Business Khas

Latest news
ਗੁਰਦੁਆਰਾ ਬਾਬਾ ਜੀਵਨ ਸਿੰਘ ਗੜ੍ਹਾ ਦੇ ਪ੍ਰਧਾਨ ਭੂਪਿੰਦਰ ਪਾਲ ਸਿੰਘ ਖਾਲਸਾ ਪਤਨੀ ਸਮੇਤ ਕੈਨੇਡਾ ਪਹੁੰਚੇ ਸਤਿਗੁਰੂ ਕਬੀਰ ਮੰਦਿਰ ਤਿਲਕ ਨਗਰ ਵਿਖੇ ਹਫ਼ਤਾਵਾਰੀ ਸਤਿਸੰਗ ਕਰਵਾਇਆ ਪੰਜਾਬ ਦੇ ਇਨ੍ਹਾਂ ਜਿਲ੍ਹਿਆਂ ਵਿਚ ਅੱਜ ਰਾਤ ਭਾਰੀ ਮੀਂਹ CM ਭਗਵੰਤ ਮਾਨ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਜਾਣਿਆ ਹਾਲ ਬੱਚੇ ਨੂੰ ਗਲੇ ਲਗਾਉਣਾ, ਉਸ ਦੀ ਗੱਲ ਸੁਣਨਾ ਅਤੇ ਤਾਰੀਫ਼ ਕਰਨਾ ਕਿਉਂ ਜ਼ਰੂਰੀ ਹੈ? ਗੜ੍ਹਚਿਰੌਲੀ 'ਚ PM ਮੋਦੀ ਦਾ ਵੱਡਾ ਐਲਾਨ, 3,000 ਕਰੋੜ ਦੇ 246 ਵਿਕਾਸ ਪ੍ਰੋਜੈਕਟ ਰਾਜਸਥਾਨ ਰੇਲਵੇ ਟ੍ਰੈਕ ਧਮਾਕਾ: ਗੁਰਦਾਸਪੁਰ ਤੋਂ ਨੌਜਵਾਨ ਅਤੇ ਮੁਟਿਆਰ ਗ੍ਰਿਫ਼ਤਾਰ ਇਸ ਸੂਬੇ ਦੇ ਲੋਕ ਪੀਂਦੇ ਹਨ ਸਭ ਤੋਂ ਵੱਧ ਸ਼ਰਾਬ ਆ ਗਈ ਟੌਪ-5 ਦੀ ਲਿਸਟ ਤੇਜ਼ ਕਾਰ ਚਲਾਉਣ ਤੋਂ ਰੋਕਣ ‘ਤੇ ਰਿਟਾਇਰਡ ਕਮਾਂਡੋ ਨੂੰ ਮਾਰਿਆ ਥੱਪੜ ਜਨਗਣਨਾ-2027 : ਗਣਨਾਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਨਿਯੁਕਤੀ ਪੱਤਰ ਵੰਡੇ

ਕਾਰ ਠੀਕ ਕਰਵਾਉਣ ਆਈ ਅਮੀਰ ਕੁੜੀ ਪੈਂਚਰ ਲਾਉਣ ਵਾਲੇ ਨੂੰ ਦਿਲ ਦੇ ਬੈਠੀ

ਪਿਆਰ ਵਿਚ ਨਾ ਕੋਈ ਸਰਹੱਦ ਹੁੰਦੀ ਹੈ ਤੇ ਨਾ ਕੋਈ ਦੀਵਾਰ ਹੁੰਦੀ ਹੈ। ਇਨਸਾਨ ਪਿਆਰ ਨਾਲ ਦੁਨੀਆਂ ਵਿੱਚ ਕੁਝ ਵੀ ਜਿੱਤ ਸਕਦਾ ਹੈ। ਕਿਸੇ ਨਾਲ ਪਿਆਰ ਕਰਨ ਲਈ ਦੌਲਤ ਅਤੇ ਜਾਇਦਾਦ ਨਹੀਂ ਵੇਖੀ ਜਾਂਦੀ, ਸਗੋਂ ਉਸ ਦਾ ਦਿਲ ਅਤੇ ਵਿਵਹਾਰ ਹੀ ਕਾਫੀ ਹੁੰਦਾ ਹੈ। ਅਜਿਹੀ ਹੀ ਇੱਕ ਕਹਾਣੀ ਗੁਆਂਢੀ ਦੇਸ਼ ਪਾਕਿਸਤਾਨ ਤੋਂ ਸਾਹਮਣੇ ਆਈ ਹੈ, ਜਿਸ ਨੇ ਇੱਕ ਵਾਰ ਫਿਰ ਪਿਆਰ ਦੀ ਤਾਕਤ ਨੂੰ ਸਾਬਤ ਕਰ ਦਿੱਤਾ ਹੈ।

ਪਾਕਿਸਤਾਨ ਵਿਚ ਇਕ ਅਮੀਰ ਘਰ ਦੀ ਕੁੜੀ ਅਤੇ ਟਾਈਰਾਂ ਨੂੰ ਪੈਂਚਰ ਲਾਉਣ ਵਾਲੇ ਦੀ ਅਨੋਖੀ ਪ੍ਰੇਮ ਕਹਾਣੀ ਇੰਟਰਨੈੱਟ ‘ਤੇ ਵਾਇਰਲ ਹੋ ਗਈ ਹੈ ਅਤੇ ਲੋਕ ਉਨ੍ਹਾਂ ਦੀ ਕਾਫੀ ਤਾਰੀਫ ਕਰ ਰਹੇ ਹਨ। ਇਹ ਆਸੀਆ ਅਤੇ ਜਿਸੈਨ ਦੀ ਕਹਾਣੀ ਹੈ, ਜਿਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਪਿਆਰ ਕੋਈ ਵੀ ਦੀਵਾਰ ਤੋੜ ਸਕਦਾ ਹੈ।ਇਹ ਅਨੋਖਾ ਜੋੜਾ ਪਾਕਿਸਤਾਨ ਦਾ ਹੀ ਰਹਿਣ ਵਾਲਾ ਹੈ। ਆਇਸ਼ਾ, ਜੋ ਕਿ ਇੱਕ ਅਮੀਰ ਪਰਿਵਾਰ ਤੋਂ ਹੈ, ਦੱਸਦੀ ਹੈ ਕਿ ਉਹ ਪਹਿਲੀ ਨਜ਼ਰ ਵਿੱਚ ਹੀ ਜਿਸੈਨ ਨੂੰ ਆਪਣਾ ਦਿਲ ਦੇ ਬੈਠੀ ਸੀ। ਇਕ ਦਿਨ ਉਸ ਦੀ ਕਾਰ ਦਾ ਟਾਇਰ ਪੈਂਚਰ ਹੋ ਗਿਆ, ਜਿਸ ਤੋਂ ਬਾਅਦ ਉਹ ਪੈਂਚਰ ਬਣਾਉਣ ਲਈ ਇਕ ਦੁਕਾਨ ‘ਤੇ ਪਹੁੰਚੀ। ਇੱਥੇ ਹੀ ਉਸ ਦੀ ਮੁਲਾਕਾਤ ਜਿਸੈਨ ਨਾਲ ਹੋਈ। ਉਸ ਨੇ ਨਾ ਸਿਰਫ ਆਇਸ਼ਾ ਦੀ ਕਾਰ ਠੀਕ ਕੀਤੀ, ਸਗੋਂ ਉਸ ਨੂੰ ਚਾਹ ਵੀ ਪਿਲਾਈ। ਆਇਸ਼ਾ ਜਿਸੈਨ ਦੇ ਇਸ ਵਿਵਹਾਰ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਉਸ ਨੂੰ ਪਹਿਲੀ ਨਜ਼ਰ ਵਿੱਚ ਹੀ ਉਸ ਨਾਲ ਪਿਆਰ ਹੋ ਗਿਆ। ਉਹ ਜਿਸੈਨ ਨੂੰ ਮਿਲਣ ਲਈ ਬਹਾਨੇ ਲੱਭਣ ਲੱਗੀ।ਔਰਤ ਦਾ ਕਹਿਣਾ ਹੈ ਕਿ ਉਸ ਨੇ ਜਿਸੈਨ ਨੂੰ ਮਿਲਣ ਲਈ ਜਾਣਬੁੱਝ ਕੇ ਦੁਬਾਰਾ ਟਾਇਰ ਪੈਂਚਰ ਕਰ ਦਿੱਤਾ ਅਤੇ ਉਸ ਨੂੰ ਮਿਲਣ ਗਈ। ਇਹ ਸਿਲਸਿਲਾ ਕੁਝ ਦਿਨ ਚੱਲਿਆ ਅਤੇ ਜਿਸੈਨ ਨੂੰ ਵੀ ਆਇਸ਼ਾ ਨਾਲ ਪਿਆਰ ਹੋ ਗਿਆ। ਅੱਜ ਉਹ ਇੱਕ ਦੂਜੇ ਨਾਲ ਵਿਆਹ ਕਰਵਾ ਕੇ ਪਤੀ-ਪਤਨੀ ਬਣ ਗਏ ਹਨ। ਪਾਕਿਸਤਾਨੀ ਯੂਟਿਊਬਰ ਸਈਅਦ ਬਾਸਿਦ ਅਲੀ ਨੇ ਇਸ ਪ੍ਰੇਮ ਕਹਾਣੀ ਨੂੰ ਦੁਨੀਆ ਦੇ ਸਾਹਮਣੇ ਰੱਖਿਆ ਹੈ।