ਅਮਰੀਕਾ ਦੇ ਪੱਛਮੀ ਟੈਕਸਾਸ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਕ ਵੱਡੇ ਧਮਾਕੇ ਨੇ ਇਕ ਡੇਅਰੀ ਫਾਰਮ ਨੂੰ ਤਬਾਹ ਕਰ ਦਿੱਤਾ ਅਤੇ 18,000 ਤੋਂ ਵੱਧ ਗਾਵਾਂ ਦੀ ਮੌਤ (18000 cows death) ਹੋ ਗਈ। ਅਮਰੀਕਾ ਵਿਚ ਇਹ ਪਹਿਲੀ ਘਟਨਾ ਹੈ ਜਿਸ ਵਿਚ ਇੰਨੇ ਜ਼ਿਆਦਾ ਪਸ਼ੂਆਂ ਦੀ ਮੌਤ ਹੋਈ ਹੈ।ਰਾਇਟਰਜ਼ ਦੀ ਰਿਪੋਰਟ ਮੁਤਾਬਕ ਇਹ ਧਮਾਕਾ ਸੋਮਵਾਰ ਨੂੰ ਟੈਕਸਾਸ ਦੇ ਡਿਮਿਟ ਸਥਿਤ ਸਾਊਥ ਫੋਰਕ ਡੇਅਰੀ ਫਾਰਮ ‘ਚ ਹੋਇਆ। ਫਾਰਮ ਵਿੱਚ ਅੱਗ ਇੱਕ ਬਿਲਡਿੰਗ ਰਾਹੀਂ ਲੱਗੀ ਸੀ। ਪੂਰੇ ਇਲਾਕੇ ਵਿੱਚ ਕਾਲਾ ਧੂੰਆਂ ਫੈਲ ਗਿਆ ਸੀ।
ਰਾਇਟਰਜ਼ ਦੀ ਰਿਪੋਰਟ ਦੇ ਅਨੁਸਾਰ ਫਾਰਮ ਇੱਕ ਪਰਿਵਾਰ ਦਾ ਸੀ ਜੋ ਟੈਕਸਾਸ ਵਿੱਚ ਸਭ ਤੋਂ ਵੱਡਾ ਦੁੱਧ ਉਤਪਾਦਕ ਸੀ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਟੀਮ ਨੂੰ ਘੰਟਿਆਂ ਬੱਧੀ ਮੁਸ਼ੱਕਤ ਕਰਨੀ ਪਈ। ਇਸ ਹਾਦਸੇ ਵਿਚ 18000 ਤੋਂ ਵੱਧ ਗਾਵਾਂ ਦੀ ਮੌਤ ਹੋ ਚੁੱਕੀ ਹੈ।ਫਾਇਰ ਬ੍ਰਿਗੇਡ ਨੇ ਦੱਸਿਆ ਕਿ ਡੇਅਰੀ ਫਾਰਮ ਦਾ ਕਰਮਚਾਰੀ ਇਸ ਵਿੱਚ ਫਸ ਗਿਆ ਸੀ, ਜਿਸ ਨੂੰ ਅਧਿਕਾਰੀਆਂ ਨੇ ਬਚਾ ਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਾਉਂਟੀ ਜੱਜ ਮੈਂਡੀ ਗੇਫੇਲਰ ਨੇ ਕਿਹਾ ਕਿ ਇਹ ਸ਼ੱਕ ਹੈ ਕਿ ਕਿਸੇ ਉਪਕਰਣ ਦੀ ਖਰਾਬੀ ਕਾਰਨ ਧਮਾਕਾ ਹੋ ਸਕਦਾ ਹੈ।
