Business Khas

Latest news
वार्ड चमकाने के लिए अशोक मित्तल का बड़ा तोहफा, 37.50 लाख रुपये देने का ऐलान किया ਸੜਕਾਂ ’ਤੇ ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ, ਲੋਕਾਂ ਦੀ ਸੁਰੱਖਿਆ ’ਤੇ ਸਵਾਲ ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ
You are currently viewing ਭਾਰਤੀ ਸੈਲਾਨੀ ਬਿਨਾਂ ਵੀਜ਼ਾ ਦੇ  ਕਰ ਸਕਦੇ 56 ਦੇਸ਼ਾਂ ਦੀ ਯਾਤਰਾ

ਭਾਰਤੀ ਸੈਲਾਨੀ ਬਿਨਾਂ ਵੀਜ਼ਾ ਦੇ ਕਰ ਸਕਦੇ 56 ਦੇਸ਼ਾਂ ਦੀ ਯਾਤਰਾ

ਭਾਰਤੀ ਸੈਲਾਨੀ ਬਿਨਾਂ ਵੀਜ਼ਾ ਦੇ 56 ਦੇਸ਼ ਘੁੰਮਸਕਦੇ ਹਨ। ਭਾਰਤੀ ਪਾਸਪੋਰਟ ਹੋਰ ਵੀ ਪਾਵਰਫੁੱਲ ਹੋ ਗਿਆ ਹੈ, ਜਿਸਦੀ ਪੁਸ਼ਟੀ ਹੈਨਲੀ ਪਾਸਪੋਰਟ ਇੰਡੈਕਸ 2026 ਦੁਆਰਾ ਕੀਤੀ ਗਈ ਹੈ। ਭਾਰਤ ਇਸ ਸੂਚਕਾਂਕ ਵਿੱਚ 10 ਸਥਾਨ ਉੱਪਰ ਚੜ੍ਹ ਕੇ 75ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਇਸਦਾ ਮਤਲਬ ਹੈ ਕਿ ਭਾਰਤੀਆਂ ਨੂੰ ਹੁਣ ਕਈ ਦੇਸ਼ਾਂ ਦੀ ਯਾਤਰਾ ਕਰਨ ਲਈ ਲੰਬੀ ਵੀਜ਼ਾ ਪ੍ਰਕਿਰਿਆ ਵਿੱਚੋਂ ਨਹੀਂ ਲੰਘਣਾ ਪਵੇਗਾ। ਭਾਰਤੀ ਪਾਸਪੋਰਟ ਦੀ ਬਿਹਤਰ ਰੈਕਿੰਗ ਦੇ ਨਾਲ, ਭਾਰਤੀ ਬਿਨਾਂ ਕਿਸੇ ਪਰੇਸ਼ਾਨੀ ਦੇ 56 ਦੇਸ਼ਾਂ ਦੀ ਯਾਤਰਾ ਕਰ ਸਕਣਗੇ। ਉਨ੍ਹਾਂ ਨੂੰ ਹੁਣ ਇਨ੍ਹਾਂ ਦੇਸ਼ਾਂ ਦੀ ਯਾਤਰਾ ਕਰਨ ਲਈ ਵੀਜ਼ਾ ਹਾਸਿਲ ਕਰਨ ਲਈ ਸੰਘਰਸ਼ ਨਹੀਂ ਕਰਨਾ ਪਵੇਗਾ। ਤੁਹਾਨੂੰ ਉੱਥੇ ਪਹੁੰਚਣ ‘ਤੇ ਵੀਜ਼ਾ-ਆਨ-ਅਰਾਈਵਲ (ਈ-ਵੀਜ਼ਾ) ਮਿਲੇਗਾ। ਬਹੁਤ ਸਾਰੇ ਦੇਸ਼ਾਂ ਵਿੱਚ ਤਾਂ ਇਸ ਪ੍ਰਕਿਰਿਆ ਦੀ ਵਾੀ ਲੋੜ ਵੀ ਨਹੀਂ ਪਵੇਗੀ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ 56 ਦੇਸ਼ਾਂ ਵਿੱਚ ਕੈਰੇਬੀਅਨ ਦੱਵੀਪ ਸਮੂਹ, ਅਫਰੀਕੀ ਅਤੇ ਏਸ਼ੀਆਈ ਦੇਸ਼ਾਂ ਦੀ ਸੈਰ ਕਰਨਾ ਹੋਰ ਵੀ ਸੌਖਾ ਹੋਵੇਗਾ। ਏਸ਼ੀਆ: ਭੂਟਾਨ, ਕਜ਼ਾਕਿਸਤਾਨ, ਮਕਾਊ (SAR ਚੀਨ), ਮਲੇਸ਼ੀਆ ਅਤੇ ਨੇਪਾਲ। ਅਫਰੀਕਾ: ਅੰਗੋਲਾ, ਮਾਰੀਸ਼ਸ, ਰਵਾਂਡਾ ਅਤੇ ਸੇਨੇਗਲ। ਕੈਰੇਬੀਅਨ: ਬਾਰਬਾਡੋਸ, ਬ੍ਰਿਟਿਸ਼ ਵਰਜਿਨ ਆਈਲੈਂਡਜ਼, ਡੋਮਿਨਿਕਾ, ਗ੍ਰੇਨਾਡਾ, ਹੈਤੀ, ਜਮੈਕਾ, ਮੋਂਟਸੇਰਾਟ, ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼, ਅਤੇ ਤ੍ਰਿਨੀਦਾਦ ਐਂਡ ਟੋਬੈਗੋ। ਓਸ਼ੇਨੀਆ: ਕੁੱਕ ਆਈਲੈਂਡਜ਼, ਫਿਜੀ, ਕਿਰੀਬਾਤੀ, ਮਾਈਕ੍ਰੋਨੇਸ਼ੀਆ, ਨਿਯੂ ਅਤੇ ਵਾਨੂਅਤੁ। ਮੱਧ ਪੂਰਬ: ਕਤਰ।