Business Khas

Latest news
ਡਾ. ਰਵਜੋਤ ਸਿੰਘ ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਅਤੇ ਜਨਾਨਾ ਜੇਲ੍ਹ ਦਾ ਕੀਤਾ ਨਿਰੀਖਣ ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਸਾਈਕਲੋਥਾਨ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ
You are currently viewing ਗੁਰਦੁਆਰਾ ਪ੍ਰਭੁ ਮਿਲਣੈ ਕਾ ਚਾਉ ਸੇਵਾ ਸਿਮਰਨ ਸੁਸਾਇਟੀ ਵੱਲੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋ ਬਖਸਿਸ਼ ਖਾਲਸਾ ਸਾਜਨਾ ਦਿਵਸ਼ ਨੂੰ ਸਮਰਪਿਤ ਅਕੱਥ-ਕਥਾ ਸਮਾਗਮ ਕਰਵਾਇਆ

ਗੁਰਦੁਆਰਾ ਪ੍ਰਭੁ ਮਿਲਣੈ ਕਾ ਚਾਉ ਸੇਵਾ ਸਿਮਰਨ ਸੁਸਾਇਟੀ ਵੱਲੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋ ਬਖਸਿਸ਼ ਖਾਲਸਾ ਸਾਜਨਾ ਦਿਵਸ਼ ਨੂੰ ਸਮਰਪਿਤ ਅਕੱਥ-ਕਥਾ ਸਮਾਗਮ ਕਰਵਾਇਆ

ਜਲੰਧਰ, (ਸੰਜੇ ਸ਼ਰਮਾ)-ਖਾਲਸਾ ਸਾਜਨਾ ਦਿਵਸ਼ ਨੂੰ ਸਮਰਪਿਤ ਅਕੱਥ -ਕਥਾ ਸਮਾਗਮ ਸੰਸਾਰੀ ਜੀਵਾ ਨੂੰ ਰੂਹਾਨੀਅਤ ਸੰਦੇਸ਼ ਦੇ ਹੋ ਨਿਬੜਿਆ- ਭਾਈ ਸਵਿੰਦਰ ਸਿੰਘ ਅੱਜ ਪ੍ਰਭੁ ਮਿਲਣੈ ਕਾ ਚਾਉ ਸੇਵਾ ਸਿਮਰਨ ਸੁਸਾਇਟੀ ਜਲੰਧਰ (ਰਜਿ.) ਵੱਲੋ ਨਵੀਂ ਦਾਣਾ ਮੰਡੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਗੁਰਦੁਆਰਾ ਪ੍ਰਭੁ ਮਿਲਣੈ ਕਾ ਚਾਉ ਸੇਵਾ ਸਿਮਰਨ ਸੁਸਾਇਟੀ ਜਲੰਧਰ (ਰਜਿ.) ਵੱਲੋ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਦਸ਼ਮੇਸ਼ ਪਿਤਾ ਵੱਲੋ ਬਖਸਿਸ਼ ਖਾਲਸਾ ਸਾਜਨਾ ਦਿਵਸ਼ ਨੂੰ ਸਮਰਪਿਤ ਅਕੱਥ-ਕਥਾ ਸਮਾਗਮ ਦੌਰਾਨ ਗੁਰਦੁਆਰਾ ਪ੍ਰਭੁ ਮਿਲਣੈ ਕਾ ਚਾਉ ਰੋਲੀ ਰੋਡ ਨੇੜੇ ਬੁੱਗੀਪੁਰਾ ਚੋਂਕ ਮੋਗਾ ਦੇ ਸਿਖਿਆਰਥੀਆ ਵੱਲੋ ਢਾਡੀ ਵਾਰਾਂ,ਕਵਸ਼ਿਰੀ ਅਤੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ । ਇਸ ਸਮਾਗਮ ਵਿੱਚ ਵਿਸ਼ੇਸ ਤੌਰ ਤੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਬਾਨੀ ਗੁਰਦੁਆਰਾ ਪ੍ਰਭੁ ਮਿਲਣੈ ਕਾ ਚਾਉ ਮੋਗਾ ਵੱਲੋ ਵਰੋਸਾਇ ਗੁਰਮੁੱਖ ਪਿਆਰੇ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਤਰਮਾਲਾ ਪਹੁੰਚੇ, ਜਿਹਨਾਂ ਨੇ ਸੰਗਤ ਨੂੰ ਸਰਬ ਸਾਂਝੀਵਾਲਤਾ ਦਾ ਉਪਦੇਸ ਜੋ ਧੰਨ ਧੰਨ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਹੇ ਹਨ, ਸੰਸਾਰੀ ਜੀਵਾ ਨੂੰ ਸੂਖੈਨ ਢੰਗ ਨਾਲ ਸਮਝ ਗੋਚਰਾ ਕਰਵਾਇਆ ਅਤੇ ਅਕੱਥ ਕਹਾਣੀ ਕਰਦਿਆਂ ਦੱਸਿਆ ਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਦਸ਼ਮੇਸ ਪਿਤਾ ਕਲਗੀਧਰ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਮੁਰਦਾ ਹੋ ਚੁੱਕੀਆ ਕੌਮਾਂ ਵਿੱਚ ਜਾਨ ਪਾਈ । ਗੁਰੂ ਸਾਹਿਬ ਨੇ ਸਾਰੇ ਧਰਮਾਂ ਨੂੰ ਸਰਬਸਾਂਝੀ ਵਾਲਤਾ ਦਾ ਉਪਦੇਸ ਦਿੰਦਿਆ ਇਕਤੱਰ ਕਰਕੇ ਸੱਚ ਨਾਲ ਜੁੜਿਆ ਤੇ ਆਪੇ ਦੀ ਪਹਿਚਾਨ ਕਰਾਈ ਜਾਤ ਪਾਤ ਦੀ ਭਰਮ ਦੂਰ ਕਰਦਿਆਂ ਇਕੋ ਵਾਟੇ ਵਿੱਚੋ ਖੰਡੇ ਦੀ ਪਾਹੁਲ (ਅਮ੍ਰਿਤ ਛਕਾਇਆ) ਟੁੱਟੀ ਲਿਵ ਜੁੜੀ ਅਤੇ ਵਾਹਿਗੁਰੂ ਗੁਰਮ੍ਰੰਤ ਦਿੜ੍ਰ ਕਰਾਇਆ, ਸਮਾਜ ਅਤੇ ਧਰਮ ਦੀ ਸੇਵਾ ਕਰਨ ਲਈ ਜੁੜਿਆ । ਸਮਾਗਮ ਹਜਾਰਾ ਦੀ ਗਿਣਤੀ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤ ਨੇ ਮਾਨਸ ਜਾਮੇ ਦਾ ਲਾਹਾ ਪ੍ਰਾਪਤ ਕੀਤਾ । ਸਮਾਗਮ ਵਿੱਚ ਸ੍ਰ. ਰਜਿੰਦਰ ਸਿੰਘ ਮਿਗਲਾਨੀ (ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ), ਸ੍ਰ. ਮਹਿਲ ਸਿੰਘ ਭੁੱਲਰ ਡੀ.ਜੀ.ਪੀ. ਪੰਜਾਬ ਪੁਲਿਸ, ਤੇਜਿੰਦਰ ਸਿੰਘ ਪ੍ਰਦੇਸੀ (ਪ੍ਰਧਾਨ ਸਿੱਖ ਤਾਲਮੇਲ ਕਮੇਟੀ), ਹਰਪ੍ਰੀਤ ਸਿੰਘ ਨੀਟੂ, ਆਤਮਪ੍ਰਕਾਸ ਸਿੰਘ, ਭਾਈ ਸੁਰਿੰਦਰ ਸਿੰਘ, ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਅਨੂਪ ਸਿੰਘ, ਅਵਤਾਰ ਸਿੰਘ, ਹਰਮੀਤ ਸਿੰਘ, ਪੂਨੀਤ ਸਿੰਘ, ਬਰਜਿੰਦਰ ਸਿੰਘ, ਗੁਰਮੇਲ ਸਿੰਘ, ਬੂਟਾ ਸਿੰਘ, ਨਿਰਮਲ ਸਿੰਘ, ਹਰਬੰਸ਼ ਸਿੰਘ, ਰਵਿੰਦਰ ਸਿੰਘ,ਭੁਲੱਰ ਸਿੰਘ, ਹਰਪ੍ਰੀਤ ਸਿੰਘ, ਬਲਜੀਤ ਸਿੰਘ, ਕੁਲਦੀਪ ਸਿੰਘ ਰਾਹੀ, ਪਰਮਿੰਦਰ ਸਿੰਘ, ਪ੍ਰਨਾਮ ਸਿੰਘ, ਹਰਨੀਤ ਸਿੰਘ, ਇੰਸ. ਸੁਰਿੰਦਰ ਸਿੰਘ ਬੇਰੀਵਾਲਾ ਹਾਜ਼ਰ ਸਨ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਵੀ ਹਜਾਰਾ ਦੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ ।