Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing 30 ਸਤੰਬਰ ਤੋਂ ਬਾਅਦ ATM ਵਿੱਚੋਂ ਨਹੀਂ ਨਿਕਲਣਗੇ 500 ਰੁਪਏ ਦੇ ਨੋਟ?

30 ਸਤੰਬਰ ਤੋਂ ਬਾਅਦ ATM ਵਿੱਚੋਂ ਨਹੀਂ ਨਿਕਲਣਗੇ 500 ਰੁਪਏ ਦੇ ਨੋਟ?

ਇਨ੍ਹੀਂ ਦਿਨੀਂ ਬਹੁਤ ਸਾਰੇ ਵਟਸਐਪ ਮੈਸਿਜ ਵਿਚ ਇਕ ਅਜਿਹੀ ਖ਼ਬਰ ਫੈਲ ਰਹੀ ਹੈ ਕਿ ਹੁਣ 500 ਰੁਪਏ ਦੇ ਨੋਟ ATM ਵਿਚੋਂ ਨਹੀਂ ਨਿਕਲਣਗੇ। ਇਸ ਵਾਇਰਲ ਸੁਨੇਹੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਤੰਬਰ 2025 ਤੋਂ 500 ਦੇ ਨੋਟ ਬੰਦ ਕਰ ਦਿੱਤੇ ਜਾਣਗੇ। ਪਰ ਕੀ ਅਜਿਹਾ ਸੱਚਮੁੱਚ ਹੋ ਰਿਹਾ ਹੈ? ਕੀ RBI ਨੇ ਅਜਿਹਾ ਕੋਈ ਹੁਕਮ ਦਿੱਤਾ ਹੈ? ਆਓ ਸਮਝੀਏ… ਪ੍ਰੈਸ ਇਨਫਰਮੇਸ਼ਨ ਬਿਊਰੋ ਨੇ ਆਪਣੇ X ਅਕਾਊਂਟ PIB Fact Check ਉਤੇ ਇਸ ਵਾਇਰਲ ਦਾਅਵੇ ਨੂੰ ਪੂਰੀ ਤਰ੍ਹਾਂ ਝੂਠਾ ਅਤੇ ਗੁੰਮਰਾਹਕੁੰਨ ਦੱਸਿਆ ਹੈ। ਉਨ੍ਹਾਂ ਕਿਹਾ ਕਿ 500 ਦੇ ਨੋਟ ਵੈਧ ਕਰੰਸੀ ਹਨ ਅਤੇ ਜਾਰੀ ਰਹਿਣਗੇ। PIB ਨੇ ਕਿਹਾ ਕਿ RBI ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਹੈ। ਕਿਰਪਾ ਕਰਕੇ ਝੂਠੀਆਂ ਖ਼ਬਰਾਂ ‘ਤੇ ਧਿਆਨ ਨਾ ਦਿਓ ਅਤੇ ਸਿਰਫ਼ ਸਰਕਾਰੀ ਸਰੋਤਾਂ ਤੋਂ ਜਾਣਕਾਰੀ ਦੀ ਪੁਸ਼ਟੀ ਕਰੋ। RBI ਨੇ ਹਾਲ ਹੀ ਵਿਚ ATM ਆਪਰੇਟਰਾਂ ਨੂੰ 100 ਅਤੇ 200 ਦੇ ਨੋਟਾਂ ਦੀ ਉਪਲਬਧਤਾ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦਾ 500 ਦੇ ਨੋਟਾਂ ‘ਤੇ ਪਾਬੰਦੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। RBI ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ 30 ਸਤੰਬਰ 2025 ਤੱਕ 75% ATM ਵਿੱਚ 100 ਅਤੇ 200 ਦੇ ਨੋਟ ਹੋਣੇ ਚਾਹੀਦੇ ਹਨ। 31 ਮਾਰਚ 2026 ਤੱਕ: ਇਹ 90% ATM ਤੱਕ ਵਧ ਜਾਵੇਗਾ। ਭਾਰਤੀ ਰਿਜ਼ਰਵ ਬੈਂਕ ਦੇ ਇਸ ਆਦੇਸ਼ ਦਾ ਉਦੇਸ਼ ਬੈਂਕ ATM ਵਿੱਚੋਂ ਖੁੱਲ੍ਹ ਪੈਸੇ ਦੀ ਸਮੱਸਿਆ ਨੂੰ ਘਟਾਉਣਾ ਹੈ। ਅਕਸਰ ATM ਵਿੱਚ 100 ਅਤੇ 200 ਰੁਪਏ ਦੇ ਨੋਟਾਂ ਦੀ ਉਪਲਬਧਤਾ ਬਹੁਤ ਘੱਟ ਹੁੰਦੀ ਹੈ। 500 ਦੇ ਨੋਟਾਂ ਬਾਰੇ ਕੋਈ ਆਦੇਸ਼ ਨਹੀਂ
RBI ਨੇ 500 ਦੇ ਨੋਟਾਂ ‘ਤੇ ਪਾਬੰਦੀ ਲਗਾਉਣ ਜਾਂ ATM ਵਿੱਚੋਂ ਹਟਾਉਣ ਦਾ ਕੋਈ ਆਦੇਸ਼ ਨਹੀਂ ਦਿੱਤਾ ਹੈ।