Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਆਖਰੀ ਉਮੀਦ ਐਨਜੀਓ ਵੱਲੋ ਹੜ ਪੀੜਤਾ ਦੀ ਦਿਨ ਰਾਤ ਸੇਵਾ ਜਾਰੀ.

ਜਲੰਧਰ, (ਸੰਜੇ ਸ਼ਰਮਾ)-ਦੇਰ ਰਾਤ ਤੱਕ ਆਖਰੀ ਉਮੀਦ ਐਨਜੀਓ ਵੱਲੋ ਪ੍ਰਸ਼ਾਸਨ, NDRT ਦੀ ਟੀਮ ਨਾਲ ਮਿਲ ਕੇ ਮਲਸੀਆਂ, ਨਕੋਦਰ ਦੇ ਵੱਖ ਵੱਖ ਪਿੰਡਾਂ ਵਿੱਚ 20, 25 ਫੁੱਟ ਪਾਣੀ ਅਤੇ ਘਰਾਂ ਦੀਆਂ ਛੱਤਾਂ ਤੇ ਫਸੇ ਹੋਏ ਬੱਚੇ, ਉਹਨਾਂ ਦੇ ਮਾਂ ਪਿਓ ਅਤੇ ਬਜ਼ੁਰਗਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ. ਭਾਰੀ ਬਾਰਿਸ਼ ਕਾਰਨ ਹੋਈ ਤਬਾਹੀ ਦੇ ਮੰਜਰ ਸਾਫ ਦੇਖਣ ਨੂੰ ਨਜ਼ਰ ਆ ਰਹੇ ਹਨ. ਖੂਨ ਪਸੀਨੇ ਦੀ ਕਮਾਈ ਨਾਲ ਬਣਾਇਆ ਲੋਕਾਂ ਦੇ ਘਰਾਂ ਵਿੱਚ ਪਿਆ ਸਾਰਾ ਸਾਮਾਨ ਪਾਣੀ ਅਤੇ ਮਿੱਟੀ ਨਾਲ ਤਬਾਹ ਹੋ ਗਿਆ. ਖੇਤੀਬਾੜੀ ਕਰਕੇ ਗੁਜ਼ਾਰਾ ਕਰ ਰਹੇ ਲੋਕ ਭਾਰੀ ਨੁਕਸਾਨ ਵਿੱਚ ਆ ਗਏ ਹਨ. ਕਾਮਕਾਜ ਠੱਪ ਹੋ ਗਏ ਹਨ ਖਾਨ ਨੂੰ ਰੋਟੀ ਨਹੀਂ ਹੈ. ਮਜ਼ਬੂਰਨ ਅਪਣੇ ਘਰਾਂ ਨੂੰ ਅਤੇ ਘਰਾਂ ਵਿਚ ਪਏ ਸਮਾਨ ਨੂੰ ਛੱਡ ਕੇ ਲੋਕਾਂ ਨੂੰ ਜਾਣਾ ਪੈ ਰਿਹਾ. ਪ੍ਰਸ਼ਾਸਨ ਵੱਲੋ ਲੋਕਾਂ ਦੇ ਰਹਿਣ ਦਾ ਇੰਤਜ਼ਾਮ ਸਰਕਾਰੀ ਸਕੂਲਾਂ ਵਿੱਚ ਕੀਤਾ ਜਾ ਰਿਹਾ ਹੈ. ਆਖਰੀ ਉਮੀਦ ਐਨਜੀਓ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਵੱਲੋ ਇਸ ਔਖੀ ਘੜੀ ਵਿਚ ਸਮੁੱਚੇ ਸਮਾਜ ਨੂੰ ਇੱਕ ਜੁਟ ਹੋ ਕੇ ਇਹਨਾਂ ਹਲਾਤਾਂ ਨਾਲ ਡੱਟ ਕੇ ਸਾਹਮਣਾ ਕਰਨ ਲਈ ਅਪੀਲ ਕੀਤੀ ਗਈ ਅਤੇ ਮਨੁੱਖਤਾ ਦੀ ਸੇਵਾ ਲਈ ਸਭ ਨੂੰ ਤਣ ਮਨ ਧੰਨ ਨਾਲ ਸਹਿਯੋਗ ਕਰਨ ਕਰਨ ਲਈ ਆਖਿਆ ਗਿਆ.