Business Khas

Latest news
वार्ड चमकाने के लिए अशोक मित्तल का बड़ा तोहफा, 37.50 लाख रुपये देने का ऐलान किया ਸੜਕਾਂ ’ਤੇ ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ, ਲੋਕਾਂ ਦੀ ਸੁਰੱਖਿਆ ’ਤੇ ਸਵਾਲ ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ
You are currently viewing ਸਤਲੁਜ ਬਣਿਆ ਆਫਤ; ਲੋਕਾਂ ਨੇ ਪਿੰਡ ਖਾਲੀ ਕਰਕੇ ਕਿਸੇ ਹੋਰ ਪਿੰਡ ਲਾਏ ਡੇਰੇ

ਸਤਲੁਜ ਬਣਿਆ ਆਫਤ; ਲੋਕਾਂ ਨੇ ਪਿੰਡ ਖਾਲੀ ਕਰਕੇ ਕਿਸੇ ਹੋਰ ਪਿੰਡ ਲਾਏ ਡੇਰੇ

ਸਤਲੁਜ ਦੇ ਪਾਣੀ ਨੇ ਲੋਕਾਂ ਦੇ ਘਰਾਂ ਵੱਲ ਰੁੱਖ ਕਰ ਲਿਆ ਤੇ ਇਹ ਪਾਣੀ ਲੋਕਾਂ ਦੇ ਘਰਾਂ ਵਿੱਚ ਮੁੜ ਮਾਰ ਕਰ ਰਿਹਾ ਹੈ। ਇਸ ਪਾਣੀ ਦੀ ਮਾਰ ਤੋਂ ਬਾਅਦ ਲੋਕਾਂ ਵਿੱਚ ਹੜਕੰਪ ਮਚ ਚੁੱਕਿਆ ਹੈ ਤੇ ਲੋਕਾਂ ਵੱਲੋਂ ਆਪਣੇ ਘਰਾਂ ਦਾ ਕੀਮਤੀ ਸਾਮਾਨ ਸੁਰੱਖਿਅਤ ਥਾਵਾਂ ‘ਤੇ ਲਿਜਾਣਾ ਸ਼ੁਰੂ ਕਰ ਦਿੱਤਾ ਗਿਆ। ਹਾਲ ਹੀ ਵਿੱਚ ਬੇੱਹਦ ਹੀ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਪਿੰਡ ਹਰਸਾ ਬੇਲਾ ਦੀ ਵਜ਼ੀਰ ਪੱਤੀ ਦੀਆਂ ਹਨ ਜਿੱਥੇ ਕਿ ਸਤਲੁਜ ਦਰਿਆ ਤੋਂ ਹੋ ਰਹੇ ਨੁਕਸਾਨ ਕਾਰਨ ਇਸ ਪਿੰਡ ਦੇ ਲੋਕ ਆਪਣੇ ਘਰ ਖਾਲੀ ਕਰਕੇ ਘਰਾਂ ਤੋਂ ਆਪਣਾ ਸਮਾਨ, ਤੇ ਡੰਗਰ ਪਸ਼ੂ ਸਮੇਤ ਕਿਸੇ ਹੋਰ ਪਿੰਡ ਜਾਂ ਰਿਸ਼ਤੇਦਾਰਾਂ ਕੋਲ ਚਲੇ ਗਏ ਹਨ।

ਇਸ ਪਿੰਡ ਵਿੱਚ ਜਿੱਥੇ ਕਦੀ ਚਹਿਲ ਪਹਿਲ ‘ਤੇ ਰੌਣਕ ਹੁੰਦੀ ਸੀ ਅੱਜ ਓਥੇ ਸਨਾਟਾਂ, ਪਸਰਿਆ ਪਿਆ ਹੈ। ਪੰਜਾਬ ਵਿੱਚ ਲਗਾਤਾਰ ਸਤਲੁਜ ਦਰਿਆ ਇਸ ਪਿੰਡ ਦੀ ਜ਼ਮੀਨ ਨੂੰ ਖੋਰਾ ਲਗਾ ਕੇ ਆਪਣੇ ਨਾਲ ਸਮਾ ਕੇ ਲਿਜਾ ਰਿਹਾ ਹੈ। ਇਸ ਪਿੰਡ ਦੇ ਦੋ ਘਰ ਪਾਣੀ ਵਿੱਚ ਰੁੜ੍ਹ ਚੁੱਕੇ ਹਨ। ਹੁਣ ਇਨ੍ਹਾਂ ਘਰਾਂ ਨੂੰ ਤਾਲੇ ਲੱਗੇ ਹਨ। ਜਦੋਂ ਕੋਈ ਆਪਣਾ ਘਰ ਬਣਾਉਂਦਾ ਹੈ ਤਾਂ ਆਪਣੀ ਜਿੰਦਗੀ ਭਰ ਦੀ ਕਮਾਈ ਲਗਾ ਦਿੰਦਾ ਹੈ ਬਹੁਤ ਹੀ ਰੀਝਾਂ ਅਤੇ ਚਾਵਾਂ ਨਾਲ ਇਹਨਾਂ ਲੋਕਾਂ ਨੇ ਵੀ ਘਰ ਪਾਏ ਹੋਣਗੇ।ਹੁਣ ਜਦੋਂ ਇਹਨਾਂ ਨੂੰ ਆਪਣੇ ਘਰ ਛੱਡਣੇ ਪਏ ਹੋਣਗੇ ਤਾਂ ਕਿੰਨੇ ਭਾਵੁਕ ਹੋਏ ਹੋਣਗੇ। ਕਿਸੇ ਦੀਆਂ ਬਚਪਨ ਦੀਆਂ ਯਾਦਾਂ ਤੇ ਜ਼ਿੰਦਗੀ ਦੇ ਕੌੜੇ ਮਿੱਠੇ ਤਜ਼ਰਬੇ ਇਨ੍ਹਾਂ ਘਰਾਂ ਵਿੱਚ ਹੋਣਗੇ । ਮਗਰ ਹੁਣ ਜਦੋਂ ਇਨ੍ਹਾਂ ਨੂੰ ਪਿੰਡ ਖਾਲੀ ਕਰਕੇ ਕਿਤੇ ਹੋਰ ਜਾਣਾ ਪਿਆ ਤਾਂ ਕਿੰਨੀ ਤਕਲੀਫ਼ ਹੋਈ ਹੋਵੇਗੀ।

ਦੱਸ ਦਈਏ ਕਿ ਭਾਖੜਾ ਡੈਮ ਦੇ ਪਿੱਛੇ ਗੋਬਿੰਦ ਸਾਗਰ ਝੀਲ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਸੀ। ਜਿਸ ਤੋਂ ਬਾਅਦ ਭਾਖੜਾ ਦੇ ਫਲੱਡ ਗੇਟ ਅੱਠ ਫੁੱਟ ਤੱਕ ਖੋਲ੍ਹ ਦਿੱਤੇ ਗਏ ਹਨ ਤੇ ਭਾਖੜਾ ਡੈਮ ਵਿਚੋਂ ਹੋਰ ਪਾਣੀ ਛੱਡਿਆ ਗਿਆ। ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਕਰਕੇ ਪਿੰਡ ਦੇ ਲੋਕ ਆਪਣੇ ਘਰ ਖਾਲੀ ਕਰਕੇ, ਘਰਾਂ ਤੋਂ ਆਪਣਾ ਸਮਾਨ, ਤੇ ਡੰਗਰ ਪਸ਼ੂ ਸਮੇਤ ਕਿਸੇ ਹੋਰ ਪਿੰਡ ਚਲੇ ਗਏ ਹਨ।