ਲੁਧਿਆਣਾ ਸਾਢੇ 8 ਕਰੋੜ ਰੁਪਏ ਦੀ ਕੈਸ਼ ਡਕੈਤੀ ’ਚ ਪਰਤਾਂ ਖੁੱਲ੍ਹਦੀਆਂ ਜਾ ਰਹੀਆਂ ਹਨ। ਹੁਣ ਮੋਨਿਕਾ ਦੇ ਨਾਲ-ਨਾਲ 4 ਹੋਰ ਭਗੌੜਿਆਂ ਦੀ ਭਾਲ ਕੀਤੀ ਜਾ ਰਹੀ ਹੈ। ਹੁਣ ਪੁਲਿਸ ਵਲੋਂ ਫੜੇ ਗਏ 5 ਮੁਲਜ਼ਮਾਂ ’ਚ ਇੱਕਲੇ-ਇੱਕਲੇ ਕੋਲੋਂ 25 ਲੱਖ ਰੁਪਏ ਬਰਾਮਦ ਕੀਤੇ ਗਏ ਹਨ।
ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਪ੍ਰੈਸ-ਕਾਨਫ਼ਰੰਸ ਦੌਰਾਨ ਦਾਅਵਾ ਕੀਤਾ ਕਿ ਭੱਜੇ ਹੋਏ ਮੁਲਜ਼ਮਾਂ ਨੂੰ ਖੁੱਡਾਂ ’ਚੋਂ ਚੂਹਿਆਂ ਵਾਂਗ ਕੱਢ-ਕੱਢਕੇ ਲਿਆਵਾਂਗੇ। ਪੁਲਿਸ ਵਲੋਂ ਖੁਲਾਸਾ ਕੀਤਾ ਗਿਆ ਕਿ ਮੁਲਜਮਾਂ ਨੇ ਕਾਲੇ ਕੱਪੜਿਆਂ ’ਚ ਵਾਰਦਾਤ ਨੂੰ ਰਾਤ ਦੇ ਹਨ੍ਹੇਰੇ ’ਚ ਅੰਜਾਮ ਦਿੱਤਾ ਤਾਂ ਜੋ ਪਹਿਚਾਣ ਨਾ ਹੋ ਸਕੇ। ਇਹ ਵੀ ਸਾਹਮਣੇ ਆਇਆ ਕਿ ਫੜੇ ਗਏ ਮੁਲਜ਼ਮਾਂ ਦਾ ਕੋਈ ਕ੍ਰਿਮਿਨਲ ਰਿਕਾਰਡ ਨਹੀਂ ਹੈ।
