Business Khas

Latest news
ਹਥਿਆਰ ਤਸਕਰੀ ਕਰਨ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ ਸੋਨਾ-ਚਾਂਦੀ ਨੇ ਫਿਰ ਤੋੜੇ ਰਿਕਾਰਡ 'ਕੁਮਕੁਮ ਭਾਗਿਆ' ਦੀ ਅਦਾਕਾਰਾ ਸੰਚਿਤਾ ਉਗਲੇ ਨੇ ਕੀਤੀ ਖ਼ੁਦਕੁਸ਼ੀ NEET Re Exam ਐਡਮਿਟ ਕਾਰਡ ਡਾਊਨਲੋਡ ਕਰਦੇ ਸਮੇਂ ਫੀਸ ਰਿਫੰਡ ਗੁਆ ਰਹੇ ਕੈਂਡੀਡ੍ਟਸ, NTA ਦਾ ਨਵਾਂ ਟ੍ਰੈਪ? ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਸ਼ਿਮਲਾ 'ਚ ਸਕੂਲ ਪ੍ਰਿੰਸੀਪਲ ਦਾ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ ਭਾਰਤ ਨੇ 7 ਵਿਕਟਾਂ ਨਾਲ ਜਿੱਤਿਆ ਪਹਿਲਾ ਵਨ ਡੇਅ, ਸ਼ੁਭਮਨ ਗਿੱਲ ਨੇ ਅਫਗਾਨ ਗੇਂਦਬਾਜ਼ਾਂ ਨੂੰ ਪਛਾੜਿਆ ਰੇਲਵੇ ਦਾ ਬਦਲਿਆ ਟਾਈਮ ਟੇਬਲ 14 ਤੋਂ 23 ਜੂਨ ਤੱਕ ਤ੍ਰਿਵੇਣੀ ਐਕਸਪ੍ਰੈਸ ਸਮੇਤ 10 ਟ੍ਰੇਨਾਂ ਦੇ ਬਦਲੇ ਰੂਟ शिव भजन संध्या में सुप्रसिद्ध भजन गायक हंसराज रघुवंशी ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਦੇ ਬਲਬੂਤੇ ਦੁਬਾਰਾ ਭਾਰੀ ਬਹੁਮਤ ਨਾਲ ਸੱਤਾ ਵਿੱਚ ਵਾਪਸੀ ਦਾ ਦਾਅਵਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਮਿਕਰੀ ਕਰਕੇ ਮਸ਼ਹੂਰ ਹੋਏ ਕਾਮੇਡੀਅਨ ਸ਼ਿਆਮ ਰੰਗੀਲਾ ਨਕਲ ਕਰਨਾ ਪਿਆ ਭਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਮਿਕਰੀ ਕਰਕੇ ਮਸ਼ਹੂਰ ਹੋਏ ਕਾਮੇਡੀਅਨ ਸ਼ਿਆਮ ਰੰਗੀਲਾ ਨੂੰ ਪੀਐੱਮ ਦੀ ਨਕਲ ਕਰਨੀ ਭਾਰੀ ਪੈ ਗਈ ਹੈ। ਇਹ ਹਰ ਕੋਈ ਜਾਣਦਾ ਹੈ ਕਿ ਸ਼ਿਆਮ ਪ੍ਰਧਾਨ ਮੰਤਰੀ ਦੀ ਬਿਲਕੁਲ ਨਕਲ ਕਰ ਲੈਂਦਾ ਹੈ, ਉਨ੍ਹਾਂ ਦੀ ਆਵਾਜ਼ ਕੱਢ ਲੈਂਦਾ ਹੈ ਪਰ ਇਸ ਵਾਰ ਅਜਿਹਾ ਕਰਨ ਨਾਲ ਉਸ ਲਈ ਮੁਸੀਬਤ ਖੜ੍ਹੀ ਹੋ ਗਈ ਹੈ। ਸ਼ਿਆਮ ਰੰਗੀਲਾ ਨੇ ਹਾਲ ਹੀ ‘ਚ ਜੈਪੁਰ ਦੇ ਝਲਾਨਾ ਜੰਗਲ ‘ਚ ਜਾ ਕੇ ਇਕ ਨੀਲਗਾਈ ਨੂੰ ਖਾਣਾ ਖੁਆਇਆ ਅਤੇ ਵੀਡੀਓ ਬਣਾਈ।ਉਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਰਾਜਸਥਾਨ ਦੇ ਜੰਗਲਾਤ ਵਿਭਾਗ ਨੇ ਰੰਗੀਲਾ ਨੂੰ ਨੋਟਿਸ ਜਾਰੀ ਕਰਕੇ ਤਲਬ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਸ਼ਿਆਮ ‘ਤੇ ਜੰਗਲੀ ਜੀਵ ਸੁਰੱਖਿਆ ਕਾਨੂੰਨ ਦੀ ਉਲੰਘਣਾ ਕਰਨ ‘ਤੇ ਕਾਰਵਾਈ ਹੋ ਸਕਦੀ ਹੈ। ਇਹ ਨੋਟਿਸ ਖੇਤਰੀ ਜੰਗਲਾਤ ਅਧਿਕਾਰੀ ਵੱਲੋਂ ਸ਼ਿਆਮ ਰੰਗੀਲਾ ਨੂੰ ਭੇਜਿਆ ਗਿਆ ਹੈ।ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਟਾਈਗਰ ਪ੍ਰੋਜੈਕਟ ਦੇ 50 ਸਾਲ ਪੂਰੇ ਹੋਣ ‘ਤੇ ਪੀਐੱਮ ਮੋਦੀ ਕਰਨਾਟਕ ਦੇ ਮੁਦੁਮਲਾਈ ਅਤੇ ਬਾਂਦੀਪੁਰ ਟਾਈਗਰ ਰਿਜ਼ਰਵ ਪਹੁੰਚੇ ਸਨ। ਜਿੱਥੇ ਮੋਦੀ ਟੋਪੀ, ਚਸ਼ਮਾ ਪਾ ਕੇ ਨਜ਼ਰ ਆਏ ਸਨ। ਉਨ੍ਹਾਂ ਦੀ ਲੁੱਕ ਕਾਫੀ ਵਾਇਰਲ ਹੋ ਗਈ ਸੀ। ਉਨ੍ਹਾਂ ਦੇ ਹੱਥਾਂ ਵਿੱਚ ਦੂਰਬੀਨ ਵੀ ਸੀ। ਸ਼ਿਆਮ ਰੰਗੀਲਾ ਨੇ ਪੀਐਮ ਮੋਦੀ ਦੇ ਇਸ ਦੌਰੇ ਦੀ ਤਰਜ਼ ‘ਤੇ ਝਲਾਣਾ ਜੰਗਲ ਦੀ ਯਾਤਰਾ ਕੀਤੀ ਸੀ।