ਟ੍ਰਾਈਸਿਟੀ ‘ਚ ਛੇਤੀ ਹੀ ਮੈਟਰੋ ਦੌੜੇਗੀ। ਰਾਜਪਾਲ ਨੇ ਇਸ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਮੈਟਰੋ ਪੰਜਾਬ ਦੇ ਮੁਹਾਲੀ ਜਿਲ੍ਹੇ, ਜ਼ੀਰਕਪੁਰ, ਡੇਰਾਬਸੀ ਸਣੇ ਹੋਰ ਇਲਾਕੇ ਕਵਰ ਕਰੇਗੀ। ਇਸ ਤੋਂ ਇਲਾਵਾ ਹਰਿਆਣਾ ਦਾ ਪੰਚਕੂਲਾ ਵੀ ਇਸ ਵਿਚ ਸ਼ਾਮਲ ਹੋਵੇਗਾ।ਇਸ ਮੁਤਾਬਕ 2 ਫੇਜ਼ਾਂ ‘ਚ 154 ਕਿਲੋਮੀਟਰ ਦਾ ਰੂਟ ਹੋਵੇਗਾ। ਰੂਟ ਮੁਤਾਬਕ 3 ਕੋਰੀਡੋਰ ਬਣਾਏ ਗਏ ਹਨ।
ਪਹਿਲੇ ਫੇਜ਼ ‘ਚ 91 ਕਿਲੋਮੀਟਰ ਦਾ ਰੂਟ ਹੋਵੇਗਾ। ਰਾਜਪਾਲ ਦੀ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਮੈਟਰੋ ਦੇ ਰੂਟ ਪਲਾਨ ਨਿਰਧਾਰਤ ਹੋਏ ਹਨ।ਇਸ ਪ੍ਰਾਜੈਕਟ ਨੂੰ ਜਲਦੀ ਸ਼ੁਰੂ ਕਰਨ ਲਈ ਕੇਂਦਰ ਸਰਕਾਰ, ਯੂਟੀ ਪ੍ਰਸ਼ਾਸਨ ਸਣੇ ਪੰਜਾਬ ਤੇ ਹਰਿਆਣਾ ਸਰਕਾਰ ਵੱਲੋਂ ਚਾਰਾਜੋਈ ਕੀਤੀ ਜਾ ਰਹੀ ਹੈ। ਟ੍ਰਾਈਸਿਟੀ ਵਿੱਚ ਮੈਟਰੋ ਐਲੀਵੇਟਿਡ ਹੋਵੇਗੀ ਜਾਂ ਜ਼ਮੀਨਦੋਜ਼ ਇਸ ਬਾਰੇ ਫੈਸਲਾ ਕੇਂਦਰ ਸਰਕਾਰ ਵੱਲੋਂ ਲਿਆ ਜਾਵੇਗਾ।
