Business Khas

Latest news
मिडटर्म में मिली हार के बाद अब ईरान खत्म करेगा ट्रंप की ताकत? ਪੰਜਾਬੀ ਗਾਇਕ ਕਮਲ ਗਰੇਵਾਲ ਨੂੰ ਰੋਹਿਤ ਗੋਦਾਰਾ ਗੈਂਗ ਦੇ ਨਾਂ ‘ਤੇ ਧਮਕੀ ਅਮਰੀਕਾ ਦੀਆਂ ਮਿਡਟਰਮ ਚੋਣਾਂ ‘ਚ ਟਰੰਪ ਨੇ ਮੰਨੀ ਹਾਰ ਮਨਪ੍ਰੀਤ ਬਾਦਲ ਦੀ ਧੀ ਰੀਆ ਦਾ ਹੋਇਆ ਵਿਆਹ, PM ਮੋਦੀ ਸਮੇਤ ਕਈ ਦਿੱਗਜ ਆਗੂ ਪਹੁੰਚੇ '6.7 करोड़ देकर भी दुनिया देख रही मेरा बाथरूम', गुरुग्राम में फ्लैट लेकर फंसा परिवार ਮਿਡਟਰਮ ਇਲੈਕਸ਼ਨ ‘ਚ ਰਿਪਲਿਕਨ ਦੀ ਹਾਰ ਤੋਂ ਬਾਅਦ ਈਰਾਨ ਵਿੱਚ ਲੱਗੇ ਪੋਸਟਰ पूर्व केंद्रीय मंत्री सोम प्रकाश और हरजीत सिंह संधू के नेतृत्व में पार्टी में जताया विश्वास ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਆਪਣੇ ਵਿਭਾਗਾਂ ਵਿੱਚ ਗੇਟ ਰੈਲੀਆਂ ਡਿਪਟੀ ਕਮਿਸ਼ਨਰ ਨੇ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਸ਼ਾਨਦਾਰ ਸਫ਼ਲਤਾ ਲਈ ਜਲੰਧਰ ਦੇ ਲੋਕਾਂ ਦਾ ਕੀਤਾ ਧੰਨਵਾਦ ਬੈਂਕਾਂ ਲਈ ਮਿੱਥੇ ਗਏ ਟੀਚਿਆਂ ਤੇ ਨਤੀਜਿਆਂ ਬਾਰੇ ਕੀਤੀ ਚਰਚਾ
You are currently viewing ਪੰਜਾਬੀ ਗਾਇਕ ਕਮਲ ਗਰੇਵਾਲ ਨੂੰ ਰੋਹਿਤ ਗੋਦਾਰਾ ਗੈਂਗ ਦੇ ਨਾਂ ‘ਤੇ ਧਮਕੀ

ਪੰਜਾਬੀ ਗਾਇਕ ਕਮਲ ਗਰੇਵਾਲ ਨੂੰ ਰੋਹਿਤ ਗੋਦਾਰਾ ਗੈਂਗ ਦੇ ਨਾਂ ‘ਤੇ ਧਮਕੀ

‘ਇੱਕ ਤੇਰੀ ਦੀਵਾਨਗੀ ਨੀ, ਮੈਨੂੰ ਦੂਜਾ ਸ਼ੌਕ ਸਰਦਾਰੀ ਦਾ’… ਗੀਤ ਰਾਹੀਂ ਚਰਚਾ ਵਿੱਚ ਆਏ ਪੰਜਾਬੀ ਗਾਇਕ ਕਮਲਜੀਤ ਸਿੰਘ ਗਰੇਵਾਲ ਉਰਫ਼ ਕਮਲ ਗਰੇਵਾਲ ਨੂੰ ਰੋਹਿਤ ਗੋਦਾਰਾ ਗੈਂਗ ਦੇ ਨਾਂ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦੇਸ਼ੀ ਨੰਬਰ ਤੋਂ ਫੋਨ ਕਾਲ ਅਤੇ ਵਾਇਸ ਮੈਸੇਜ ਭੇਜ ਕੇ ਕਥਿਤ ਤੌਰ ‘ਤੇ ਗਾਇਕ ਨੂੰ ਧਮਕਾਇਆ ਗਿਆ। ਆਪਣੀ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਗਾਇਕ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਥਾਣਾ ਡਿਵੀਜ਼ਨ ਨੰਬਰ-5 ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਗਿੱਲੀ ਰਾਣਾ ਨਾਂ ਦੇ ਵਿਅਕਤੀ ਖ਼ਿਲਾਫ਼ BNS ਦੀ ਧਾਰਾ 308(4) ਤਹਿਤ ਕੇਸ ਦਰਜ ਕੀਤਾ ਹੈ।

ਇਸੇ ਦੌਰਾਨ ਮੋਬਾਈਲ ‘ਤੇ ਇੱਕ ਵਿਦੇਸ਼ੀ ਨੰਬਰ ਤੋਂ ਕਈ ਮਿਸਡ ਕਾਲਾਂ ਅਤੇ ਵਾਇਸ ਮੈਸੇਜ ਆਏ। ਰੁੱਝੇ ਹੋਣ ਕਾਰਨ ਉਹ ਉਸ ਸਮੇਂ ਮੈਸੇਜ ਨਹੀਂ ਸੁਣ ਸਕੇ। ਅਗਲੇ ਦਿਨ ਜਦੋਂ ਉਨ੍ਹਾਂ ਨੇ ਵਾਇਸ ਮੈਸੇਜ ਸੁਣੇ ਤਾਂ ਕਾਲ ਕਰਨ ਵਾਲੇ ਨੇ ਕਥਿਤ ਤੌਰ ‘ਤੇ ਖੁਦ ਨੂੰ ਰੋਹਿਤ ਗੋਦਾਰਾ ਗੈਂਗ ਦਾ ਮੈਂਬਰ ਗਿੱਲੀ ਰਾਣਾ ਦੱਸਿਆ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਕਮਲ ਗਰੇਵਾਲ ਨੇ ਦੱਸਿਆ ਕਿ 1 ਨਵੰਬਰ ਨੂੰ ਜਦੋਂ ਉਹ ਆਪਣੇ ਦਫ਼ਤਰ ਵਿੱਚ ਮੌਜੂਦ ਸਨ ਤਾਂ ਵਿਦੇਸ਼ੀ ਨੰਬਰ ਤੋਂ ਮੁੜ ਦੋ ਫੋਨ ਕਾਲਾਂ ਆਈਆਂ। ਲਗਾਤਾਰ ਮਿਲ ਰਹੀਆਂ ਧਮਕੀਆਂ ਕਾਰਨ ਉਨ੍ਹਾਂ ਨੂੰ ਆਪਣੀ ਅਤੇ ਪਰਿਵਾਰ ਦੀ ਸੁਰੱਖਿਆ ਦਾ ਡਰ ਸਤਾਉਣ ਲੱਗਾ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।