Business Khas

Latest news
ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਮੰਗ ਪੱਤਰ ਬੇਅਦਬੀ ਸਬੰਧੀ ਸੋਧ ਬਿੱਲ ਸਰਬਸੰਮਤੀ ਨਾਲ ਪਾਸ ਹੋਣ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਜੋਰਦਾਰ ਸਵਾਗਤ ਖ਼ਾਲਸਾ ਮਾਰਚ ਵਿੱਚ ਸਹਿਜੋਗ ਦੇਣ ਵਾਲੀਆਂ ਸਾਰੀਆਂ ਜਥੇਬੰਦੀਆਂ ਅਤੇ ਸੰਗਤਾ ਦਾ ਧੰਨਵਾਦ  ਸ. ਭੂਪਿੰਦਰ ਪਾਲ ਸਿੰਘ ਖਾਲਸਾ ਅਤੇ ਡਾ. ਜਗਜੀਤ ਕੌਰ ਬਜਾਜ ਨੇ 36ਵੀਂ ਵਿਆਹ ਦੀ ਵਰ੍ਹੇਗੰਢ ਖੁਸ਼ੀ-ਖੁਸ਼ੀ ਮਨਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮਾਮਲੇ ਵਿੱਚ ਵੀ ਘਿਰੇ ਭਾਰਤੀ ਕ੍ਰਿਕਟ ਵਿੱਚ ਇਸ ਵੇਲੇ 15 ਸਾਲਾ ਨੌਜਵਾਨ ਖਿਡਾਰੀ ਵੈਭਵ ਸੂਰਿਆਵੰਸ਼ੀ ਆਉਣ ਵਾਲੇ ਚੋਣਾਂ ਸਬੰਧ ’ਚ ਅਕਾਲੀ ਵਰਕਰ ਇਕੱਠ ਦੌਰਾਨ ਵਿਸ਼ੇਸ਼ ਮੀਟਿੰਗ ’ਚ ਅਹਿਮ मजदूरों को 5 किलोग्राम के एफ.टी.एल. एल.पी.जी. सिलेंडर उपलब्ध करवाए गए
You are currently viewing ਮਾਂ ਦੀ ਪੁਕਾਰ ਬਣੀ ਢਾਲ… ਅਹਿਮਦਾਬਾਦ ਹਾਦਸੇ ਤੋਂ ਕਿਵੇਂ ਬਚਿਆ ਯਮਨ ਵਿਆਸ

ਮਾਂ ਦੀ ਪੁਕਾਰ ਬਣੀ ਢਾਲ… ਅਹਿਮਦਾਬਾਦ ਹਾਦਸੇ ਤੋਂ ਕਿਵੇਂ ਬਚਿਆ ਯਮਨ ਵਿਆਸ

ਏਅਰ ਇੰਡੀਆ ਦੀ ਫਲਾਇਟ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਈ। ਇਸ ਵਿੱਚ 241 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਪਰ ਇਸ ਦਰਦਨਾਕ ਦ੍ਰਿਸ਼ ਦੇ ਵਿਚਕਾਰ, ਕੁਝ ਅਜਿਹੀਆਂ ਕਹਾਣੀਆਂ ਵੀ ਸਾਹਮਣੇ ਆਈਆਂ ਜਿਨ੍ਹਾਂ ਨੇ ਦਿਲ ਨੂੰ ਹਿਲਾ ਕੇ ਰੱਖ ਦਿੱਤਾ। ਇਸ ਫਲਾਇਟ ਵਿੱਚ ਕੁਝ ਲੋਕ ਚਮਤਕਾਰੀ ਢੰਗ ਨਾਲ ਬਚ ਗਏ। ਕੁਝ ਆਪਣੀ ਮਾਂ ਦੀ ਪੁਕਾਰ ਸੁਣ ਕੇ ਰੁਕ ਗਏ, ਕੁਝ ਨੂੰ ਟ੍ਰੈਫਿਕ ਨੇ ਰੋਕ ਦਿੱਤਾ ਅਤੇ ਕੁਝ ਨੂੰ ਸਿਸਟਮ ਨੇ ਫਲਾਇਟ ਵਿੱਚ ਚੜ੍ਹਨ ਤੋਂ ਰੋਕ ਦਿੱਤਾ। ਇਨ੍ਹਾਂ ਸਾਰੀਆਂ ਕਹਾਣੀਆਂ ਵਿੱਚ ਇੱਕ ਗੱਲ ਸਾਂਝੀ ਹੈ – ਕਿਸਮਤ ਅਤੇ ਪਰਮਾਤਮਾ ਦੀ ਕਿਰਪਾ। ਵਡੋਦਰਾ ਦਾ ਰਹਿਣ ਵਾਲਾ ਯਮਨ ਵਿਆਸ ਲੰਡਨ ਵਿੱਚ ਨੌਕਰੀ ਕਰਦਾ ਹੈ। ਉਹ ਛੁੱਟੀਆਂ ਮਨਾਉਣ ਭਾਰਤ ਆਇਆ ਸੀ ਅਤੇ ਹੁਣ ਵਾਪਸ ਜਾਣ ਦੀ ਤਿਆਰੀ ਕਰ ਰਿਹਾ ਸੀ। ਫਲਾਈਟ ਟਿਕਟ ਕਨਫਰਮ ਹੋ ਗਈ ਸੀ ਅਤੇ ਬੈਗ ਪੈਕ ਕਰ ਲਿਆ ਸੀ। ਪਰ ਘਰ ਛੱਡਣ ਤੋਂ ਪਹਿਲਾਂ, ਉਸਦੀ ਮਾਂ ਨੇ ਕਿਹਾ – “ਪੁੱਤਰ, ਕੁਝ ਦਿਨ ਹੋਰ ਰੁਕ ਜਾ…”ਮਾਂ ਦੀਆਂ ਅੱਖਾਂ ਵਿੱਚ ਹੰਝੂ ਅਤੇ ਦਿਲ ਵਿੱਚੋਂ ਨਿਕਲੇ ਸ਼ਬਦਾਂ ਨੇ ਯਮਨ ਨੂੰ ਰੋਕ ਦਿੱਤਾ। ਉਸਨੇ ਟਿਕਟ ਰੱਦ ਕਰ ਦਿੱਤੀ। ਸ਼ਾਮ ਨੂੰ, ਜਦੋਂ ਉਸਨੇ ਇਹ ਖ਼ਬਰ ਦੇਖੀ ਕਿ ਜਿਸ ਫਲਾਈਟ ਵਿੱਚ ਉਹ ਸਵਾਰ ਹੋਣ ਵਾਲਾ ਸੀ, ਉਹ ਹਾਦਸਾਗ੍ਰਸਤ ਹੋ ਗਈ ਹੈ, ਤਾਂ ਉਹ ਹੈਰਾਨ ਰਹਿ ਗਿਆ। ਯਮਨ ਕਹਿੰਦਾ ਹੈ – “ਮੇਰੀ ਮਾਂ ਨੇ ਮੈਨੂੰ ਦੂਜੀ ਵਾਰ ਜਨਮ ਦਿੱਤਾ ਹੈ।”

ਅਹਿਮਦਾਬਾਦ ਤੋਂ ਜੈਮੀਨ ਅਤੇ ਪ੍ਰਿਆ ਪਟੇਲ ਲੰਡਨ ਜਾ ਰਹੇ ਸਨ। ਜਾਣ ਦਾ ਫਾਇਨਲ ਸੀ ਸੀ ਪਰ ਡਾਕੂਮੈਂਟਸ ਵਿੱਚ ਇੱਕ ਗਲਤੀ ਸੀ। ਏਅਰ ਇੰਡੀਆ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਜਹਾਜ਼ ਵਿੱਚ ਚੜ੍ਹਨ ਤੋਂ ਰੋਕ ਦਿੱਤਾ। ਦੋਵਾਂ ਨੇ ਬਹੁਤ ਬੇਨਤੀ ਕੀਤੀ ਪਰ ਨਿਯਮ ਨਹੀਂ ਬਦਲੇ ਗਏ। ਉਹ ਗੁੱਸੇ ਵਿੱਚ ਵਾਪਸ ਪਰਤੇ ਅਤੇ ਕੁਝ ਦੇਰ ਬਾਅਦ ਖ਼ਬਰ ਆਈ ਜਿਸਨੇ ਉਨ੍ਹਾਂ ਦੇ ਦਿਲਾਂ ਨੂੰ ਝੰਜੋੜ ਦਿੱਤਾ – ਉਹੀ ਫਲਾਈਟ ਜਿਸ ਵਿੱਚ ਉਹ ਸਵਾਰ ਹੋਣ ਜਾ ਰਹੇ ਸਨ, ਹਾਦਸਾਗ੍ਰਸਤ ਹੋ ਗਈ। ਜੈਮੀਨ ਕਹਿੰਦਾ ਹੈ – “ਲੱਗਦਾ ਹੈ ਕਿ ਰੱਬ ਨੇ ਸਾਨੂੰ ਜਹਾਜ਼ ਤੋਂ ਨਹੀਂ ਉਤਾਰਿਆ, ਸਗੋਂ ਸਿੱਧੇ ਮੌਤ ਵੱਲ ਜਾਣ ਤੋਂ ਰੋਕ ਲਿਆ।”
ਭੂਮੀ ਚੌਹਾਨ, ਜੋ ਕਿ ਬ੍ਰਿਟੇਨ ਵਿੱਚ ਰਹਿੰਦੀ ਹੈ, ਭਾਰਤ ਆਈ ਸੀ। ਉਸਦੀ ਵਾਪਸੀ ਦੀ ਫਲਾਇਟ ਉਸੇ ਜਹਾਜ਼ ਵਿੱਚ ਜਿਸ ਨਾਲ ਹਾਦਸਾ ਹੋਇਆ ਸੀ। ਪਰ ਟ੍ਰੈਫਿਕ ਜਾਮ ਕਾਰਨ ਉਸਨੂੰ ਹਵਾਈ ਅੱਡੇ ‘ਤੇ ਪਹੁੰਚਣ ਵਿੱਚ ਦੇਰੀ ਹੋ ਗਈ। ਉਹ ਸਿਰਫ਼ 10 ਮਿੰਟ ਲੇਟ ਸੀ ਅਤੇ ਫਲਾਈਟ ਖੁੰਝ ਗਈ। ਭੂਮੀ ਨੇ ਕਿਹਾ – “ਮੈਨੂੰ ਨਹੀਂ ਪਤਾ ਕਿ ਉਹ ਸ਼ਕਤੀ ਕੀ ਸੀ, ਪਰ ਹੁਣ ਮੈਂ ਸਮਝ ਗਈ ਹਾਂ ਕਿ ਉਹ ਦੇਰੀ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਰਾਹਤ ਬਣ ਗਈ।”

Air India ਦੀ ਫਲਾਇਟ AI-171 ਵਿੱਚ ਕੁਲ 242 ਲੋਕ ਸੀ– 230 ਯਾਤਰੀ ਅਤੇ 12 ਕਰੂ ਮੈਂਬਰ। ਇਨ੍ਹਾਂ ਵਿੱਚੋਂ 169 ਭਾਰਤੀ, 53 ਬ੍ਰਿਟਿਸ਼ 1 ਕੈਨੇਡਾਈ ਅਤੇ 7 ਪੁਰਤਗਾਲੀ ਨਾਗਰਿਕ ਸ਼ਾਮਿਲ ਸਨ। ਇਸ ਹਾਦਸੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਦਾ ਵੀ ਦਿਹਾਂਤ ਹੋ ਗਿਆ।