Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਨਵ-ਵਿਆਹੁਤਾ ਨੂੰ ਗੋਲੀ ਮਾਰਨ ਵਾਲਾ ਨੌਜਵਾਨ ਗ੍ਰਿਫ਼ਤਾਰ, ਹੁਣ ਪੁਲਿਸ ਤੋਂ ਮੰਗ ਰਿਹਾ ਮਾਫੀ

ਨਵ-ਵਿਆਹੁਤਾ ਨੂੰ ਗੋਲੀ ਮਾਰਨ ਵਾਲਾ ਨੌਜਵਾਨ ਗ੍ਰਿਫ਼ਤਾਰ, ਹੁਣ ਪੁਲਿਸ ਤੋਂ ਮੰਗ ਰਿਹਾ ਮਾਫੀ

ਤਰਨਤਾਰਨ ਦੇ ਪੱਟੀ ਵਿਚ ਨਵ-ਵਿਆਹੁਤਾ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰੀ ਦੇ ਬਾਅਦ ਮੁਲਜ਼ਮ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਮੁਲਜ਼ਮ ਮੁਲਜ਼ਮ ਨੇ ਪੁਲਿਸ ਕੋਲ ਗੁਹਾਰ ਲਗਾਈ ਹੈ ਤੇ ਕਹਿ ਰਿਹਾ ਹੈ ਕਿ ਮੈਨੂੰ ਛੱਡ ਦਿਓ ਮੈਂ ਅਜਿਹੀ ਗਲਤੀ ਦੁਬਾਰਾ ਨਹੀ ਕਰਾਂਗਾ।

ਮੁਲਜ਼ਮ ਕਹਿ ਰਿਹਾ ਹੈ ਸਰ ਜੀ, ਮਾਫ ਕਰ ਦਿਓ, ਗਲਤੀ ਹੋ ਗਈ। ਮੈਨੂੰ ਬਹੁਤ ਦਰਦ ਹੋ ਰਿਹਾ ਹੈ। ਮੇਰੇ ਤੋਂ ਚਲਿਆ ਨਹੀਂ ਜਾ ਰਿਹਾ। ਅੱਗੇ ਤੋਂ ਅਜਿਹਾ ਨਹੀਂ ਕਰਾਂਗਾ। ਉਸ ਦੀ ਆਵਾਜ਼ ਵਿਚ ਪਛਤਾਵਾ ਤੇ ਡਰ ਸਾਫ ਦਿਖ ਰਿਹਾ ਹੈ।

ਦੱਸ ਦੇਈਏ ਕਿ ਪੱਟੀ ਵਿਚ ਪਤੀ ਨਾਲ ਐਕਟਿਵਾ ‘ਤੇ ਜਾ ਰਹੀ ਨਵ-ਵਿਆਹੁਤਾ ਨੂੰ ਮੁਲਜ਼ਮ ਨੇ ਗੋਲੀ ਮਾਰੀ ਸੀ। ਮੁਲਜ਼ਮ ਨਵ-ਵਿਆਹੁਤਾ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ 2 ਮਹੀਨੇ ਪਹਿਲਾਂ ਕੁੜੀ ਦੇ ਪਰਿਵਾਰ ਨੇ ਦੂਜੇ ਲੜਕੇ ਨਾਲ ਉਹ ਦਾ ਵਿਆਹ ਕਰ ਦਿੱਤਾ ਸੀ ਜਿਸ ਤੋਂ ਉਹ ਨਾਰਾਜ਼ ਸੀ। ਮੁਲਜ਼ਮ ਨੇ ਨਵ-ਵਿਆਹੁਤਾ ਨੂੰ 21 ਫਰਵਰੀ ਨੂੰ 3 ਗੋਲੀਆਂ ਮਾਰੀਆਂ ਸਨ।