ਸਿੱਖ ਤਾਲਮੇਲ ਕਮੇਟੀ ਵੱਲੋਂ ਹਾਈ ਕੋਰਟ ਵੱਲੋਂ ਸਿੱਖ ਨੋਜਵਾਨ ਸਰਦਾਰ ਰਣਜੀਤ ਸਿੰਘ ਦੇ ਅਖੋਤੀ ਪੁਲਸ ਮੁਕਾਬਲੇ ਦਾ ਸੁਓ ਮੋਟੋ ਲੈਣ ਦਾ ਜੋਰਦਾਰ ਸਵਾਗਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਗੁਰਦਾਸ ਪੁਰ ਵਿੱਚ ਇੱਕ 19 ਸਾਲਾ ਸਿੱਖ ਨੌਜਵਾਨ ਰਣਜੀਤ ਸਿੰਘ ਦੇ ਅਖੌਤੀ ਪੁਲਿਸ ਮੁਕਾਬਲੇ ਦਾ ਸੁਓੰ ਮੋਟੋ ਲੈਣ ਦੇ ਫੈਸਲੇ ਦਾ ਜੋਰਦਾਰ ਸਵਾਗਤ ਕੀਤਾ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਗੁਰਦੀਪ ਸਿੰਘ ਕਾਲੀਆ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਹਾਈ ਕੋਰਟ ਦੇ ਫੈਸਲੇ ਨਾਲ ਆਮ ਲੋਕਾਂ ਦਾ ਕਾਨੂੰਨ ਵਿੱਚ ਵਿਸ਼ਵਾਸ ਬਜਿਆਂ ਹੈ ਅਤੇ ਪੀੜਤ ਪਰਵਾਰ ਨੂੰ ਇਨਸਾਫ਼ ਮਿਲਣ ਦੀ ਉਮੀਦ ਜਾਗੀ ਹੈ
ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣ ਦੀ ਸੰਭਾਵਨਾ ਬਣ ਗਈ ਹੈ ਰਣਜੀਤ ਸਿੰਘ ਦਾ ਪਰਿਵਾਰ ਅਤੇ ਆਮ ਸਿੱਖ ਸੰਗਤਾਂ ਵਿੱਚ ਇਸ ਮੁਕਾਬਲੇ ਕਈ ਤਰ੍ਹਾਂ ਦੇ ਸ਼ੰਕੇ ਹਨ ਤੇ ਹਾਈ ਕੋਰਟ ਦੇ ਦਖਲ ਤੋਂ ਬਾਅਦ ਸਾਰੇ ਸ਼ੰਕਿਆਂ ਦੇ ਦੂਰ ਹੋਣ ਦੀ ਸੰਭਾਵਨਾ ਬਣ ਗਈ ਹੈ ਪਿੱਛਲੇ ਸਮੇਂ ਦੌਰਾਨ ਆਮ ਸਿੱਖਾਂ ਨਕਲੀ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਜਾਂਦਾ ਰਿਹਾ ਜਿਸ ਦਾ ਖਮਿਆਜਾ ਸਾਰੇ ਪੰਜਾਬੀਆਂ ਨੂੰ ਲੰਬੇ ਸਮੇਂ ਤਕ ਆਪਣੇ ਸਰੀਰ ਤੇ ਹੰਢਾਉਣਾ ਪਿਆ ਸੀ ਕੋਈ ਵੀ ਪੰਜਾਬੀ ਉਸ ਭਿਆਨਕ ਦੌਰ ਵਿਚ ਨਹੀਂ ਜਾਣਾ ਚਾਹੁੰਦਾ ਇਸ ਲਈ ਇਸ ਮੁਕਾਬਲੇ ਦੀ ਪਾਰਦਰਸ਼ਤਾ ਨਾਲ ਜਾਂਚ ਸਾਰੀਆਂ ਗੱਲਾਂ ਸਹਮਣੇ ਆਉਣਗੀਆਂ ਅਤੇ ਪਰਿਵਾਰ ਅਤੇ ਸਿੱਖ ਸੰਗਤਾ ਦੀ ਸੰਤੁਸ਼ਟੀ ਹੋਵੇਗੀ
