Business Khas

Latest news
43ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਨਗਰ ਨਿਗਮ ਦੀ ਹਾਊਸ ਦੀ ਮੀਟਿੰਗ ਵਿੱਚ ਸਾਡੀ ਅਵਾਜ ਨੂੰ ਦਵਾਇਆ ਗਿਆ ਔਰੰਗਜ਼ੇਬ ਦਾ ਦਰਬਾਰ ਲੱਗਦਾ ਹੈ, ਜਿੱਥੇ ਸਵਾਲ ਪੁੱਛਣ ਦੀ ਵੀ ਆਜ਼ਾਦੀ ਨਹੀਂ: ਵਿਰੋਧੀ ਕੌਂਸਲਰ WhatsApp ਆਪਣੇ ਯੂਜ਼ਰਜ਼ ਲਈ ਇੱਕ ਨਵਾਂ ਕੈਮਰਾ ਫੀਚਰ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਰਾਜਿੰਦਰ ਕੌਰ ਭੱਠਲ ਦਾ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖਾ ਹਮਲਾ ਪਵਨ ਗੁਪਤਾ ਨੇ ਐਨਫੋਰਸਮੈਂਟ ਟੈਕਨੋਲੋਜੀ (ਪੰਜਾਬ) ਦੇ ਵਾਈਸ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ; ਨਿਤਿਨ ਕੋਹਲੀ ਧੀ ਦੇ ਨਾਂ 'ਤੇ ਖਰੀਦੀ 20 ਰੁਪਏ ਦੀ ਲਾਟਰੀ ਟਿਕਟ ਨੇ ਬਦਲੀ ਮਜ਼ਦੂਰ ਦੀ ਕਿਸਮਤ, ਜਿੱਤਿਆ 11 ਲੱਖ ਦਾ ਇਨਾਮ ਜਲੰਧਰ 'ਚ ਪ੍ਰਾਪਰਟੀ ਡੀਲਰ ਦੀ ਹੱਤਿਆ, ਭਰਾ ਨੇ ਸ਼ਿਵ ਸੈਨਾ ਆਗੂ ਦੇ ਪੁੱਤਰ ਖ਼ਿਲਾਫ਼ ਖੋਲ੍ਹਿਆ ਮੋਰਚਾ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਅਪੀਲ ਖਾਰਜ, ਦਿੱਲੀ ਹਾਈਕੋਰਟ ਨੇ ਕਿਉਂ ਨਹੀਂ ਕੀਤੀ ਸੁਣਵਾਈ? ਪੰਜਾਬ ਸਰਕਾਰ ਨੇ ਗੰਨੇ ਦੇ ਭਾਅ 'ਚ 15 ਰੁਪਏ ਕੀਤੇ ਵਾਧਾ
You are currently viewing 43ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ

43ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ

ਜਲੰਧਰ, 25 ਨਵੰਬਰ: 43ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ 25 ਨਵੰਬਰ ਨੂੰ ਖੇਡੇ ਗਏ ਮਹੱਤਵਪੂਰਨ ਮੁਕਾਬਲਿਆਂ ਵਿੱਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਬੀਐਸਐਫ ਜਲੰਧਰ ਨੂੰ 4-1 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ, ਜਦਕਿ ਭਾਰਤ ਪੈਟਰੋਲੀਅਮ ਅਤੇ ਆਰਮੀ ਦਿੱਲੀ ਵਿਚਕਾਰ ਖੇਡਿਆ ਗਿਆ ਮੈਚ ਬਿਨਾਂ ਕਿਸੇ ਗੋਲ ਦੇ 0-0 ਨਾਲ ਬਰਾਬਰ ਰਿਹਾ। ਪੰਜਾਬ ਪੁਲਿਸ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਭਾਰਤੀ ਨੇਵੀ ਮੁੰਬਈ ਦੀ ਟੀਮ ਨੂੰ 4-1 ਗੋਲਾਂ ਦੇ ਫਰਕ ਨਾਲ ਕਰਾਰੀ ਹਾਰ ਦਿੱਤੀ।

ਟੂਰਨਾਮੈਂਟ ਵਿੱਚ ਹੁਣ ਤੱਕ ਪੰਜਾਬ ਪੁਲਿਸ, ਪੰਜਾਬ ਨੈਸ਼ਨਲ ਬੈਂਕ ਦਿੱਲੀ, ਭਾਰਤੀ ਹਵਾਈ ਸੈਨਾ, ਭਾਰਤ ਪੈਟਰੋਲੀਅਮ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ, ਪੰਜਾਬ ਐਂਡ ਸਿੰਧ ਬੈਂਕ ਦਿੱਲੀ, ਕੈਗ ਦਿੱਲੀ ਦੀਆਂ ਟੀਮਾਂ ਕੁਆਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਚੁੱਕੀਆਂ ਹਨ। ਟੂਰਨਾਮੈਂਟ ਦੇ ਕੁਆਰਟਰ ਫਾਈਨਲ ਮੁਕਾਬਲੇ 26 ਨਵੰਬਰ ਨੂੰ ਖੇਡੇ ਜਾਣਗੇ। ਇੰਡੀਅਨ ਆਇਲ ਪਹਿਲਾਂ ਹੀ ਕਵਾਰਟਰ ਫਾਇਨਲ ਵਿੱਚ ਪਹੁੰਚ ਚੁੱਕੀ ਹੈ।

ਪਹਿਲੇ ਮੁਕਾਬਲੇ ਵਿੱਚ ਪੂਲ-ਏ ਤਹਿਤ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਬੀਐਸਐਫ ਜਲੰਧਰ ਵਿਰੁੱਧ ਸ਼ੁਰੂ ਤੋਂ ਹੀ ਹਮਲਾਵਰ ਖੇਡ ਦਿਖਾਈ। ਰੇਲ ਕੋਚ ਫੈਕਟਰੀ ਵੱਲੋਂ ਯੋਗੇਂਬਰ ਰਾਵਤ ਨੇ 10ਵੇਂ ਮਿੰਟ ਵਿੱਚ ਪੈਨਲਟੀ ਸਟਰੋਕ ਰਾਹੀਂ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ ਅਰਵਿੰਦਰ ਸਿੰਘ ਨੇ 24ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 2-0 ਕਰ ਦਿੱਤਾ। ਯੋਗੇਂਬਰ ਰਾਵਤ ਨੇ 29ਵੇਂ ਮਿੰਟ ਵਿੱਚ ਇੱਕ ਹੋਰ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਆਪਣੀ ਟੀਮ ਦੀ ਬੜ੍ਹਤ 3-0 ਕਰ ਦਿੱਤੀ।

ਬੀਐਸਐਫ ਜਲੰਧਰ ਵੱਲੋਂ ਦੀਪਕ ਕੁਮਾਰ ਨੇ 45ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 3-1 ਕੀਤਾ। ਮੈਚ ਦੇ 58ਵੇਂ ਮਿੰਟ ਵਿੱਚ ਯੋਗੇਂਬਰ ਰਾਵਤ ਨੇ ਪੈਨਲਟੀ ਕਾਰਨਰ ਰਾਹੀਂ ਆਪਣਾ ਤੀਜਾ ਗੋਲ ਕਰਕੇ ਹੈਟ੍ਰਿਕ ਪੂਰੀ ਕੀਤੀ ਅਤੇ ਰੇਲ ਕੋਚ ਫੈਕਟਰੀ ਨੂੰ 4-1 ਨਾਲ ਜਿੱਤ ਦਿਵਾਈ। ਇਸ ਮੈਚ ਵਿੱਚ ਯੋਗੇਂਬਰ ਰਾਵਤ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ।