Business Khas

Latest news
ਪੰਜਾਬ 'ਚ ਕਿਸ ਤਰੀਕ ਤੋਂ ਸ਼ੁਰੂ ਹੋ ਰਹੀਆਂ ਗਰਮੀਆਂ ਦੀਆਂ ਛੁੱਟੀਆਂ? ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ ‘ਚ 993 ਰੁਪਏ ਦਾ ਵਾਧਾ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੂਰਬ ਸ਼ਰਧਾ ਪੂਰਵਕ ਮਨਾਇਆ ਗਿਆ ਗੁਰਦਵਾਰਾ ਗੁਰਦੇਵ ਨਗਰ ਵਿਖੇ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਨਿਰਮਲਾ ਦੇਵੀ ਮਹਿਲਾ ਵਿੰਗ ਦੇ ਕਨਵੀਨਰ ਬਣੇ ਵਿਧਾਨ ਸਭਾ ਤੋਂ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਸ਼ੀਤਲ ਚੀਨੀ ਸੀਸੀਟੀਵੀ ਕੈਮਰਿਆਂ ਦੀ ਵਰਤੋਂ ਕਰਕੇ ਪਾਕਿਸਤਾਨ ਨੂੰ ਲਾਈਵ ਫੁਟੇਜ਼ ਭੇਜਣ ਵਾਲੇ ਦੋ ਆਈਐਸਆਈ ਸਮਰਥਿਤ ਜਾਸੂਸੀ ਮਾਡਿਊਲ... ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਵਲੋਂ ਵੱਖ-ਵੱਖ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਦਾ ਦੌਰਾ ਮੀਟਿੰਗ ਦੌਰਾਨ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਸਬੰਧੀ ਚੱਲ ਰਹੀ ਪ੍ਰਕਿਰਿਆ ਦਾ ਲਿਆ ਜਾਇਜ਼ਾ ਜ਼ਿਲ੍ਹਾ ਵਾਸੀਆਂ ਨੂੰ ਸਵੈ-ਗਣਨਾ ’ਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ
You are currently viewing ਸਿੱਖ ਤਾਲਮੇਲ ਕਮੇਟੀ ਵੱਲੋਂ ਹਾਈ ਕੋਰਟ ਵੱਲੋਂ ਰਣਜੀਤ ਸਿੰਘ ਦੇ ਅਖੋਤੀ ਪੁਲਸ ਮੁਕਾਬਲੇ ਦਾ ਸੁਓ ਮੋਟੋ ਲੈਣ ਦਾ ਜੋਰਦਾਰ ਸਵਾਗਤ

ਸਿੱਖ ਤਾਲਮੇਲ ਕਮੇਟੀ ਵੱਲੋਂ ਹਾਈ ਕੋਰਟ ਵੱਲੋਂ ਰਣਜੀਤ ਸਿੰਘ ਦੇ ਅਖੋਤੀ ਪੁਲਸ ਮੁਕਾਬਲੇ ਦਾ ਸੁਓ ਮੋਟੋ ਲੈਣ ਦਾ ਜੋਰਦਾਰ ਸਵਾਗਤ

ਸਿੱਖ ਤਾਲਮੇਲ ਕਮੇਟੀ ਵੱਲੋਂ ਹਾਈ ਕੋਰਟ ਵੱਲੋਂ ਸਿੱਖ ਨੋਜਵਾਨ ਸਰਦਾਰ ਰਣਜੀਤ ਸਿੰਘ ਦੇ ਅਖੋਤੀ ਪੁਲਸ ਮੁਕਾਬਲੇ ਦਾ ਸੁਓ ਮੋਟੋ ਲੈਣ ਦਾ ਜੋਰਦਾਰ ਸਵਾਗਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਗੁਰਦਾਸ ਪੁਰ ਵਿੱਚ ਇੱਕ 19 ਸਾਲਾ ਸਿੱਖ ਨੌਜਵਾਨ ਰਣਜੀਤ ਸਿੰਘ ਦੇ ਅਖੌਤੀ ਪੁਲਿਸ ਮੁਕਾਬਲੇ ਦਾ ਸੁਓੰ ਮੋਟੋ ਲੈਣ ਦੇ ਫੈਸਲੇ ਦਾ ਜੋਰਦਾਰ ਸਵਾਗਤ ਕੀਤਾ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਗੁਰਦੀਪ ਸਿੰਘ ਕਾਲੀਆ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਹਾਈ ਕੋਰਟ ਦੇ ਫੈਸਲੇ ਨਾਲ ਆਮ ਲੋਕਾਂ ਦਾ ਕਾਨੂੰਨ ਵਿੱਚ ਵਿਸ਼ਵਾਸ ਬਜਿਆਂ ਹੈ ਅਤੇ ਪੀੜਤ ਪਰਵਾਰ ਨੂੰ ਇਨਸਾਫ਼ ਮਿਲਣ ਦੀ ਉਮੀਦ ਜਾਗੀ ਹੈ

ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣ ਦੀ ਸੰਭਾਵਨਾ ਬਣ ਗਈ ਹੈ ਰਣਜੀਤ ਸਿੰਘ ਦਾ ਪਰਿਵਾਰ ਅਤੇ ਆਮ ਸਿੱਖ ਸੰਗਤਾਂ ਵਿੱਚ ਇਸ ਮੁਕਾਬਲੇ ਕਈ ਤਰ੍ਹਾਂ ਦੇ ਸ਼ੰਕੇ ਹਨ ਤੇ ਹਾਈ ਕੋਰਟ ਦੇ ਦਖਲ ਤੋਂ ਬਾਅਦ ਸਾਰੇ ਸ਼ੰਕਿਆਂ ਦੇ ਦੂਰ ਹੋਣ ਦੀ ਸੰਭਾਵਨਾ ਬਣ ਗਈ ਹੈ ਪਿੱਛਲੇ ਸਮੇਂ ਦੌਰਾਨ ਆਮ ਸਿੱਖਾਂ ਨਕਲੀ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਜਾਂਦਾ ਰਿਹਾ ਜਿਸ ਦਾ ਖਮਿਆਜਾ ਸਾਰੇ ਪੰਜਾਬੀਆਂ ਨੂੰ ਲੰਬੇ ਸਮੇਂ ਤਕ ਆਪਣੇ ਸਰੀਰ ਤੇ ਹੰਢਾਉਣਾ ਪਿਆ ਸੀ ਕੋਈ ਵੀ ਪੰਜਾਬੀ ਉਸ ਭਿਆਨਕ ਦੌਰ ਵਿਚ ਨਹੀਂ ਜਾਣਾ ਚਾਹੁੰਦਾ ਇਸ ਲਈ ਇਸ ਮੁਕਾਬਲੇ ਦੀ ਪਾਰਦਰਸ਼ਤਾ ਨਾਲ ਜਾਂਚ ਸਾਰੀਆਂ ਗੱਲਾਂ ਸਹਮਣੇ ਆਉਣਗੀਆਂ ਅਤੇ ਪਰਿਵਾਰ ਅਤੇ ਸਿੱਖ ਸੰਗਤਾ ਦੀ ਸੰਤੁਸ਼ਟੀ ਹੋਵੇਗੀ