Business Khas

Latest news
राष्ट्रीय महिला आयोग की चेयरपर्सन विजया रहाटकर 18 अगस्त को करेंगे जालंधर का दौरा ਮੀਰੀ-ਪੀਰੀ ਖਾਲਸਾ ਮਾਰਚ ਤੋਂ ਵਾਪਸੀ ਮੌਕੇ 11 ਸਾਲਾ ਬੱਚੀ ਦੀ ਨਿਕਲੀ ਲਾਟਰੀ ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮੁੜ ਫੜੀ ਰਫ਼ਤਾਰ ਇੱਕ ਪਰਿਵਾਰ ‘ਚ ਘੱਟੋ-ਘੱਟ ਤਿੰਨ ਬੱਚੇ : ਜਥੇਦਾਰ ਗੜਗੱਜ  ਸਮ੍ਰਿਤੀ ਈਰਾਨੀ ਅਤੇ ਅਨੁਰਾਗ ਠਾਕੁਰ ਦੀ ਵਾਪਸੀ! ਸਰਕਾਰੀ ਐਲੀਮੈਂਟਰੀ ਸਕੂਲ ਚੱਕ ਹਕੀਮ ਵਿਖੇ ਮਨਾਇਆ 80ਵਾਂ ਆਜ਼ਾਦੀ ਦਾ ਦਿਹਾੜਾ 20 ਸਾਲ ਦੀ ਬੱਕਰੀ ਕਟੋਰੀ ਦੀ ਮੌਤ ਤੇ ਕਿਸਾਨ ਨੇ ਛਪਵਾਏ ਕਾਰਡ, 600 ਲੋਕਾਂ ਨੂੰ ਕਰਵਾਇਆ ਤੇਰ੍ਹਵੀਂ ਦਾ ਭੋਜ ਸੁਖਬੀਰ ਬਾਦਲ ਦੇ ਘੱਟੋ-ਘੱਟ 150 ਟਾਂਕੇ ਲੱਗੇ, ਹਰਸਿਮਰਤ ਕੌਰ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਤੇ ਹਵਾਰਾ ਦੀ ਪੈਰੋਲ ਲਈ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ
You are currently viewing ਵਰਲਡ ਸਿੱਖ ਪੰਜਾਬੀ ਚੈਂਬਰ ਆਫ਼ ਕਾਮਰਸ ਨੇ ਨਿਯੁਕਤ ਕੀਤਾ ਪ੍ਰਧਾਨ

ਵਰਲਡ ਸਿੱਖ ਪੰਜਾਬੀ ਚੈਂਬਰ ਆਫ਼ ਕਾਮਰਸ ਨੇ ਨਿਯੁਕਤ ਕੀਤਾ ਪ੍ਰਧਾਨ

ਜਲੰਧਰ, ਸੰਸਾਰ ਭਰ ਵਿੱਚ ਫੈਲੇ ਪੰਜਾਬੀ ਅਤੇ ਸਿੱਖ ਭਾਈਚਾਰੇ ਨੂੰ ਇੱਕ ਦੂਜੇ ਦੇ ਹੋਰ ਨੇੜੇ ਲਿਆ ਕੇ ਸਮੂਹਿਕ ਰੂਪ ਵਿਚ ਖੁਸ਼ਹਾਲੀ ਦੇ ਰਾਹ ਅੱਗੇ ਵਧਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ਵਰਲਡ ਸਿੱਖ ਪੰਜਾਬੀ ਚੈਂਬਰ ਆਫ਼ ਕਾਮਰਸ ਨੇ ਆਪਣੀਆਂ ਸੇਵਾਵਾਂ ਦਾ ਵਿਸਥਾਰ ਕਰਦੇ ਹੋਏ ਆਪਣੇ ਪੰਜਾਬ ਚੈਪਟਰ ਦਾ ਵਿਸਥਾਰ ਕੀਤਾ ਹੈ।
ਇਸ ਮੌਕੇ ਪੁਣੇ ਅਤੇ ਦਿੱਲੀ ਤੋਂ ਪੁੱਜੇ ਸਰਦਾਰ ਗੁਰਬੀਰ ਸਿੰਘ ਮੁਖੀਜਾ ਅਤੇ ਤਜਿੰਦਰ ਸਿੰਘ ਗੋਇਆ ਨੇ ਸ਼ਹਿਰ ਦੀਆਂ ਮੰਨੀਆਂ ਪ੍ਰਮੰਨੀਆਂ ਸਖਸ਼ੀਅਤਾਂ ਦੀ ਹਾਜਰੀ ਵਿੱਚ ਜਤਿੰਦਰ ਪਾਲ ਸਿੰਘ ਨੂੰ ਸਿਰੋਪਾ,‌ ਦੁਸ਼ਾਲਾ ਅਤੇ ਕਿਰਪਾਨ ਭੇਟ ਕਰਕੇ ਵਰਲਡ ਸਿੱਖ ਪੰਜਾਬੀ ਚੈਂਬਰ ਆਫ਼ ਕਾਮਰਸ ਦੇ ਜਲੰਧਰ ਚੈਪਟਰ ਦੇ ਪ੍ਰਧਾਨ ਅਤੇ ਰਮਿੰਦਰ ਸਿੰਘ ਜੁਨੇਜਾ ਨੂੰ ਉੱਪ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ।
ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਦੀਪਕ ਬਾਲੀ, ਭਾਸ਼ਾ ਵਿਭਾਗ ਦੇ ਸੇਵਾ ਮੁਕਤ ਡਾਇਰੈਕਟਰ ਚੇਤਨ ਸਿੰਘ, ਸੁਰਜੀਤ ਸਿੰਘ ਸਹੋਤਾ ਆਈ ਐਫ਼ ਐਸ ਰਿਟਾ:, ਸੁਖਵਿੰਦਰ ਸਿੰਘ ਡੀਐਸਪੀ, ਪਰਮਜੀਤ ਸਿੰਘ ਜੀਐਸਟੀ ਵਿਭਾਗ,ਗੁਰਪ੍ਰੀਤ ਸਿੰਘ ਸੰਧੂ ਸੰਪਾਦਕ ਕੇਸਰੀ ਵਿਰਾਸਤ ਮੀਡੀਆ ਹਾਊਸ, ਆਈ ਐਸ ਬੱਗਾ, ਸਰੀਨਾ ਦੀਵਾਨ, ਅਨੀਤਾ, ਹਰਪ੍ਰੀਤ ਕੌਰ, ਐਂਕਰ ਰਸ਼ਮੀ ਅਗਰਵਾਲ,ਅਜੀਤ ਸਿੰਘ ਮੱਕੜ, ਸਰਬਜੀਤ ਸਿੰਘ ਬੈਂਕਰ, ਪ੍ਰਭਦਿਆਲ ਸਿੰਘ ਅਤੇ ਹੋਰ ਬਹੁਤ ਸਾਰੀਆਂ ਸਿਆਸੀ, ਸਮਾਜਿਕ ਅਤੇ ਧਾਰਮਿਕ ਸਖਸ਼ੀਅਤਾਂ ਮੌਜੂਦ ਸਨ।