Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਐਚ.ਐਮ.ਵੀ. ਵਿਖੇ ਪਹੁੰਚੀ ਪੰਜਾਬੀ ਫਿਲਮ ਬੂਹੇ- ਬਾਰੀਆਂ ਦੀ ਟੀਮ

ਐਚ.ਐਮ.ਵੀ. ਵਿਖੇ ਪਹੁੰਚੀ ਪੰਜਾਬੀ ਫਿਲਮ ਬੂਹੇ- ਬਾਰੀਆਂ ਦੀ ਟੀਮ

ਜਲੰਧਰ, (ਸੰਜੇ ਸ਼ਰਮਾ)-ਹੰਸ ਰਾਜ ਮਹਿਲਾ ਮਹਾਵਿਦਿਆਲਾ ਵਿਖੇ ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੀ ਦੇਖਰੇਖ ਹੇਠ ਪੰਜਾਬੀ ਫਿਲਮ ਬੂਹੇ-ਬਾਰੀਆਂ ਦੀ ਪ੍ਰਮੋਸ਼ਨ ਲਈ ਪੰਜਾਬੀ ਫਿਲਮ ਸਿਤਾਰਾ ਨੀਰੂ ਬਾਜਵਾ ਸਹਿਤ ਉਨ੍ਹਾਂ ਦੀ ਪੂਰੀ ਟੀਮ ਪਹੁੰਚੀ। ਇਸ ਮੌਕੇ ਤੇ ਨੀਰੂ ਬਾਜਵਾ ਸਹਿਤ ਫਿਲਮ ਦੇ ਹੋਰ ਕਲਾਕਾਰ ਨਿਰਮਲ ਰਿਸ਼ੀ, ਰੂਬੀਨਾ ਬਾਜਵਾ, ਪਰਮਿੰਦਰ ਮਾਨ, ਸਿਮਰਨ ਚਾਹਲ, ਗੁਰਪ੍ਰੀਤ ਭੰਗੂ, ਪ੍ਰਭਜੋਤ ਕੌਰ, ਰੂਪਿੰਦਰ ਰੂਬੀ ਆਦਿ ਸ਼ਾਮਲ ਹੋਏ। ਸਾਰੇ ਪ੍ਰੋਗਰਾਮ ਦਾ ਆਯੋਜਨ ਡੀਨ ਯੂਥ ਵੈਲਫੇਅਰ ਸ਼੍ਰੀਮਤੀ ਨਵਰੂਪ, ਸ਼੍ਰੀਮਤੀ ਕੁਲਜੀਤ ਕੌਰ, ਡਾ. ਸੰਗੀਤਾ ਅਰੋੜਾ, ਡਾ. ਰਾਖੀ ਮਹਿਤਾ ਅਤੇ ਸੁਪਰਡੰਟ ਐਡਮਿਨ ਸ਼੍ਰੀ ਰਵੀ ਮੈਨੀ ਦੀ ਦੇਖਰੇਖ ਹੇਠ ਸੰਪੰਨ ਹੋਇਆ। ਸਾਰੇ ਕਲਾਕਾਰਾਂ ਦਾ ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਫੁਲਕਾਰੀ ਅਤੇ ਪਲਾਂਟਰ ਭੇਂਟ ਕਰਕੇ ਸਵਾਗਤ ਕੀਤਾ। ਉਨ੍ਹਾਂ ਨੇ ਨੀਰੂ ਬਾਜਵਾ ਅਤੇ ਉਨ੍ਹਾਂ ਦੀ ਟੀਮ ਨੂੰ ਫਿਲਮ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਪੰਜਾਬੀ ਫਿਲਮਾਂ ਸਾਡੇ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦੀਆਂ ਹਨ। ਇਹ ਫਿਲਮਾਂ ਕੋਈ ਨਾ ਕੋਈ ਸਕਾਰਾਤਮਕ ਸੰਦੇਸ਼ ਵੀ ਦਿੰਦੀਆਂ ਹਨ। ਨੀਰੂ ਬਾਜਵਾ ਅਤੇ ਉਨ੍ਹਾਂ ਦੀ ਟੀਮ ਨੇ ਐਚ.ਐਮ.ਵੀ. ਵਿਖੇ ਪਹੁੰਚ ਕੇ ਬਹੁਤ ਮਾਣ ਮਹਿਸੂਸ ਕੀਤਾ ਅਤੇ ਵਿਦਿਆਰਥਣਾਂ ਦੇ ਉਤਸਾਹ ਅਤੇ ਪ੍ਰੇਮ ਦੀ ਸ਼ਲਾਘਾ ਕੀਤੀ। ਫਿਲਮ ਦੇ ਗੀਤਾਂ ਨਾਲ ਸਾਰਾ ਹਾਲ ਗੂੰਜ ਉੱਠਿਆ। ਇਸ ਮੌਕੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਮੈਂਬਰ ਵੀ ਮੌਜੂਦ ਰਹੇ। ਮੰਚ ਸੰਚਾਲਨ ਡੀਨ ਇਨੋਵੇਸ਼ਨ ਐਂਡ ਰਿਸਰਚ ਡਾ. ਅੰਜਨਾ ਭਾਟੀਆ ਨੇ ਕੀਤਾ।