Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਨਵੇਂ ਸਾਲ ਦੇ ਤਿਉਹਾਰ ਨੂੰ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਉਣ ਲਈ ਸ਼ਹਿਰ ’ਚ ਆਵਾਜਾਈ ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ- ਪੁਲਿਸ ਕਮਿਸ਼ਨਰ


ਜਲੰਧਰ, (ਸੰੰਜੇੇੇੇੇੇੇੇੇੇੇੇੇੇੇੇ ਸ਼ਰਮਾਾ)-ਨਵੇਂ ਸਾਲ ਦਾ ਤਿਉਹਾਰ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਉਣ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਿਸ ਵਲੋਂ ਅਵਾਜਾਈ ਨੂੰ ਸੁਚਾਰੂ ਢੰਗ ਨਾਲ ਜਾਰੀ ਰੱਖਣ ਦੇ ਨਾਲ-ਨਾਲ ਸੁਰੱਖਿਆ ਦੇ ਵੀ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਪੁਲਿਸ (ਟਰੈਫਿਕ), ਜਲੰਧਰ ਕੰਵਲਪ੍ਰੀਤ ਸਿੰਘ ਚਾਹਲ ਦੀ ਦੇਖ-ਰੇਖ ਵਿੱਚ ਅਵਾਜਾਈ ਨੂੰ ਸੁਚਾਰੂ ਢੰਗ ਨਾਲ ਚੱਲਦਾ ਰੱਖਣ ਲਈ 31.12.2023 ਤੋਂ ਮਿਤੀ 01.01.2024 ਦੀ ਦਰਮਿਆਨੀ ਰਾਤ ਤੱਕ ਪੀ.ਪੀ.ਆਰ. ਮਾਲ ਨੂੰ ਨੋ ਵਹੀਕਲ ਜ਼ੋਨ ਬਣਾਇਆ ਗਿਆ ਹੈ ਅਤੇ ਕੋਈ ਵੀ ਵਹੀਕਲ ਚਾਲਕ ਇਸ ਸਮੇਂ ਦੌਰਾਨ ਆਪਣਾ ਵਾਹਨ ਪੀ.ਪੀ.ਆਰ. ਮਾਲ ਵੱਲ ਲੈ ਕੇ ਨਹੀਂ ਜਾਵੇਗਾ।ਉਨ੍ਹਾਂ ਦੱਸਿਆ ਕਿ ਵਾਹਨ ਚਾਲਕ ਪੀ.ਪੀ.ਆਰ. ਮਾਲ ਦੇ ਨੇੜੇ ਸੜਕ ਦੇ ਦੋਵੇਂ ਪਾਸੇ ਬਣਾਈ ਗਈ ਪਾਰਕਿੰਗ ਵਿੱਚ ਵਾਹਨ ਖੜ੍ਹਾ ਕਰਕੇ ਪੈਦਲ ਪੀ.ਪੀ.ਆਰ.ਮਾਲ ਵਿਖੇ ਜਾ ਕੇ ਨਵੇਂ ਸਾਲ ਦਾ ਜਸ਼ਨ ਮਨਾ ਸਕਣਗੇ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਵਿੱਚ ਟਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਜਾਰੀ ਰੱਖਣ ਦੇ ਮੰਤਵ ਤਹਿਤ ਮਿਤੀ 31.12.2023 ਤੋਂ ਮਿਤੀ 01.01.2024 ਦੀ ਦਰਮਿਆਨੀ ਰਾਤ ਨੂੰ ਅਵਾਜਾਈ ਦੇ ਰਸਤਿਆਂ ਵਿੱਚ ਤਬਦੀਲੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗੀਤਾ ਮੰਦਿਰ ਤੋਂ ਜਾਣ ਵਾਲੀ ਟਰੈਫਿਕ ਮਾਡਲ ਟਾਊਨ ਲਾਈਟਾਂ ਨੂੰ ਨਹੀਂ ਜਾਵੇਗੀ ਬਲਕਿ ਗੀਤਾ ਮੰਦਿਰ ਤੋਂ ਬ੍ਰੈਡ ਬਾਸਕਿਟ ਹੁੰਦੇ ਹੋਏ ਜਾਵੇਗੀ। ਇਸੇ ਤਰ੍ਹਾਂ ਮਾਡਲ ਟਾਊਨ ਲਾਈਟਾਂ ਤੋਂ ਜਾਣ ਵਾਲੀ ਟ੍ਰੈਫਿਕ ਗੁਰਦੁਆਰਾ ਸਾਹਿਬ ਹੁੰਦੇ ਹੋਏ ਮਸੰਦ ਚੌਕ ਰਾਹੀਂ ਜਾਵੇਗੀ ਅਤੇ ਮਿਲਕਬਾਰ ਚੌਕ ਤੋਂ ਜਾਣ ਵਾਲੀ ਟ੍ਰੈਫਿਕ ਮਸੰਦ ਚੌਕ ਹੁੰਦੇ ਹੋਏ ਮੈਨਬਰੋ ਚੌਕ ਜਾਂ ਗੀਤਾ ਮੰਦਿਰ ਰਾਹੀਂ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਨ-ਵੇ ਕੇ.ਪੀ. ਚੌਕ, ਵਨ ਵੇ ਨੋ ਐਗਜ਼ਿਟ ਤੇ ਵਨ –ਵੇ ਕੇ.ਐਫ.ਸੀ. ਚੌਕ ਬਣਾਇਆ ਗਿਆ ਹੈ।ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸ਼ਹਿਰ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਨਵੇਂ ਸਾਲ ਮੌਕੇ ਹੁਲੜ ਬਾਜਾਂ ’ਤੇ ਸਖ਼ਤ ਨਿਗਰਾਨੀ ਲਈ ਟਰੈਫਿਕ ਪੁਲਿਸ ਕਰਮਚਾਰੀਆਂ ਦੀਆਂ ਹਰੇਕ ਚੌਕ ਵਿੱਚ ਏ.ਆਰ.ਪੀ. ਟੀਮ ਦੇ ਸਹਿਯੋਗ ਨਾਲ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਲਕੋ ਮੀਟਰ ਦੀ ਮਦਦ ਨਾਲ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਵਿਅਕਤੀਆਂ ਦੇ ਵੱਧ ਤੋਂ ਵੱਧ ਚਲਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਹੀਕਲ ਚਾਲਕ ਵਲੋਂ ਪ੍ਰੈਸ਼ਰ ਹਾਰਨ, ਟੀਊਨਿੰਗ ਹਾਰਨ, ਉਚੀ ਅਵਾਜ਼ ਵਿੱਚ ਮਿਊਜ਼ਿਕ ਸਿਸਟਮ, ਸਾਈਲੰਸਰ ਵਿੱਚ ਤਬਦੀਲੀ ਕਰਕੇ ਜਾਂ ਕਿਸੇ ਹੋਰ ਤਰੀਕੇ ਨਾਲ ਸ਼ੋਰ-ਸ਼ਰਾਬਾ ਕਰਨ ਦੀ ਕੋਸ਼ਿਸ਼ ਕਰਕੇ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤੀ ਗਈ ਤਾਂ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।