਮਾਜਰਾ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਜਿਥੇ ਗੰਭੀਰ ਇਲਜ਼ਾਮ ਲਾਏ ਹਨ, ਉਥੇ ਹੀ ਸਿੱਧੂ ਮੂਸੇਵਾਲਾ ਦੇ ਕਤਲ ਲਈ ਬਲਤੇਜ ਪਨੂੰ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਦੱਸਿਆ ਹੈ। ਹਰਮੀਤ ਸਿੰਘ ਪਠਾਨਮਾਜਰਾ (Harmeet Singh Pathanmajra) ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਬਲਤੇਜ ਪਨੂੰ (Baltej pannu) ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਹੈ। ਉਨ੍ਹਾਂ ਨੇ ਆਪਣੀ ਉਦਾਹਰਨ ਦਿੰਦਿਆਂ ਕਿਹਾ ਕਿ ਜਿਵੇਂ ਸਵੇਰੇ ਮੇਰੀ ਸਿਕਿਓਰਿਟੀ ਵਾਪਸ ਲੈ ਲਈ ਜਾਵੇ ਅਤੇ ਮੇਰੇ ਦੁਸ਼ਮਣਾਂ ਨੂੰ ਵੀ ਸਿਕਿਓਰਿਟੀ ਘਟਣ ਬਾਰੇ ਪਤਾ ਲੱਗ ਜਾਵੇ ਤਾਂ ਉਹ ਜਦੋਂ ਮਰਜ਼ੀ ਮੈਨੂੰ ਕੁੱਝ ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਬਲਤੇਜ ਪਨੂੰ ਉਪਰ ਇਕੱਲਾ ਮੈਂ ਨਹੀਂ, ਸਗੋਂ ਸਾਰਾ ਪੰਜਾਬ ਇਹ ਇਲਜ਼ਾਮ ਲਗਾਉਂਦਾ ਹੈ।

ਪਠਾਨਮਾਜਰਾ ਨੇ ਕਿਹਾ ਕਿ ਜਿੰਨੇ ਵੀ ਮੁੱਖ ਮੰਤਰੀ ਅਤੇ ਦਿੱਲੀ ਵਾਲਿਆਂ ਤੋਂ ਘਟੀਆ ਕੰਮ ਕਰਵਾਏ ਜਾ ਰਹੇ ਹਨ, ਇਨ੍ਹਾਂ ਸਭ ਪਿੱਛੋਂ ਪੂਰੀ ਤਰ੍ਹਾਂ ਬਲਤੇਜ ਪਨੂੰ ਦਾ ਹੀ ਹੱਥ ਹੈ।