ਫਗਵਾੜਾ, ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਸਮਾਜ ਦੇ ਸਭ ਤੋਂ ਪਵਿੱਤਰ, ਪ੍ਰੇਰਨਾ ਦਾਇਕ ਅਤੇ ਡੂੰਘੇ ਰਿਸ਼ਤਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਸਾਂਝ ਜਮਾਤ ਦੇ ਕਮਰੇ ਜਾਂ ਕਿਤਾਬੀ ਸਿਲੇਬਸ ਸੀਮਤ ਨਹੀਂ ਹੁੰਦੀ । ਸਗੋਂ ਇਹ ਜੀਵਨ ਸਹੀ ਦਿਸ਼ਾ ਦੇਣ ਵਿਦਿਆਰਥੀਆਂ ਦੇ ਵਿਅਕਤੀਗਤ ਨੂੰ ਤਰਾਸ਼ਣ ਅਤੇ ਚੰਗੇ ਇਨਸਾਨ ਬਣਨ ਦੀ ਨੀਂਹ ਰੱਖਦੀ ਹੈ। ਭਾਰਤੀ ਸੱਭਿਆਚਾਰ ਵਿੱਚ ਗੁਰੂ ਨੂੰ ਸਭ ਤੋਂ ਉੱਚਾ ਸਥਾਨ ਦਿੱਤਾ ਗਿਆ ਹੈ। ਕਿਉਂ ਕਿ ਅਧਿਆਪਕ ਵਿਦਿਆਰਥੀਆਂ ਨੂੰ ਅਗਿਆਨਤਾ ਦੇ ਹਨੇਰੇ ਤੋਂ ਦੂਰ ਕਰਕੇ ਉਨ੍ਹਾਂ ਨੂੰ ਗਿਆਨ ਦਾ ਦੀਵਾ ਜਗਾਉਂਦਾ ਹੈ।
ਇਹ ਸੁਚੱਜਾ ਅਧਿਆਪਕ ਆਪਣੇ ਵਿਦਿਆਰਥੀਆਂ ਲਈ ਮਾਰਗਦਰਸ਼ਕ ਸਰਪ੍ਰਸਤ ਅਤੇ ਚੰਗੇ ਦੋਸਤ ਦੀ ਭੂਮਿਕਾ ਨਿਭਾਉਂਦਾ ਹੈ। ਉਹ ਬੱਚੇ ਦੀ ਵਿਲੱਖਣ ਪ੍ਰਤਿਭਾ ਅਤੇ ਕਮਜ਼ੋਰੀਆਂ ਨੂੰ ਪਛਾਣ ਕੇ ਉਸ ਅੱਗੇ ਵੱਧਣ ਦਾ ਹੌਸਲਾ ਦਿੰਦਾ ਹੈ। ਜਦੋਂ ਵਿਦਿਆਰਥੀ ਅਸਫ਼ਲਤਾਵਾਂ ਜਾਂ ਮੁਸ਼ਕਿਲਾ ਕਾਰਨ ਨਿਰਾਸ਼ ਹੁੰਦਾ ਹੈ। ਅਧਿਆਪਕ ਵੱਲੋਂ ਦਿੱਤੀ ਹੱਲਾਸ਼ੇਰੀ ਸੰਘਰਸ਼ ਕਰਨ ਦੀ ਤਾਕਤ ਬਖਸ਼ਦੀ ਹੈ। ਅਧਿਆਪਕ ਕੇਵਲ ਅਕਾਦਮਿਕ ਗਿਆਨ ਹੀ ਨਹੀਂ ਵੰਡਦਾ ਸਗੋਂ ਵਿਦਿਆਰਥੀਆਂ ਵਿਚ ਇਮਾਨਦਾਰੀ ਅਨੁਸ਼ਾਸਨ ਸਹਿਣਸ਼ੀਲਤਾ ਅਤੇ ਸਮਾਜਿਕ ਜ਼ਿੰਮੇਵਾਰੀ ਵਰਗੇ ਨੈਤਿਕ ਮੁੱਲ ਵੀ ਪੈਦਾ ਕਰਦਾ ਹੈ।
ਦੂਸਰੇ ਪਾਸੇ ਵਿਦਿਆਰਥੀਆਂ ਦਾ ਫਰਜ਼ ਬਣਦਾ ਹੈ। ਕਿ ਉਹ ਵੀ ਆਪਣੇ ਅਧਿਆਪਕਾ ਪ੍ਰਤੀ ਡੂੰਘਾ ਸਤਿਕਾਰ ਸ਼ਰਧਾ ਅਤੇ ਭਰੋਸਾ ਰੱਖਣ। ਜਿਸ ਤਰ੍ਹਾਂ ਘੁਮਿਆਰ ਦੇ ਹੱਥ ਵਿੱਚ ਜਾ ਮਿੱਟੀ ਢਾਲ ਕੇ ਸੁੰਦਰ ਭਾਂਡਾ ਬਣਦੀ ਹੈ। ਉਸੇ ਤਰ੍ਹਾਂ ਵਿਦਿਆਰਥੀਆਂ ਨੂੰ ਵੀ ਅਧਿਆਪਕ ਦੀ ਸਿੱਖਿਆ ਅਤੇ ਅਨੁਸ਼ਾਸਨ ਨੂੰ ਸਵੀਕਾਰ ਕਰਨਾ ਪੈਂਦਾ ਹੈ। ਅਧਿਆਪਕ ਦੀਆਂ ਦਿੱਤੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਮਲੀ ਜਾਮਾ ਅਪਣਾਉਣਾ ਵੀ ਸਭ ਤੋਂ ਵੱਡਾ ਮਾਨ ਸਨਮਾਨ ਹੁੰਦਾ ਹੈ।
ਅਜੋਕੇ ਡਿਜੀਟਲ ਯੁੱਗ ਵਿਚ ਇਸ ਰਿਸ਼ਤੇ ਦਾ ਸਰੂਪ ਕਾਫੀ ਦੋਸਤਾਨਾ ਅਤੇ ਸਹਿਯੋਗੀ ਹੋ ਗਿਆ ਹੈ। ਜਿੱਥੇ ਖੁੱਲ੍ਹੀ ਵਿਚਾਰ ਚਰਚਾ ਨੂੰ ਪਹਿਲ ਮਿਲਦੀ ਹੈ। ਇਸ ਦੋਸਤੀ ਦੇ ਬਾਵਜੂਦ ਆਪਸੀ ਸਤਿਕਾਰ ਅਤੇ ਮਰਿਆਦਾ ਦੀ ਹੱਦ ਕਾਇਮ ਰਹਿਣੀ ਚਾਹੀਦੀ ਹੈ। ਜਦ ਅਧਿਆਪਕ ਦੀ ਸੁਹਿਰਦ ਮਿਹਨਤ ਅਤੇ ਵਿਦਿਆਰਥੀ ਦੀ ਮਿਹਨਤ ਵਿਦਿਆਰਥੀਆਂ ਦੀ ਸੱਚੀ ਲਗਨ ਆਪਸ ਵਿੱਚ ਮਿਲਦੀ ਹੈ। ਇਸ ਨਾਲ ਉਸਦੇ ਸ਼ਾਨਦਾਰ ਭਵਿੱਖ ਦਾ ਨਿਰਮਾਣ ਹੁੰਦਾ ਹੈ। ਸਮੁੱਚਾ ਸਮਾਜ ਅਤੇ ਦੇਸ਼ ਉੱਨਤੀ ਦੀ ਰਾਹ ਤੇ ਤੁਰ ਪੈਂਦਾ ਹੈ।
