ਈਰਾਨ ਦੇ ਨਾਲ ਅਮਰੀਕਾ ਅਤੇ ਇਜ਼ਰਾਇਲ ਦੀ ਜੰਗ ਵਿਚਾਲੇ, ਸ਼ੇਅਰ ਬਾਜ਼ਾਰ ਤੋਂ ਲੈਕੇ ਕੱਚੇ ਤੇਲ, ਸੋਨੇ-ਚਾਂਦੀ ਅਤੇ ਰੁਪਏ ਤੱਕ ਹਰ ਚੀਜ਼ ‘ਚ ਭਾਰੀ ਅਸਥਿਰਤਾ ਦੇਖੀ ਜਾ ਰਹੀ ਹੈ।
ਪਿਛਲੇ ਕੁਝ ਦਿਨਾਂ ‘ਚ, ਖਾਸ ਤੌਰ ‘ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਰਿਕਾਰਡ ਪੱਧਰ ‘ਤੇ ਪਹੁੰਚਣ ਤੋਂ ਬਾਅਦ, ਬਾਜ਼ਾਰ ‘ਚ ਭਾਰੀ ਗਿਰਾਵਟ ਆਈ ਹੈ, ਜਿਸ ਨਾਲ ਨਿਵੇਸ਼ ਕਰਨ ਵਾਲੇ ਹੈਰਾਨ ਹਨ। ਸੋਨੇ ਦੀਆਂ ਕੀਮਤਾਂ ‘ਚ ਪਿਛਲੇ 40 ਸਾਲਾਂ ‘ਚ ਸਭ ਤੋਂ ਵੱਡੀ ਹਫ਼ਤਾਵਾਰੀ ਗਿਰਾਵਟ ਦਰਜ ਕੀਤੀ ਗਈ ਹੈ।
ਰੌਇਟਰਸ ਦੀ ਰਿਪੋਰਟ ਮੁਤਾਬਕ, ਜੰਗ ਤੋਂ ਬਾਅਦ ਤੋਂ ਸੋਨੇ ਦੀਆਂ ਕੀਮਤਾਂ ‘ਚ 15% ਤੋਂ ਵੱਧ ਦੀ ਗਿਰਾਵਟ ਆਈ ਹੈ। 20 ਜਨਵਰੀ ਨੂੰ ਸੋਨੇ ਦੀ ਕੀਮਤ 5,591 ਡਾਲਰ ਪ੍ਰਤੀ ਔਂਸ ਦੇ ਸਿਖਰਲੇ ਪੱਧਰ ‘ਤੇ ਪਹੁੰਚ ਗਈ ਸੀ ਜਿਸ ਤੋਂ ਬਾਅਦ ਤੋਂ ਇਸ ‘ਚ 20% ਦੀ ਗਿਰਾਵਟ ਆਈ ਹੈ।
