Business Khas

Latest news
ਸੜਕਾਂ ’ਤੇ ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ, ਲੋਕਾਂ ਦੀ ਸੁਰੱਖਿਆ ’ਤੇ ਸਵਾਲ ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ
You are currently viewing ਗੂਗਲ ਪੇਅ ਨਾਲ ਭੁਗਤਾਨ ਕਰਨਾ ਹੁਣ ਹੋਵੇਗਾ ਮਹਿੰਗਾ !

ਗੂਗਲ ਪੇਅ ਨਾਲ ਭੁਗਤਾਨ ਕਰਨਾ ਹੁਣ ਹੋਵੇਗਾ ਮਹਿੰਗਾ !

ਹੁਣ ਤੱਕ ਯੂਪੀਆਈ ਆਧਾਰਿਤ ਡਿਜੀਟਲ ਲੈਣ-ਦੇਣ ਮੁਫ਼ਤ ਸਨ, ਪਰ ਗੂਗਲ ਪੇਅ ਚੁਣੇ ਹੋਏ ਲੈਣ-ਦੇਣ ‘ਤੇ ਸੁਵਿਧਾ ਫੀਸ ਲੈਣ ਦੀ ਯੋਜਨਾ ਬਣਾ ਰਿਹਾ ਹੈ। ਇਸ ਬਦਲਾਅ ਨੂੰ ਡਿਜੀਟਲ ਭੁਗਤਾਨਾਂ ਦੇ ਵਧਦੇ ਦਾਇਰੇ ਅਤੇ ਫਿਨਟੈਕ ਕੰਪਨੀਆਂ ਦੇ ਨਵੇਂ ਮਾਲੀਆ ਮਾਡਲ ਦੇ ਹਿੱਸੇ ਵਜੋਂ ਮੰਨਿਆ ਜਾ ਰਿਹਾ ਹੈ।ਮੀਡੀਆ ਰਿਪੋਰਟ ਦੇ ਅਨੁਸਾਰ ਜੇਕਰ ਤੁਸੀਂ ਕ੍ਰੈਡਿਟ ਜਾਂ ਡੈਬਿਟ ਕਾਰਡ ਰਾਹੀਂ ਬਿੱਲ ਦਾ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ 0.5% ਤੋਂ 1% ਤੱਕ ਦਾ ਚਾਰਜ ਦੇਣਾ ਪਵੇਗਾ। ਇਸ ਤੋਂ ਇਲਾਵਾ, ਜੀਐਸਟੀ ਵੀ ਲਾਗੂ ਹੋਵੇਗਾ।ਇਸ ਵੇਲੇ ਯੂਪੀਆਈ ਲੈਣ-ਦੇਣ ਪੂਰੀ ਤਰ੍ਹਾਂ ਮੁਫ਼ਤ ਹਨ, ਪਰ ਫਿਨਟੈਕ ਕੰਪਨੀਆਂ ਨਵੇਂ ਮਾਲੀਆ ਮਾਡਲਾਂ ‘ਤੇ ਕੰਮ ਕਰ ਰਹੀਆਂ ਹਨ। ਗਲੋਬਲ ਸਰਵਿਸਿਜ਼ ਫਰਮ ਪੀਡਿਬਲਿਉਸੀ (PwC) ਦੇ ਅਨੁਸਾਰ ਹਿੱਸੇਦਾਰਾਂ ਨੂੰ ਪ੍ਰਤੀ ਯੂਪੀਆਈ ਲੈਣ-ਦੇਣ 0.25% ਦਾ ਖਰਚਾ ਸਹਿਣ ਕਰਨਾ ਪੈਂਦਾ ਹੈ, ਇਸ ਲਈ ਭਵਿੱਖ ਵਿੱਚ ਯੂਪੀਆਈ ਲੈਣ-ਦੇਣ ‘ਤੇ ਖਰਚੇ ਲਗਾਏ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।ਹੁਣ ਤੱਕ ਗੂਗਲ ਪੇਅ ਨੇ ਸੁਵਿਧਾ ਫੀਸ ਬਾਰੇ ਅਧਿਕਾਰਤ ਤੌਰ ‘ਤੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਹੈ। ਹਾਲਾਂਕਿ, ਇਹ ਸਪੱਸ਼ਟ ਹੈ ਕਿ ਡਿਜੀਟਲ ਭੁਗਤਾਨ ਕੰਪਨੀਆਂ ਹੁਣ ਬਿੱਲ ਭੁਗਤਾਨਾਂ ਅਤੇ ਕਾਰਡ ਲੈਣ-ਦੇਣ ‘ਤੇ ਫੀਸ ਲੈ ਕੇ ਆਪਣਾ ਮਾਲੀਆ ਵਧਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।ਮੋਬਾਈਲ ਰੀਚਾਰਜ ‘ਤੇ ਪਹਿਲਾਂ ਹੀ ਚਾਰਜ ਲਏ ਜਾ ਰਹੇ

ਰਿਪੋਰਟ ਦੇ ਅਨੁਸਾਰ, ਗੂਗਲ ਪੇ ਪਿਛਲੇ ਇੱਕ ਸਾਲ ਤੋਂ ਮੋਬਾਈਲ ਰੀਚਾਰਜ ‘ਤੇ ₹3 ਦੀ ਸੁਵਿਧਾ ਫੀਸ ਲੈ ਰਿਹਾ ਹੈ। ਹਾਲ ਹੀ ਵਿੱਚ, ਜਦੋਂ ਇੱਕ ਉਪਭੋਗਤਾ ਨੇ ਬਿਜਲੀ ਬਿੱਲ ਦਾ ਭੁਗਤਾਨ ਕਰਨ ਲਈ ਕ੍ਰੈਡਿਟ ਕਾਰਡ ਦੀ ਵਰਤੋਂ ਕੀਤੀ, ਤਾਂ 15 ਰੁਪਏ ਦੀ ਪ੍ਰੋਸੈਸਿੰਗ ਫੀਸ ਲਈ ਗਈ, ਜਿਸ ਵਿੱਚ ਜੀਐਸਟੀ ਸ਼ਾਮਲ ਸੀ।