Business Khas

Latest news
ਪੰਜਾਬ ਦੇ 5 ਵੱਡੇ ਮੰਦਿਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮੁੱਲਾਂਪੁਰ ‘ਚ 6 ਜੂਨ ਤੋਂ ਭਾਰਤ-ਅਫਗਾਨਿਸਤਾਨ ਟੈਸਟ ਮੈਚ भारत से सीमा विवाद को लेकर बयान से भड़के लोग कॉकरोच जनता पार्टी के तीन प्रवक्ता कौन हैं सूर्यकुमार यादव की टी20 कप्तानी पर क्यों लगाई जा रहीं अटकलें ट्रैफिक नियमों के बारे में अधिक से अधिक जागरूक करने पर दिया जोर ਸਿੱਖ ਤਾਲਮੇਲ ਕਮੇਟੀ ਦੇ ਦਫਤਰ ਪੁਲੀ ਅਲੀ ਮਹੱਲਾ ਵਿਖੇ ਅਰਦਾਸ ਸਮਾਗਮ ਕਰਵਾਏ ਜਾਣਗੇ ਵੋਟਰ ਮੈਪਿੰਗ ਦੀ ਸਹੂਲਤ ਲਈ ਜ਼ਿਲ੍ਹੇ ਦੇ ਸਾਰੇ ਬੂਥਾਂ ’ਤੇ 7 ਜੂਨ ਨੂੰ ਲੱਗਣਗੇ ਵਿਸ਼ੇਸ਼ ਕੈਂਪ ਟ੍ਰੇਨਿੰਗ ’ਚ ਭਾਗ ਲੈਣ ਲਈ ਉਮੀਦਵਾਰਾਂ ਨੂੰ ਆਨਲਾਈਨ ਵਰਕ ਰੈਡੀਨੈਂਸ ਟੈਸਟ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਫਿਰੋਜ਼ਪੁਰ ਕੈਂਟ ਦੇ ਰੈਸਟੋਰੈਂਟ ‘ਚ ਲੱਗੀ ਭਿਆਨਕ ਅੱਗ
You are currently viewing ਯੂਟਿਊਬਰ ਅਰਮਾਨ ਮਲਿਕ ਅਤੇ ਉਸ ਦੀਆਂ ਦੋਵੇਂ ਪਤਨੀਆਂ ‘ਤੇ FIR ਦਰਜ

ਯੂਟਿਊਬਰ ਅਰਮਾਨ ਮਲਿਕ ਅਤੇ ਉਸ ਦੀਆਂ ਦੋਵੇਂ ਪਤਨੀਆਂ ‘ਤੇ FIR ਦਰਜ

ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਅਤੇ ਉਸ ਦੀਆਂ ਦੋਵੇਂ ਪਤਨੀਆਂ ਪਾਇਲ ਮਲਿਕ ਤੇ ਕ੍ਰਿਤਿਕਾ ਮਲਿਕ ਇਕ ਵਾਰ ਫਿਰ ਵਿਵਾਦਾਂ ‘ਚ ਘਿਰ ਗਏ ਹਨ। ਸੰਗਰੂਰ ਪੁਲਿਸ ਨੇ ਕਾਰਵਾਈ ਕਰਦਿਆਂ ਮਲਿਕ ਪਰਿਵਾਰ ਵਿਰੁੱਧ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਗੰਭੀਰ ਇਲਜ਼ਾਮ ਲੱਗੇ ਹਨ।ਯੂਟਿਊਬਰ ਅਰਮਾਨ ਮਲਿਕ ਨੇ ਹਾਲ ਹੀ ‘ਚ ਇੱਕ ਵੀਡੀਓ ‘ਚ ਹਨੂੰਮਾਨ ਜੀ ਦੀ ਤਰ੍ਹਾਂ ਭੇਸ ਧਾਰ ਕੇ ਡਾਂਸ ਕੀਤਾ। ਜਿਸ ਕਾਰਨ ਬਜਰੰਗ ਦਲ ਹਿੰਦੂ ਵੱਲੋਂ ਸਖ਼ਤ ਐਤਰਾਜ਼ ਜਤਾਇਆ ਗਿਆ। ਬਜਰੰਗ ਦਲ ਹਿੰਦੂ ਦੇ ਰਾਸ਼ਟਰੀ ਅਧਿਅਕਸ਼ ਭਾਵਇਆ ਭਾਰਦਵਾਜ ਨੇ ਪੂਰੇ ਪਰਿਵਾਰ ‘ਤੇ ਕੇਸ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਅਰਮਾਨ ਮਲਿਕ ਨੇ ਹਨੂਮਾਨ ਜੀ ਦਾ ਭੇਸ ਧਾਰ ਕੇ ਡਾਂਸ ਕੀਤਾ ਹੈ। ਪਾਇਲ ਮਲਿਕ ਨੇ ਕਾਲੀ ਮਾਤਾ ਦਾ ਅਤੇ ਕ੍ਰਿਤਿਕਾ ਮਲਿਕ ਦੀ ਪਿੱਛੋਂ ਆਵਾਜ਼ ਆ ਰਹੀ ਹੈ ,ਜੋ ਕਿ ਮਜ਼ਾਕੀਆ ਹਾਸੇ ਕਰ ਰਹੀ ਹੈ। ਬਜਰੰਗ ਦਲ ਹਿੰਦੂ ਦੇ ਰਾਸ਼ਟਰੀ ਅਧਿਅਕਸ਼ ਭਾਵਇਆ ਭਾਰਦਵਾਜ ਨੇ ਇਲਜ਼ਾਮ ਲਗਾਉਂਦੇ ਕਿਹਾ ਕਿ ਇਸ ਪੂਰੇ ਪਰਿਵਾਰ ਨੇ ਹਿੰਦੂ ਧਰਮ ਦਾ ਮਜਾਕ ਬਣਾਇਆ ਹੈ। ਇਹਨਾਂ ਸਾਰਿਆਂ ‘ਤੇ ਕਾਰਵਾਈ ਹੋਵੇਗੀ। ਬਜਰੰਗ ਦਲ ਹਿੰਦੂ ਦੇ ਰਾਸ਼ਟਰੀ ਪ੍ਰਧਾਨ ਭਵਿਆ ਭਾਰਦਵਾਜ ਨੇ ਯੂਟਿਊਬਰ ਅਰਮਾਨ ਮਲਿਕ, ਉਸਦੀ ਪਤਨੀ ਪਾਇਲ ਮਲਿਕ ਅਤੇ ਪਤਨੀ ਕ੍ਰਿਤਿਕਾ ਮਲਿਕ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਧਾਰਾ 295ਏ ਤਹਿਤ ਕੇਸ ਦਾਇਰ ਕੀਤਾ ਹੈ। ਪਿਛਲੇ ਦਿਨੀਂ ਅਰਮਾਨ ਮਲਿਕ ਦੀ ਪਤਨੀ ਨੇ ਮਾਂ ਕਾਲੀ ਦੇ ਰੂਪ ਵਿੱਚ ਇੱਕ ਰੀਲ ਬਣਾਈ ਸੀ, ਜਿਸ ਵਿੱਚ ਅਰਮਾਨ ਮਲਿਕ ,ਹਨੂੰਮਾਨ ਜੀ ਦੇ ਰੂਪ ਵਿੱਚ ਨੱਚਿਆ ਸੀ।