ਜਲੰਧਰ,(ਸੰਜੇ ਸ਼ਰਮਾ)-ਗੁਰਦੁਆਰਾ ਬਾਬਾ ਜੀਵਨ ਸਿੰਘ ਗੜ੍ਹਾ ਵਿਖੇ ਖਾਲਸੇ ਦਾ ਜਨਮ ਦਿਹਾੜਾ ਵਿਸਾਖੀ ਸ਼ਰਧਾ ਪੂਰਵਕ ਮਨਾਇਆ ਗਿਆ ਅੱਜ ਪਿਛਲੇ ਦਿਨਾਂ ਤੋਂ ਰੱਖੇ ਗਏ ਅਖੰਡ ਪਾਠ ਸਾਹਿਬ ਭੋਗ ਪਾਏ ਗਏ ਜਿਸ ਦੀ ਸੂਬੇਦਾਰ ਮੇਜਰ ਨਿਸ਼ਾਨ ਸਿੰਘ ਅਤੇ ਰਣਜੀਤ ਸਿੰਘ ਦੇ ਪਰਿਵਾਰਾਂ ਵੱਲੋਂ ਕੀਤੀ ਗਈ ਇਸ ਮੌਕੇ ਤੇ ਬੀਬੀ ਜਸਵੰਤ ਕੌਰ, ਭਾਈ ਰਣਜੀਤ ਸਿੰਘ ਦੇ ਜਥਿਆਂ ਨੇ ਅੰਮ੍ਰਿਤ ਬਾਣੀ ਦੇ ਕੀਰਤਨ ਰਾਹੀਂ ਨਿਹਾਲ ਕੀਤਾ। ਭੁਪਿੰਦਰਪਾਲ ਸਿੰਘ ਖਾਲਸਾ ਪ੍ਰਧਾਨ ਨੇ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਦੁਨੀਆ ਵਿੱਚ ਖਾਲਸਾ ਦਾ ਹੀ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਜਲੇਬੀਆਂ ਅਤੇ ਮਿੱਠੇ ਵੇਸਨ ਦੀ ਸੇਵਾ ਸਰਦਾਰ ਦਲਜੀਤ ਸਿੰਘ ਵਾਲੀਆ ਵੱਲੋਂ ਕੀਤੀ ਗਈ।ਇਸ ਅਵਸਰ ਤੇ ਕੈਪਟਨ ਗੁਰਬਖਸ਼ ਸਿੰਘ, ਡਾਕਟਰ ਜਗਜੀਤ ਕੌਰ ਬਜਾਜ, ਬਲਵਿੰਦਰ ਸਿੰਘ, ਭਾਈ ਸਤਪਾਲ ਸਿੰਘ, ਡਾਕਟਰ ਪ੍ਰਿਤਪਾਲ ਸਿੰਘ, ਦਿਲਦਾਰ ਸਿੰਘ, ਜੋਗਿੰਦਰ ਕੌਰ, ਸੁਰਜੀਤ ਸਿੰਘ, ਗੁਰਸੇਵਕ ਸਿੰਘ, ਹਰਵਿੰਦਰ ਸਿੰਘ, ਮੋਨੂੰ, ਪ੍ਰੀਤੀ, ਬਜਾਜ, ਮੀਨਾ, ਪ੍ਰਿੰਸੀਪਲ ਦਵਿੰਦਰ ਕੁਮਾਰ, ਬਲਵਿੰਦਰ ਸਿੰਘ, ਦਲਜੀਤ ਸਿੰਘ ਵਾਲੀਆ ਆਦਿ ਧਾਰਮਿਕ ਆਗੂਆਂ ਨੇ ਸ਼ਿਰਕਤ ਕੀਤੀ ਸਮਾਪਤੀ ਵੇਲੇ ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ।
ਗੁਰਦੁਆਰਾ ਬਾਬਾ ਜੀਵਨ ਸਿੰਘ ਗੜ੍ਹਾ ਵਿਖੇ ਖਾਲਸੇ ਦਾ ਜਨਮ ਦਿਹਾੜਾ ਵਿਸਾਖੀ ਸ਼ਰਧਾ ਪੂਰਵਕ ਮਨਾਇਆ
- Post author:businesSsKhas
- Post published:April 14, 2023
- Post category:ਪੰਜਾਬ
