ਹੰਸ ਰਾਜ ਮਹਿਲਾ ਮਹਾਂ ਵਿਦਿਆਲਾ ਦੇ ਓਜਸਵੀ ਹੋਸਟਲ ਵਿੱਚ ਨਵੀਨੀਕਰਨ ਕੀਤੇ ਸਪੋਰਟਸ ਵਿੰਗ ਦਾ ਉਦਘਾਟਨ ਸਮਾਰੋਹ ਆਯੋਜਿਤ ਕੀਤਾ ਗਿਆ। ਇਹ
ਨਵੀਨੀਕਰਨ ਸੂਦ ਪਰਿਵਾਰ ਵੱਲੋਂ ਦਿੱਤੀ ਗਈ ਵਿੱਤੀ ਮਦਦ ਨਾਲ ਹੋਇਆ।
ਨਵੀਨੀਕ੍ਰਿਤ ਸਪੋਰਟਸ ਹਾਸਟਲ ਦਾ ਉਦਘਾਟਨ ਡਾ. ਇੰਦਰ ਸੂਦ, ਸਮਾਜ ਸੇਵਕ ਦੁਆਰਾ ਕੀਤਾ ਗਿਆ। ਨਵੀਨੀਕਰਨ ਕੀਤੇ ਗਏ ਸਪੋਰਟਸ ਵਿੰਗ ਦਾ ਨਾਮ ਡਾ.ਇੰਦਰ ਸੂਦ ਦੀ ਧਰਮ ਪਤਨੀ ਦੇ ਨਾਮ ’ਤੇ ਮਾਰਗ੍ਰੇਟ ਸੂਦ ਚੈਂਪੀਅਨਜ਼ ਨੈਸਟ ਰੱਖਿਆ ਗਿਆ। ਇਸ ਮੌਕੇ ’ਤੇ ਜਸਟਿਸ ਸ਼੍ਰੀ ਐਨ.ਕੇ. ਸੂਦ, ਚੇਅਰਮੈਨ ਲੋਕਲ ਐਡਵਾਈਜਰੀ ਕਮੇਟੀ, ਸ਼੍ਰੀ ਵਾਈ.ਕੇ. ਸੂਦ ਅਤੇ ਪੂਰਾ ਸੂਦ ਪਰਿਵਾਰ, ਸ਼੍ਰੀਮਤੀ ਸੁਸ਼ਮਾ ਸੂਦ, ਸ਼੍ਰੀਮਤੀ ਮਨੋਰਮਾ ਮਾਇਰ, ਜਯ ਸੂਦ ਅਤੇ ਲੋਕਲ ਐਡਵਾਈਜਰੀ ਕਮੇਟੀ ਦੇ ਹੋਰ ਮੈਂਬਰ ਸ਼੍ਰੀ ਅਜੇ ਗੋਸਵਾਮੀ, ਡਾ. ਸੁਸ਼ਮਾ ਚਾਵਲਾ, ਐਸ.ਪੀ. ਸਹਿਦੇਵ ਅਤੇ ਡਾ. ਸੁਧੀਰ ਸ਼ਰਮਾ ਮੌਜੂਦ ਸਨ ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਸੂਦ ਪਰਿਵਾਰ ਦਾ ਉਨ੍ਹਾਂ ਦੀ ਉਦਾਰਤਾ ਅਤੇ ਯੋਗਦਾਨ ਲਈ ਧੰਨਵਾਦ ਕੀਤਾ। ਇਸ ਮੌਕੇ ਡੀਨ ਅਕਾਦਮਿਕ ਡਾ. ਸੀਮਾ ਮਰਵਾਹਾ, ਆਈਕਿਊਏਸੀ ਕੋਆਰਡੀਨੇਟਰ ਡਾ. ਅੰਜਨਾ ਭਾਟੀਆ, ਡੀਨ ਯੂਥ ਵੈਲਫੇਅਰ ਡਾ. ਨਵਰੂਪ, ਫੈਕਲਟੀ ਇੰਚਾਰਜ ਅਤੇ ਸਾਰੇ ਡੀਨ ਅਤੇ ਸੁਪਰਡੰਟ ਸਹਿਤ ਸਪੋਰਟਸ ਵਿਭਾਗ ਦੇ ਫੈਕਲਟੀ ਮੈਂਬਰ ਵੀ ਮੌਜੂਦ ਰਹੇ। ਸਟੇਜ ਦਾ ਸੰਚਾਲਨ ਡਾ. ਅੰਜਨਾ ਭਾਟੀਆ ਨੇ ਕੀਤਾ।
