ਮੌਕਾ ਪ੍ਰਸਤ ਅਤੇ ਖੁਦਗਰਜ ਸਿੱਖ ਲੀਡਰਾਂ ਨੇ ਸਿੱਖੀ ਨੂੰ ਹਮੇਸ਼ਾ ਢਾਹ ਲਾਈ ਸਿੱਖ ਤਾਲਮੇਲ ਕਮੇਟੀ ਸਿੱਖ ਕੌਮ ਸਿੱਖੀ ਦੀ ਚੜਦੀਕਲਾ ਲਈ ਤਿਆਗ ਕਰਨ ਵਾਲਿਆਂ ਇਤਹਾਸ ਭਰਿਆ ਪਿਆ ਹੈ ਵੱਡੀਆਂ ਵੱਡੀਆਂ ਨਵਾਬੀਆਂ ਨੂੰ ਸਿੱਖ ਠੋਕਰ ਮਰ ਦਿੰਦੇ ਸਨ ਆਪਾ ਕੁਰਬਾਨ ਕਰ ਦਿੰਦੇ ਸਨ ਤਾਂ ਜੌ ਸਿੱਖ ਕੌਮ ਚੜਦੀਕਲਾ ਵਿਚ ਰਵੇ ਸਿੱਖ ਕੌਮ ਨੇ ਹਮੇਸ਼ ਸਿੱਖੀ ਦੀ ਚੜਦੀ ਕਲਾ ਲਈ ਬਿਨਾ ਕਿਸੇ ਲਾਲਚ ਦੇ ਕੁਰਬਾਨੀਆ ਕੀਤੀਆਂ ਤਾ ਗੁਰੂ ਸਾਹਿਬ ਵਲੋਂ ਲਾਏ ਸਿੱਖੀ ਦੇ ਬੂਟੇ ਨੂੰ ਹਰਾ ਭਰਾ ਰੱਖਣ ਆਪਣੇ ਖੂਨ ਦਾ ਆਖਰੀ ਕਤਰਾ ਵੀ ਕੁਰਬਾਨ ਕਰ ਦਿੱਤਾ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਗੁਰਵਿੰਦਰ ਸਿੰਘ ਸਿੱਧੂ ਅਤੇ ਹਰਵਿੰਦਰ ਸਿੰਘ ਚਟਕਾਰਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਪੁਰਾਤਨ ਸਿੱਖਾਂ ਦੀ ਲਾਸਾਨੀ ਕੁਰਬਾਨੀਆਂ ਦੇ ਮੁਕਾਬਲੇ ਅਜੋਕੇ ਸਿੱਖਾਂ ਵਿੱਚ ਕੁਝ ਐਸੇ ਲੀਡਰ ਬਣੇ ਹਨ ਜਿਨ੍ਹਾਂ ਦੀਆਂ ਖੁਦਗਰਜੀਆਂ ,ਮੋਕਾਪਰਸਤੀ ਅਤੇ ਦਲਬਦਲੀਆਂ ਨੇ ਨਵੇਂ ਰਿਕਾਰਡ ਬਣਾਏ ਹਨ ਓਹਨਾ ਕਿਹਾ ਅਜਿਹੇ ਲੀਡਰਾਂ ਲਈ ਸਿੱਖੀ ਨੂੰ ਜਿੰਨਾ ਮਰਜੀ ਨੁਕਸਾਨ ਹੀ ਜਾਵੇ ਬੱਸ ਇਹਨਾਂ ਨੂੰ ਚੌਧਰ ਚਾਹੀਦੀ ਹੈ ਭਾਵੇਂ ਇਹਨਾਂ ਦੀ ਚੌਧਰ ਦੀ ਭੁਖ ਨਾਲ ਸ੍ਰੀ ਅਕਾਲ ਤੱਖਤ ਸਾਹਿਬ ਜੀ ਦੀ ਸਰਬਉੱਚਤਾ ਨੂੰ ਢਾਹ ਲੱਗੇ ਅਜਿਹੇ ਲੋਗਾ ਨੇਸਿਖੀ ਨੂੰ ਬੁਹਤ ਵੱਡੀ ਢਾਹ ਲਾਈ ਹੈ ਅਸੀ ਪੰਜਾਬ ਵਿਚ ਵਸਦੇ ਸਿੱਖ ਪਰਵਾਰਾਂ ਨੂੰ ਬੇਨਤੀ ਕਰਦੇ ਹੈ ਅਜਿਹੇ ਲੋਗਾ ਨੂੰ। ਮੂੰਹ ਨਾ ਲਾਇਆ ਜਾਵੇ ਜਿੱਥੇ ਜਿੱਥੇ ਇਹ ਮੌਕਾ ਪ੍ਰਸਤ ਜਾਣ ਉਹਨਾਂ ਦਾ ਡਟਕੇ ਵਿਰੋਧ ਕੀਤਾ ਜਾਵੇ ਅਜਿਹੇ ਲੋਗ ਸਿਰਫ ਕੁਰਸੀ ਮਾਜਰਾ ਲੋਗ ਹਨ ਇਹਨਾਂ ਦਾ ਸਿੱਖੀ ਨਾਲ ਕੋਈ ਮਤਲਬ ਨਹੀਂ ਹੈ ਸਿੱਖ ਕੌਮ ਬੜੇ ਗੌਹ ਨਾਲ ਤੁਹਾਡੀਆਂ ਕੋਝੀਆਂ ਹਰਕਤਾਂ ਨੂੰ ਦੇਖ ਰਹੀ ਹੈ ਸਿੱਖ ਕੌਮ ਅਕਾਲ ਤੱਖਤ ਨੂੰ ਪਿੱਠ ਦਿਖਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਮਾਫ ਨਹੀ ਕਰੇਗੀ
ਸਿੱਖੀ ਦੀ ਚੜਦੀਕਲਾ ਲਈ ਤਿਆਗ ਕਰਨ ਵਾਲਿਆਂ ਇਤਹਾਸ ਭਰਿਆ ਪਿਆ
- Post author:businesSsKhas
- Post published:November 6, 2026
- Post category:ਪੰਜਾਬ
