Business Khas

Latest news
वार्ड चमकाने के लिए अशोक मित्तल का बड़ा तोहफा, 37.50 लाख रुपये देने का ऐलान किया ਸੜਕਾਂ ’ਤੇ ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ, ਲੋਕਾਂ ਦੀ ਸੁਰੱਖਿਆ ’ਤੇ ਸਵਾਲ ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ
You are currently viewing ਇੰਟਰਵਿਊ ਦੌਰਾਨ ਖੁੱਲ੍ਹ ਕੇ ਕਈ ਛੋਟੇ-ਵੱਡੇ ਮੁੱਦਿਆਂ ਤੇ ਗੱਲ ਕੀਤੀ

ਇੰਟਰਵਿਊ ਦੌਰਾਨ ਖੁੱਲ੍ਹ ਕੇ ਕਈ ਛੋਟੇ-ਵੱਡੇ ਮੁੱਦਿਆਂ ਤੇ ਗੱਲ ਕੀਤੀ

“ਦਿਲ ਲੇ ਗਈ ਕੁੜੀ ਗੁਜਰਾਤ ਦੀ” ਫੇਮ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਇੱਕ ਨਿੱਜੀ ਯੂਟਿਊਬ ਚੈਨਲ ਨਾਲ ਇੰਟਰਵਿਊ ਦੌਰਾਨ ਖੁੱਲ੍ਹ ਕੇ ਕਈ ਛੋਟੇ-ਵੱਡੇ ਮੁੱਦਿਆਂ ਤੇ ਗੱਲ ਕੀਤੀ। ਨਾਲ ਹੀ ਉਨ੍ਹਾਂ ਨੇ ਕੁਝ ਅਜਿਹੀਆਂ ਗੱਲਾਂ ਵੀ ਕਹੀਆਂ, ਜਿਨ੍ਹਾਂ ਬਾਰੇ ਸ਼ਾਇਦ ਜਿਆਦਾਤਰ ਲੋਕਾਂ ਨੂੰ ਪਤਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਕਬਰਾਂ ਅਤੇ ਮਜਾਰਾਂ ‘ਤੇ ਗਾਉਣ ਨਹੀਂ ਜਾਂਦਾ, ਭਾਵੇਂ ਕੋਈ ਉਨ੍ਹਾਂ ਨੂੰ ਕਰੋੜਾਂ ਰੁਪਏ ਦੀ ਪੇਸ਼ਕਸ਼ ਦੇਵੇ। ਜੱਸੀ ਇੱਥੇ ਹੀ ਨਹੀਂ ਰੁਕੇ; ਉਨ੍ਹਾਏ ਨੇ ਡੇਰਿਆਂ ਨੂੰ ਚਿੱਟਾ ਵੇਚਣ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਦੱਸਿਆ। ਇੱਕ ਇੰਟਰਵਿਊ ਵਿੱਚ, ਜੱਸੀ ਨੇ ਕਿਹਾ ਕਿ ਡੇਰਿਆਂ ਨੂੰ ਪ੍ਰਮੋਟ ਕਰਨਾ ਚਿੱਟਾ ਵੇਚਣ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹੈ ਕਿਉਂਕਿ ਉੱਥੇ ਲੋਕਾਂ ਦਾ ਮਾਈਂਡਵਾਸ਼ ਕੀਤਾ ਜਾਂਦਾ ਹੈ।
ਜਸਬੀਰ ਜੱਸੀ ਨੇ ਕਿਹਾ ਕਿ ਲੁਧਿਆਣਾ ਦੇ ਇੱਕ ਬਾਬੇ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਡੇਰੇ ‘ਤੇ ਲੱਗਣ ਵਾਲੇ ਮੇਲੇ ਵਿੱਚ ਗਾਉਣ ਦੀ ਪੇਸ਼ਕਸ਼ ਕੀਤੀ ਅਤੇ ਉਨ੍ਹਾਂ ਨੂੰ 32 ਤੋਂ 35 ਲੱਖ ਦੀ ਪੇਸ਼ਕਸ਼ ਕੀਤੀ, ਪਰ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ।

ਮੇਰੇ ਤੋਂ ਪਹਿਲਾਂ ਵੀ ਬਹੁਤ ਸਾਰੇ ਸਿੰਗਰਾਂ ਨੇ ਉੱਥੇ ਗਾਇਆ ਸੀ, ਅਤੇ ਮੇਰੇ ਤੋਂ ਬਾਅਦ ਵੀ ਬਹੁਤ ਸਾਰਿਆਂ ਨੇ ਉੱਥੇ ਗਾਇਆ ਹੈ। ਮੇਲੇ ਤੋਂ ਬਾਅਦ, ਬਾਬਾ ਨੇ ਫ਼ੋਨ ਕਰਕੇ ਕਿਹਾ, ” ਤੁਸੀਂ ਨਹੀਂ ਆਏ, ਮੈਂ ਤੁਹਾਡੇ ਤੋਂ ਵੀ ਵਧੀਆ ਗਾਇਕ ਲੈ ਕੇ ਆਇਆ।” ਜੱਸੀ ਨੇ ਕਿਹਾ, “ਇਹ ਮੇਰਾ ਸਿਧਾਂਤ ਹੈ ਕਿ ਮੈਂ ਕਬਰਾਂ ਤੇ ਮਸਜਿਦਾਂ ‘ਤੇ ਨਾ ਗਾਉਂਦਾ ਹਾਂ।” ਇਸ ਲਈ, ਉਨ੍ਹਾਂ ਨੇ ਬਾਬਾ ਨੂੰ ਇਨਕਾਰ ਕਰ ਦਿੱਤਾ। ਜੱਸੀ ਦਾ ਇਹ ਬਿਆਨ ਨਾਲ ਉਨ੍ਹਾਂ ਗਾਇਕਾਂ ਨੂੰ ਸਿੱਧੇ ਤੌਰ ‘ਤੇ ਚੁੱਭਣ ਵਾਲਾ ਹੈ ਜੋ ਡੇਰੇ ਅਤੇ ਮਜਾਰਾਂ ‘ਤੇ ਲੱਗਣ ਵਾਲੇ ਸਾਲਾਨਾ ਮੇਲਿਆਂ ਵਿੱਚ ਪਰਫਾਰਮ ਕਰਦੇ ਹਨ।