Business Khas

Latest news
वार्ड चमकाने के लिए अशोक मित्तल का बड़ा तोहफा, 37.50 लाख रुपये देने का ऐलान किया ਸੜਕਾਂ ’ਤੇ ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ, ਲੋਕਾਂ ਦੀ ਸੁਰੱਖਿਆ ’ਤੇ ਸਵਾਲ ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ

ਡੰਗ ਮਾਰਨ ‘ਤੇ ਸੱਪ ਨੂੰ ਲੈ ਕੇ ਹਸਪਤਾਲ ਪੁੱਜਿਆ ਨੌਜਵਾਨ

ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਡਾਕਟਰਾਂ ਦੇ ਉਸ ਵੇਲੇ ਹੋਸ਼ ਉੱਡ ਗਏ ਜਦੋਂ ਹਸਪਤਾਲ ‘ਚ ਇਲਾਜ ਕਰਾਉਣ ਆਇਆ ਨੌਜਵਾਨ ਸੱਪ ਨੂੰ ਵੀ ਨਾਲ ਹੀ ਲੈ ਆਇਆ। ਇਸ ਸੱਪ ਨੂੰ ਨੌਜਵਾਨ ਨੇ ਡੱਬੇ ‘ਚ ਬੰਦ ਕੀਤਾ ਹੋਇਆ ਸੀ। ਉਸ ਨੇ ਡਾਕਟਰ ਨੂੰ ਦੱਸਿਆ ਕਿ ਇਸੇ ਸੱਪ ਨੂੰ ਉਸ ਨੂੰ ਡੰਗ ਮਾਰਿਆ ਹੈ। ਇਸ ਦੇ ਤੁਰੰਤ ਬਾਅਦ ਨੌਜਵਾਨ ਦਾ ਇਲਾਜ ਸ਼ੁਰੂ ਕੀਤਾ ਗਿਆ ਅਤੇ ਉਸ ਦੀ ਜਾਨ ਬਚ ਗਈ। ਬੀਤੇ ਦਿਨ ਨੌਜਵਾਨ ਛੁੱਟੀ ਲੈ ਕੇ ਘਰ ਚਲਾ ਗਿਆ। ਇਸ ਤੋਂ ਬਾਅਦ ਉਸ ਨੇ ਸੱਪ ਨੂੰ ਦੁੱਧ ਪਿਲਾਇਆ ਅਤੇ ਫਿਰ ਜਗਰਾਓਂ ‘ਚ ਆਬਾਦੀ ਤੋਂ ਦੂਰ ਛੱਡ ਦਿੱਤਾ। ਜਾਣਕਾਰੀ ਮੁਤਾਬਕ ਬਿਜਲੀ ਮਕੈਨਿਕ ਕੁਲਦੀਪ ਸਿੰਘ ਗੁਰਦੁਆਰਾ ਨਾਨਕਸਰ ਵਿਖੇ ਸੇਵਾ ਕਰਦਾ ਹੈ। ਉਸ ਦੇ ਮੁਤਾਬਿਕ ਉਨ੍ਹਾਂ ਦੇ ਇਲਾਕੇ ‘ਚ ਬਰਸਾਤ ਦੇ ਮੌਸਮ ਦੌਰਾਨ ਅਕਸਰ ਸੱਪ ਨਿਕਲਦੇ ਰਹਿੰਦੇ ਹਨ, ਜਿਨ੍ਹਾਂ ਨੂੰ ਫੜ੍ਹ ਕੇ ਉਹ ਆਬਾਦੀ ਤੋਂ ਦੂਰ ਛੱਡ ਦਿੰਦੇ ਹਨ। ਵੀਰਵਾਰ ਨੂੰ ਵੀ ਉਨ੍ਹਾਂ ਦੇ ਇਲਾਕੇ ‘ਚ ਇਕ ਸੱਪ ਆ ਗਿਆ। ਉਨ੍ਹਾਂ ਨੇ ਸੱਪ ਨੂੰ ਫੜ੍ਹਿਆ ਅਤੇ ਛੱਡਣ ਲਈ ਜਾ ਰਹੇ ਸੀ ਕਿ ਇਕ ਦੋਸਤ ਨੇ ਸੱਪ ਨੂੰ ਛੇੜ ਦਿੱਤਾ, ਜਿਸ ਤੋਂ ਬਾਅਦ ਸੱਪ ਨੇ ਕੁਲਦੀਪ ਸਿੰਘ ਦੇ ਹੱਥ ‘ਤੇ ਡੰਗ ਮਾਰ ਦਿੱਤਾ। ਇਸ ਮਗਰੋਂ ਕੁਲਦੀਪ ਨੂੰ ਜਗਰਾਓਂ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਉੱਥੋਂ ਸਿਵਲ ਹਸਪਤਾਲ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ।ਕੁਲਦੀਪ ਸਿੰਘ ਸੱਪ ਨੂੰ ਪਲਾਸਟਿਕ ਦੇ ਡੱਬੇ ‘ਚ ਬੰਦ ਕਰਕੇ ਸਿਵਲ ਹਸਪਤਾਲ ਨਾਲ ਹੀ ਲੈ ਗਿਆ। ਉਸ ਨੇ ਡਾਕਟਰਾਂ ਨੂੰ ਉਹ ਸੱਪ ਦਿਖਾਇਆ। ਇਸ ਮਗਰੋਂ ਸੱਪ ਵਾਲਾ ਡੱਬਾ ਵਾਰਡ ‘ਚ ਹੀ ਉਸ ਦੇ ਨੇੜੇ ਪਿਆ ਰਿਹਾ। ਹਸਪਤਾਲ ਤੋਂ ਵਾਪਸ ਆਉਂਦੇ ਸਮੇਂ ਉਹ ਸੱਪ ਨੂੰ ਨਾਲ ਲੈ ਆਇਆ ਅਤੇ ਉਸ ਨੂੰ ਜਗਰਾਓਂ ‘ਚ ਆਬਾਦੀ ਤੋਂ ਦੂਰ ਛੱਡ ਦਿੱਤਾ। ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਸੱਪ ਨੂੰ ਇਸ ਲਈ ਨਾਲ ਲੈ ਗਿਆ ਸੀ ਤਾਂ ਜੋ ਡਾਕਟਰਾਂ ਨੂੰ ਇਹ ਪਛਾਨਣ ‘ਚ ਸੌਖ ਰਹੇ ਕਿ ਉਸ ਨੂੰ ਕਿਸ ਸੱਪ ਨੇ ਡੰਗ ਮਾਰਿਆ ਹੈ ਅਤੇ ਉਸ ਦਾ ਇਲਾਜ ਆਸਾਨੀ ਨਾਲ ਹੋ ਸਕੇ।