Business Khas

Latest news
ਬੂਥ ਲੈਵਲ ਅਫ਼ਸਰ ਹੁਣ 3 ਅਗਸਤ ਤੱਕ ਘਰ-ਘਰ ਜਾ ਕੇ ਭਰਨਗੇ ਗਣਨਾ ਫਾਰਮ  ₹257.32 ਕਰੋੜ ਦੀ ਲਾਗਤ ਨਾਲ ਜਲੰਧਰ-ਹੁਸ਼ਿਆਰਪੁਰ ਰਾਸ਼ਟਰੀ ਰਾਜਮਾਰਗ ਦੇ ਵਿਕਾਸ ਲਈ ਰਸਤਾ ਸਾਫ਼ ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों

ਪਤਿਤ ਸਿੱਖ ਨੂੰ ਦਾੜੀ ਬੰਨੀ ਜਾ ਖੁਲੀ ਬਾਰੇ ਬੋਲਣ ਦਾ ਕੋਈ ਹੱਕ ਨਹੀ:-ਸਿੱਖ ਤਾਲਮੇਲ ਕਮੇਟੀ

ਜਲੰਧਰ,(ਸੰਜੇ ਸ਼ਰਮਾ)-ਪੰਜਾਬ ਦੇ ਮੁਖ ਮੰਤਰੀ ਵਲੋਂ ਆਏ ਦਿਨ ਸਿੱਖ ਕੋਮ ਬਾਰੇ ਵਾਦ ਵਿਵਾਦ ਬਾਰੇ ਬੇਤੁਕੇ ਬਿਆਨ ਦਿਤੇ ਜਾ ਰਹੇ ਹਨ। ਜਿਸਦੀ ਜਿਨੀ ਵੀ ਨਿੰਦਿਆ ਕੀਤੀ ਜਾਵੇ ਉਹ ਥੋੜ੍ਹੀ ਹੈ।
   ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਸਤਪਾਲ ਸਿੰਘ ਸਿਦਕੀ,ਹਰਜੋਤ ਸਿੰਘ ਲੱਕੀ,ਵਿੱਕੀ ਸਿੰਘ ਖਾਲਸਾ ਤੇ ਗੁਰਵਿੰਦਰ ਸਿੰਘ ਸਿੱਧੂ ਨੇ ਇਕ ਸਾਝੇ ਬਿਆਨ ਵਿੱਚ ਕਿਹਾ ਹੈ। ਕਿ ਤੁਹਾਡਾ ਕਿਸੇ ਵਿਸ਼ੇਸ਼ ਵਿਅਕਤੀ ਜਾਂ ਪਾਰਟੀ ਨਾਲ ਵਾਦ ਵਿਵਾਦ ਹੋ ਸਕਦਾ ਹੈ,ਪਰ ਸਿੱਖ ਕੌਮ ਆਪਣੀ ਮਹਾਨ ਪਰੰਪਰਾਵਾਂ ਮਹਾਨ ਵਿਰਸਾ ਤੇ ਸਿਖ ਕਕਾਰਾ ਬਾਰੇ ਕੋਈ ਵੀ ਆਪਤੀਜਨਕ ਟਿੱਪਣੀ ਬਰਦਾਸ਼ਤ ਨਹੀਂ ਕਰ ਸਕਦੀ।  ਸੀ ਐਮ ਸਾਬ ਤੁਹਾਨੂੰ ਸਿੱਖ ਕੌਮ ਦੇ ਕੱਕਾਰਾਂ ਜਾਂ ਕਕਾਰਾਂ ਦਾ ਅੰਗ ਦਾੜ੍ਹੀ ਬਾਰੇ ਬੋਲਣ ਤੋਂ ਪਹਿਲਾਂ ਪਤਿਤਪੁਣਾ ਤਿਆਗਣਾ ਚਾਹੀਦਾ ਹੈ,ਪਹਿਲਾ ਗੁਰੂ ਦੇ ਪੂਰਨ ਸਿੱਖ ਬਣੋ,ਉਸ ਤੋਂ ਬਾਅਦ ਕੋਈ ਵੀ ਟਿੱਪਣੀ ਕਰੋ। ਬਿਨਾਂ ਕੇਸਾਂ ਤੋਂ ਸਿਰ ਤੇ ਪੱਗ ਬੰਨਣ ਨਾਲ ਕੋਈ ਵੀ ਸਿੱਖ ਨਹੀਂ ਬਣਦਾ,ਅਸੀਂ ਮੁੱਖ ਮੰਤਰੀ ਮਾਨ ਤੋਂ ਮੰਗ ਕਰਦੇ ਹਾਂ ਕਿ ਉਹ ਬਿਨਾਂ ਦੇਰੀ ਕਿਤੀਆ ਸਿੱਖ ਕੌਮ ਤੋ   ਮਾਫੀ ਮੰਗਣ, ਤੇ ਸਿੱਖ ਹਿਰਦਿਆਂ ਨੂੰ ਸ਼ਾਂਤ ਕਰਨ,ਤੇ ਅੱਗੇ ਤੋਂ ਕਿਸੇ ਵੀ ਧਰਮ ਬਾਰੇ ਬੋਲਣ ਤੋ ਪਹਿਲਾਂ ਦਸ  ਵਾਰੀ ਸੋਚਣ।ਇਸ ਮੋਕੇ ਤੇ 

ਰਣਜੀਤ ਸਿੰਘ ਗੋਲਡੀ,ਹਰਵਿੰਦਰ ਸਿੰਘ ਚਿਟਕਾਰਾ,ਹਰਪ੍ਰੀਤ ਸਿੰਘ ਸੋਨੂੰ,ਸੰਨੀ ਸਿੰਘ ਉਬਾਰਾਏ,,ਹਰਪਾਲ ਸਿੰਘ ਪਾਲੀ ਚੱਢਾ,ਪਲਵਿੰਦਰ ਸਿੰਘ ਬਾਬਾ,ਲਖਬੀਰ ਸਿੰਘ ਲਕੀ,ਗੁੁਰਦੀਪ ਸਿੰਘ ਲੱਕੀ,ਮਨਮਿੰਦਰ ਸਿੰਘ ਭਾਟੀਆ,ਗੁਰਵਿੰਦਰ ਸਿੰਘ ਨਾਗੀ,ਹਰਪ੍ਰੀਤ ਸਿੰਘ ਰੋਬਿਨ,ਪਰਮਿੰਦਰ ਸਿੰਘ ਟੱਕਰ,ਅਮਨਦੀਪ ਸਿੰਘ ਬੱਗਾ,ਪ੍ਰਬਜੋਤ ਸਿੰਘ ਖਾਲਸਾ,ਜਤਿੰਦਰ ਸਿੰਘ ਕੋਹਲੀ,ਸਰਬਜੀਤ ਸਿੰਘ ਕਾਲੜਾ,ਅਰਵਿੰਦਰ ਸਿੰਘ ਬਬਲੂ, ਹਰਜੀਤ ਸਿੰਘ ਬਾਬਾ,ਬਲਜੀਤ ਸਿੰਘ ਸੰਟੀ ਨੀਲਾ ਮਹਿਲ,ਸਵਰਨ ਸਿੰਘ ਚੱਢਾ,ਰਾਜਪਾਲ ਸਿੰਘ, ਤਜਿੰਦਰ ਸਿੰਘ ਸੰਤ ਨਗਰ,ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।