Business Khas

Latest news
ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ
You are currently viewing ਕੁੜੀ ਨੂੰ ਧੋਖਾ ਦੇ ਕੇ ਕਰਵਾਇਆ ਦੂਜਾ ਵਿਆਹ, ਅਗਲੀ ਨੇ ਰਿਸ਼ਤਾ ਖਤਮ ਕੀਤਾ ਤਾਂ ਪਿੰਡ ‘ਚ ਕੁੜੀ ਦੀਆਂ ਅਸ਼ਲੀਲ ਫੋਟੋਆਂ ਵੰਡ’ਤੀਆਂ

ਕੁੜੀ ਨੂੰ ਧੋਖਾ ਦੇ ਕੇ ਕਰਵਾਇਆ ਦੂਜਾ ਵਿਆਹ, ਅਗਲੀ ਨੇ ਰਿਸ਼ਤਾ ਖਤਮ ਕੀਤਾ ਤਾਂ ਪਿੰਡ ‘ਚ ਕੁੜੀ ਦੀਆਂ ਅਸ਼ਲੀਲ ਫੋਟੋਆਂ ਵੰਡ’ਤੀਆਂ

ਜਗਰਾਓਂ, ਜਗਰਾਓਂ ਇਲਾਕੇ ‘ਚ ਪਿਆਰ ਤੋਂ ਬਾਅਦ ਪੈਦਾ ਹੋਈ ਨਫਰਤ ਇਸ ਹੱਦ ਤੱਕ ਵਧ ਗਈ ਕਿ ਦੇਖਣ-ਸੁਣਨ ਵਾਲੇ ਤੱਕ ਹੈਰਾਨ ਹੋ ਗਏ। ਇਸ ਹਲਕੇ ਪ੍ਰੇਮੀ-ਪ੍ਰੇਮਿਕਾ ਇੱਕ-ਦੂਜੇ ਦੇ ਪਿਆਰ ‘ਚ ਪਾਗਲ ਸਨ। ਪਰ ਕੁਝ ਸਮੇਂ ਬਾਅਦ ਲੜਕਾ ਬੇਈਮਾਨ ਹੋ ਗਿਆ ਅਤੇ ਉਸ ਨੇ ਕਿਸੇ ਦੂਜੀ ਲੜਕੀ ਦੇ ਨਾਲ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਪ੍ਰੇਮਿਕਾ ਨੂੰ ਝਟਕਾ ਲੱਗਿਆ ਅਤੇ ਪ੍ਰੇਮਿਕਾ ਨੇ ਲੜਕੇ ਨੂੰ ਵਿਆਹ ਦਾ ਹਵਾਲਾ ਦੇ ਕੇ ਪ੍ਰੇਮੀ ਨਾਲੋਂ ਰਿਸ਼ਤਾ ਤੋੜ ਲਿਆ ਤਾਂ ਗੁੱਸੇ ‘ਚ ਆਏ ਲੜਕੇ ਨੇ ਆਪਣੇ ਦੋਸਤ ਨਾਲ ਮਿਲ ਕੇ ਪ੍ਰੇਮਿਕਾ ਦੀਆਂ ਅਸ਼ਲੀਲ ਫੋਟੋਆਂ ਦੇ ਪੋਸਟਰ ਬਣਾ ਕੇ ਕੰਧਾਂ ‘ਤੇ ਚਿਪਕਾ ਦਿੱਤੇ। ਘਟਨਾ ਦਾ ਪਤਾ ਲੱਗਦੇ ਹੀ ਪੀੜਤ ਲੜਕੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਦੋ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਵਿੱਚ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਰਾਜ ਕੁਮਾਰ ਵਾਸੀ ਕੋਠੇ ਸਾਧਨਾ ਡਾਕਖਾਨਾ ਝੜੌਲੀ ਗੁਰਦਾਸਪੁਰ ਅਤੇ ਦੀਪਕ ਕੁਮਾਰ ਵਾਸੀ ਯੂਪੀ ਹਾਲ ਸ਼ਕਤੀ ਨਗਰ ਗਲੀ ਨੰਬਰ 4 ਜਗਰਾਉਂ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਦੀਪਕ ਨੂੰ ਗ੍ਰਿਫ਼ਤਾਰ ਕਰਕੇ ਇੱਕ ਮੋਬਾਈਲ ਫ਼ੋਨ ਅਤੇ ਪੰਜ ਫਲੈਕਸ ਬਰਾਮਦ ਕੀਤੇ ਹਨ। ਦੂਜਾ ਮੁਲਜ਼ਮ ਰਾਜਕੁਮਾਰ ਮਲੇਸ਼ੀਆ ਵਿੱਚ ਹੋਣ ਕਾਰਨ ਫਰਾਰ ਹੈ।
ਥਾਣਾ ਸਿਟੀ ਦੇ ਏਐਸਆਈ ਜਗਰੂਪ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਨੇ ਦੱਸਿਆ ਕਿ ਉਹ ਇੱਕ ਪ੍ਰਾਈਵੇਟ ਲੈਬਾਰਟਰੀ ਵਿੱਚ ਕੰਮ ਕਰਦੀ ਸੀ। ਮੁਲਜ਼ਮ ਰਾਜਕੁਮਾਰ ਨਾਲ ਉਸ ਦੀ ਜਾਣ-ਪਛਾਣ ਸੀ। 2021 ਵਿੱਚ, ਉਸਨੇ ਲੈਬਾਰਟਰੀ ਦੀ ਨੌਕਰੀ ਛੱਡ ਦਿੱਤੀ ਅਤੇ ਲੁਧਿਆਣਾ ਵਿੱਚ ਨੌਕਰੀ ਕਰ ਲਈ। ਮੁਲਜ਼ਮ ਵੀ ਵਾਪਸ ਆਪਣੇ ਪਿੰਡ ਚਲਾ ਗਿਆ। ਇਸ ਦੌਰਾਨ ਉਹ ਫੋਨ ‘ਤੇ ਵੀ ਗੱਲਬਾਤ ਕਰਦੇ ਰਹੇ।
ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਮੁਲਜ਼ਮ ਨੇ ਕਿਸੇ ਹੋਰ ਲੜਕੀ ਨਾਲ ਵਿਆਹ ਕੀਤਾ ਹੈ ਤਾਂ ਉਸ ਨੇ ਮੁਲਜ਼ਮ ਦਾ ਨੰਬਰ ਬਲਾਕ ਕਰ ਦਿੱਤਾ ਅਤੇ ਗੱਲਬਾਤ ਬੰਦ ਕਰ ਦਿੱਤੀ। ਦੋਸ਼ੀ 2022 ਵਿਚ ਮਲੇਸ਼ੀਆ ਵੀ ਗਿਆ ਸੀ। ਉਥੇ ਜਾ ਕੇ ਦੋਸ਼ੀ ਨੇ ਉਸ ਨੂੰ ਨਵੇਂ ਨੰਬਰ ਤੋਂ ਫੋਨ ਕਰਕੇ ਮਲੇਸ਼ੀਆ ਵਿਚ ਆਪਣੇ ਕੋਲ ਆਉਣ ਲਈ ਕਿਹਾ। ਇਸ ਤੋਂ ਬਾਅਦ ਉਹ ਉਸ ਨੂੰ ਵਾਰ-ਵਾਰ ਫੋਨ ‘ਤੇ ਤੰਗ ਪ੍ਰੇਸ਼ਾਨ ਕਰਨ ਲੱਗਾ।
ਉਸ ਨੇ ਉਸ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮਲੇਸ਼ੀਆ ਤੋਂ ਵਾਪਸ ਆਉਣ ‘ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਤੋਂ ਬਾਅਦ ਮੁਲਜ਼ਮ ਨੇ ਆਪਣੇ ਦੋਸਤ ਨਾਲ ਮਿਲ ਕੇ ਉਸ ਦੀ ਅਸ਼ਲੀਲ ਫੋਟੋ ਦੇ ਫਰੇਮ ਉਸ ਦੇ ਘਰ ਦੇ ਬਾਹਰ ਕੰਧ ’ਤੇ ਬਣਾ ਕੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਚਿਪਕਾ ਦਿੱਤੇ।
ਦੋਸ਼ੀ ਜਾਣਬੁੱਝ ਕੇ ਉਸ ਨੂੰ ਤੰਗ ਕਰਨ ਅਤੇ ਉਸ ਨੂੰ ਬਦਨਾਮ ਕਰਨ ਲਈ ਉਸ ਦੇ ਘਰ ਦੇ ਬਾਹਰ ਅਸ਼ਲੀਲ ਫੋਟੋਆਂ ਲਗਾ ਕੇ ਫਲੈਕਸ ਲਗਾ ਰਿਹਾ ਸੀ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ ਲਿਆ ਗਿਆ ਹੈ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਦੋਸ਼ੀ ਨੇ ਅਸ਼ਲੀਲ ਫੋਟੋਆਂ ਵਾਲੇ ਫਲੈਕਸ ਕਿੱਥੋਂ ਤਿਆਰ ਕੀਤੇ ਹਨ। ਇਸ ਤੋਂ ਇਲਾਵਾ ਕਿਸ ਨੇ ਕੰਧ ‘ਤੇ ਫਲੈਕਸ ਲਗਾਏ ਹਨ, ਤਾਂ ਜੋ ਪੁਲਸ ਉਨ੍ਹਾਂ ਦਾ ਵੀ ਮਾਮਲੇ ‘ਚ ਨਾਂ ਲਿਆ ਸਕੇ।