Business Khas

ਅਮਰੀਕਾ ਨਾਲੋਂ ਭਾਰਤ ਵਿੱਚ ਬਹੁਤ ਸਸਤਾ ਹੈ ਇਲਾਜ, ਅਮਰੀਕੀ ਮਹਿਲਾ ਦਾ ਵੀਡੀਓ ਵਾਇਰਲ

ਅਮਰੀਕਾ ਵਿੱਚ ਨਹੀਂ… ਭਾਰਤ ਡਾਕਟਰੀ ਇਲਾਜ ਕਰਵਾਉਣ ਲਈ ਸਭ ਤੋਂ ਸਸਤਾ ਦੇਸ਼ ਹੈ। ਇਹ ਅਸੀਂ ਨਹੀਂ ਕਹਿ ਰਹੇ ਸਗੋਂ ਇੱਕ ਅਮਰੀਕੀ ਮਹਿਲਾ ਕਹਿ ਰਹੀ ਹੈ, ਜਿਸ ਦੀ ਵੀਡੀਓ ਹੁਣ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਵੀਡੀਓ (Viral Video) ਵਿੱਚ ਮਹਿਲਾ ਕਹਿ ਰਹੀ ਹੈ ਕਿ ਜੇਕਰ ਮੇਰਾ ਹੱਥ ਜ਼ਖਮੀ ਹੋ ਜਾਂਦਾ ਹੈ, ਤਾਂ ਮੇਰੇ ਤੋਂ ਭਾਰਤ ਵਿੱਚ ਸਿਰਫ਼ 50 ਰੁਪਏ ਲਏ ਜਾਣਗੇ…ਪਰ ਸਾਡੇ ਅਮਰੀਕਾ ਵਿੱਚ ਇਸਦੀ ਕੀਮਤ ਕਈ ਡਾਲਰ ਹੋਵੇਗੀ। ਭਾਰਤ ਵਿੱਚ ਰਹਿਣ ਵਾਲੀ ਇੱਕ ਅਮਰੀਕੀ ਔਰਤ ਨੇ ਦੇਸ਼ ਦੀ ਸਿਹਤ ਸੰਭਾਲ ਪ੍ਰਣਾਲੀ ਬਾਰੇ ਆਪਣਾ ਤਜਰਬਾ ਸਾਂਝਾ ਕੀਤਾ, ਅਤੇ ਇਸਨੇ ਸਾਰਿਆਂ ਦਾ ਧਿਆਨ ਖਿੱਚਿਆ।

ਕ੍ਰਿਸਟਨ ਫਿਸ਼ਰ, ਜੋ ਕਈ ਸਾਲਾਂ ਤੋਂ ਭਾਰਤ ਵਿੱਚ ਰਹਿ ਰਹੀ ਹੈ, ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਪੋਸਟ ਕੀਤੀ ਜਿਸ ਵਿੱਚ ਦੱਸਿਆ ਗਿਆ ਹੈ ਕਿ ਉਹ ਇੱਕ ਸਧਾਰਨ ਹਾਦਸੇ ਤੋਂ ਕਿਵੇਂ ਬਚੀ ਅਤੇ ਭਾਰਤੀ ਡਾਕਟਰੀ ਸਹੂਲਤਾਂ ਦੀ ਕੁਸ਼ਲਤਾ ਬਾਰੇ ਕੀਤੀ ਗੱਲਬਾਤ ਦਾ ਇਹ ਵੀਡੀਓ ਵਾਇਰਲ ਹੋ ਗਿਆ।

ਕ੍ਰਿਸਟਨ ਫਿਸ਼ਰ, ਇੱਕ ਅਮਰੀਕੀ, 2021 ਤੋਂ ਆਪਣੇ ਪਰਿਵਾਰ ਨਾਲ ਭਾਰਤ ਵਿੱਚ ਰਹਿ ਰਹੀ ਹੈ। ਉਹ ਹਾਲ ਹੀ ਵਿੱਚ ਕਿਸੇ ਕੰਮ ਦੌਰਾਨ ਉਸਦੇ ਅੰਗੂਠੇ ਤੇ ਸੱਟ ਲੱਗ ਗਈ, ਜਿਸ ਤੋਂ ਬਾਅਦ ਇਲਾਜ ਲਈ ਉਸ ਨੂੰ ਨੇੜਲੇ ਹਸਪਤਾਲ ਜਾਣਾ ਪਿਆ, ਜਿੱਥੇ ਉਸ ਦੀ ਮੱਲਮ ਪੱਟੀ ਸਿਰਫ 50 ਰੁਪਏ ਵਿੱਚ ਕਰ ਦਿੱਤੀ, ਜਿਸ ਤੇ ਉਹ ਮਹਿਲਾ ਹੈਰਾਨ ਹੁੰਦਿਆਂ ਕਿਹਾ ਕਿ ਜੇਕਰ ਇਹ ਅਮਰੀਕਾ ਵਿੱਚ ਹੁੰਦਾ ਤਾਂ ਇਸ ਦੀ ਕੀਮਤ 2,000 ਡਾਲਰ ਤੱਕ ਦੇਣੀ ਪੈ ਸਕਦੀ ਸੀ।

ਇਸ ਵਾਇਰਲ ਵੀਡੀਓ ਨੇ ਭਾਰਤ ਦੀ ਪਹੁੰਚਯੋਗ ਸਿਹਤ ਸੰਭਾਲ ਪ੍ਰਣਾਲੀ ਨੂੰ ਉਜਾਗਰ ਕੀਤਾ, ਜੋ ਅਮਰੀਕੀ ਸਿਹਤ ਸੰਭਾਲ ਦੀ ਲਾਗਤ ਦੇ ਮੁਕਾਬਲੇ ਬਹੁਤ ਘੱਟ ਖਰਚੇ ਵਿੱਚ ਤੁਰੰਤ ਡਾਕਟਰੀ ਦੇਖਭਾਲ ਪ੍ਰਦਾਨ ਕਰਦੀ ਹੈ। ਉਸਨੇ ਨੋਟ ਕੀਤਾ ਕਿ ਅਮਰੀਕਾ ਵਿੱਚ ਐਮਰਜੈਂਸੀ ਕਮਰੇ ਵਿੱਚ ਜਾਣ ‘ਤੇ ਹਜ਼ਾਰਾਂ ਡਾਲਰ ਖਰਚ ਹੋ ਸਕਦੇ ਹਨ। ਫਿਸ਼ਰ ਦੇ ਵੀਡੀਓ ਦੀ ਸੋਸ਼ਲ ਮੀਡੀਆ ‘ਤੇ ਭਾਰਤੀ ਸਿਹਤ ਸੰਭਾਲ ਪ੍ਰਣਾਲੀ ਪ੍ਰਤੀ ਮਨੁੱਖੀ ਪਹੁੰਚ ਲਈ ਵਿਆਪਕ ਤੌਰ ‘ਤੇ ਪ੍ਰਸ਼ੰਸਾ ਕੀਤੀ ਗਈ ਹੈ।