Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਕੇ.ਐਮ.ਵੀ 9ਵੀਂ ਅਕਾਦਮਿਕ ਕੌਂਸਲ ਦੀ ਮੀਟਿੰਗ ਸਫਲਤਾਪੂਰਵਕ ਹੋਈ – 5 ਸਾਲਾ ਇੰਟੇਗਰੇਟਿਡ ਪ੍ਰੋਗਰਾਮਾਂ ਦੀ ਸ਼ੁਰੂਆਤ

ਕੇ.ਐਮ.ਵੀ 9ਵੀਂ ਅਕਾਦਮਿਕ ਕੌਂਸਲ ਦੀ ਮੀਟਿੰਗ ਸਫਲਤਾਪੂਰਵਕ ਹੋਈ – 5 ਸਾਲਾ ਇੰਟੇਗਰੇਟਿਡ ਪ੍ਰੋਗਰਾਮਾਂ ਦੀ ਸ਼ੁਰੂਆਤ

ਜਲੰਧਰ, ਕੰਨਿਆ ਮਹਾਂ ਵਿਦਿਆਲਾ ਵਿਖੇ 9ਵੀਂ ਅਕਾਦਮਿਕ ਕੌਂਸਲ ਦੀ ਮੀਟਿੰਗ ਆਯੋਜਿਤ ਕੀਤੀ ਗਈ। ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਦੀ ਪ੍ਰਧਾਨਗੀ ਹੇਠ ਕਰਵਾਈ ਗਈ ਇਸ ਮੀਟਿੰਗ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਹਿਊਮਨ ਜੈਨੇਟਿਕਸ ਵਿਭਾਗ ਤੋਂ ਪ੍ਰੋਫ਼ੈਸਰ ਡਾ. ਵਸੁਧਾ ਸੰਬਿਆਲ, ਬਨਸਪਤੀ ਅਤੇ ਵਾਤਾਵਰਨ ਵਿਗਿਆਨ ਵਿਭਾਗ ਤੋਂ ਪ੍ਰੋਫ਼ੈਸਰ ਡਾ. ਰਜਿੰਦਰ ਕੌਰ ਅਤੇ ਡਾ. ਰੇਣੂ ਭਾਰਦਵਾਜ, ਸਿੱਖਿਆ ਵਿਭਾਗ ਤੋਂ ਪ੍ਰੋਫ਼ੈਸਰ ਡਾ. ਦੀਪਾ ਸਿਕੰਦ ਕੋਟਸ ਤੋਂ ਇਲਾਵਾ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਨਵੀਂ ਦਿੱਲੀ ਤੋਂ ਡਾ. ਉਮੇਸ਼ ਕੁਮਾਰ, ਵਿਗਿਆਨੀ ਐੱਫ, ਯੂ.ਜੀ.ਸੀ., ਨਵੀਂ ਦਿੱਲੀ ਤੋਂ ਸਿੱਖਿਆ ਅਫ਼ਸਰ ਡਾ. ਨਿਖਿਲ ਕੁਮਾਰ, ਵੱਖ-ਵੱਖ ਵਿਭਾਗਾਂ ਦੇ ਡੀਨ ਅਤੇ ਮੁਖੀਆਂ ਨੇ ਭਾਗ ਲਿਆ। ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ ਸਿੱਖਿਆ ਵਿੱਚ ਉੱਤਮਤਾ ਲਈ ਵਚਨਬੱਧ ਸੰਸਥਾ,ਕੰਨਿਆ ਮਹਾਂ ਵਿਦਿਆਲਾ ਹਰ ਰੋਜ਼ ਸਫਲਤਾ ਦੇ ਨਵੇਂ ਆਯਾਮ ਸਥਾਪਤ ਕਰ ਰਹੀ ਹੈ। ਅਕਾਦਮਿਕ ਕੌਂਸਲ ਦੇ ਮੈਂਬਰਾਂ ਵੱਲੋਂ ਕੰਨਿਆ ਮਹਾਂ ਵਿਦਿਆਲਾ ਵੱਲੋਂ ਖੁਦਮੁਖਤਿਆਰੀ ਅਧੀਨ ਸਿੱਖਿਆ ਦੇ ਖੇਤਰ ਵਿੱਚ ਕੀਤੇ ਗਏ ਬਦਲਾਅ ਅਤੇ ਸੁਧਾਰਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੀਟਿੰਗ ਦੌਰਾਨ ਕਈ ਅਹਿਮ ਫੈਸਲੇ ਲਏ ਗਏ, ਜਿਨ੍ਹਾਂ ਵਿੱਚੋਂ ਭਾਰਤ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਅਨੁਸਾਰ ਕੇ.ਐਮ.ਵੀ. ਵੱਲੋਂ 5 ਸਾਲਾ ਇੰਟੇਗਰੇਟਿਡ ਪ੍ਰੋਗਰਾਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਵਿਦਿਆਰਥਣਾਂ ਨੂੰ ਮਲਟੀਪਲ ਐਂਟਰੀ ਅਤੇ ਐਗਜ਼ਿਟ ਦੀ ਸਹੂਲਤ ਹੋਵੇਗੀ। ਇਸ ਤਹਿਤ 3 ਸਾਲ ਪੂਰੇ ਹੋਣ ‘ਤੇ ਵਿਦਿਆਰਥੀ ਮੁੱਖ ਵਿਸ਼ੇ ‘ਚ ਗ੍ਰੈਜੂਏਟ ਹੋਣਗੇ। 4 ਸਾਲ ਪੂਰੇ ਹੋਣ ‘ਤੇ, ਵਿਦਿਆਰਥੀਆਂ ਨੂੰ ਮੁੱਖ ਵਿਸ਼ੇ ਜਾਂ ਖੋਜ ਵਿੱਚ ਆਨਰਜ਼ ਦੀ ਡਿਗਰੀ ਮਿਲੇਗੀ ਅਤੇ 5 ਸਾਲ ਪੂਰੇ ਹੋਣ ‘ਤੇ, ਵਿਦਿਆਰਥੀ ਮਾਸਟਰ ਡਿਗਰੀ ਪ੍ਰਾਪਤ ਕਰਨਗੇ। ਇਸ ਤੋਂ ਇਲਾਵਾ ਇਸ ਮੀਟਿੰਗ ਦੌਰਾਨ ਔਰਤਾਂ ‘ਤੇ ਕੇਂਦਰਿਤ ਸੁਧਾਰਾਂ ‘ਤੇ ਵਿਚਾਰ ਵਟਾਂਦਰਾ ਕਰਕੇ ਕਾਲਜ ਦੀ ਕ੍ਰੈਡਿਟ ਨੀਤੀ ‘ਤੇ ਆਧਾਰਿਤ ਆਰਡੀਨੈਂਸ ਪਾਸ ਕੀਤਾ ਗਿਆ । ਸਾਰੇ ਅੰਡਰਗਰੈਜੂਏਟ ਪ੍ਰੋਗਰਾਮ ਜਿਵੇਂ ਕਿ ਬੀ.ਏ., ਬੀ.ਐਸ.ਸੀ., ਬੀ.ਕਾਮ ਆਦਿ ਨੂੰ 20% ਅੰਦਰੂਨੀ ਮੁਲਾਂਕਣ ਦੇ ਨਾਲ ਕ੍ਰੈਡਿਟ ਬੇਸਡ ਕੰਟੀਨਿਯੂਅਸ ਇਵੈਲੂਏਸ਼ਨ ਗਰੇਡਿੰਗ ਸਿਸਟਮ ਦੇ ਅਧੀਨ ਰੱਖਿਆ ਗਿਆ ਹੈ ਜਦੋਂ ਕਿ ਸਾਰੇ ਮਾਸਟਰ ਪ੍ਰੋਗਰਾਮ ਅਤੇ ਬੀ.ਕਾਮ. ਵਾਕ ਪ੍ਰੋਗਰਾਮ ਪਹਿਲਾਂ ਹੀ ਕ੍ਰੈਡਿਟ ਸਿਸਟਮ ਵਿੱਚ ਸਫਲਤਾਪੂਰਵਕ ਚਲਾਏ ਜਾ ਰਹੇ ਹਨ। ਯੂ.ਜੀ.ਸੀ. ਨਿਰਦੇਸ਼ਾਂ ਦੇ ਤਹਿਤ, ਕੰਨਿਆ ਮਹਾਂ ਵਿਦਿਆਲਾ ਉਨ੍ਹਾਂ ਸਾਰੀਆਂ ਵਿਦਿਆਰਥਣਾਂ ਨੂੰ ਇੱਕੋ ਸਮੇਂ ਦੋ ਅੰਡਰ-ਗ੍ਰੈਜੂਏਟ ਡਿਗਰੀਆਂ ਹਾਸਲ ਕਰਨ ਦੀ ਇਜਾਜ਼ਤ ਦੇਣ ਦੇ ਯੋਗ ਹੋਵੇਗਾ ਜੋ ਯੂ.ਜੀ.ਸੀ. ਦੁਆਰਾ ਦਿੱਤੀਆਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਹੋਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਵਿਦਿਆਰਥੀ ਆਪਣੇ ਮੂਕਸ ਕ੍ਰੈਡਿਟ ਨੂੰ ਕੁੱਲ ਕ੍ਰੈਡਿਟ ਵਿੱਚ ਟਰਾਂਸਫਰ ਵੀ ਕਰ ਸਕਦੇ ਹਨ। ਮੈਡਮ ਪਿ੍ੰਸੀਪਲ ਨੇ ਇਹ ਵੀ ਕਿਹਾ ਕਿ ਸੰਸਥਾ ਵੱਲੋਂ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਕੀਤੇ ਗਏ ਇਹ ਸਾਰੇ ਸੁਧਾਰ ਵਿਦਿਆਰਥਣਾਂ ਨੂੰ ਵਿਸ਼ਵ ਪੱਧਰ ‘ਤੇ ਆਪਣੀ ਪਹਿਚਾਣ ਬਣਾਉਣ ਅਤੇ ਵਿਸ਼ਵ ਸਿੱਖਿਆ ਪ੍ਰਣਾਲੀ ਵਿਚ ਸ਼ਾਮਿਲ ਕਰਨ ਵਿਚ ਸਹਾਈ ਸਿੱਧ ਹੋਣਗੇ। ਇਸ ਦੇ ਨਾਲ ਹੀ ਉਹਨਾਂ ਡਾ. ਗੋਪੀ ਸ਼ਰਮਾ, ਇੰਚਾਰਜ, ਆਟੋਨੌਮੀ, ਸ੍ਰੀਮਤੀ ਪਰਮਿੰਦਰ ਕੌਰ,ਕੋਆਰਡੀਨੇਟਰ, ਆਈ.ਕਿਊ.ਏ.ਸੀ. ਅਤੇ ਮੈਡਮ ਹਰਦੀਪ, ਕੰਟਰੋਲਰ ਆਫ਼ ਐਗਜ਼ਾਮੀਨੇਸ਼ਨ ਦੇ ਨਾਲ-ਨਾਲ ਸੰਸਥਾ ਦੀ ਅਕਾਦਮਿਕ ਕੌਂਸਲ ਦੇ ਮੈਂਬਰਾਂ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।