Business Khas

Latest news
ਡਾ. ਰਵਜੋਤ ਸਿੰਘ ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਅਤੇ ਜਨਾਨਾ ਜੇਲ੍ਹ ਦਾ ਕੀਤਾ ਨਿਰੀਖਣ ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਸਾਈਕਲੋਥਾਨ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ
You are currently viewing ਜਲੰਧਰ ਛਾਉਣੀ ਦੇ ਲੋਕਾਂ ਨਾਲ ਪੁਰਾਣੀ ਸਾਂਝ ਹੈ ਮੈਂ ਕਦੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ  : ਮਹਿੰਦਰ ਸਿੰਘ ਕੇਪੀ

ਜਲੰਧਰ ਛਾਉਣੀ ਦੇ ਲੋਕਾਂ ਨਾਲ ਪੁਰਾਣੀ ਸਾਂਝ ਹੈ ਮੈਂ ਕਦੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ : ਮਹਿੰਦਰ ਸਿੰਘ ਕੇਪੀ

ਜਲੰਧਰ, ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੇ ਅੱਜ ਜਲੰਧਰ ਛਾਉਣੀ ਹਲਕੇ ਚ ਹਲਕਾ ਇੰਚਾਰਜ ਹਰਜਾਪ ਸਿੰਘ ਸੰਘਾ ਨਾਲ ਵੱਖ ਵੱਖ ਪਿੰਡਾਂ ਚਾ ਲੋਕਾਂ ਨਾਲ ਮੀਟਿੰਗ ਕੀਤੀਆਂ ਮੀਟਿੰਗਾਂ ਨੇ ਚੋਣ ਜਲਸਿਆਂ ਦਾ ਰੂਪ ਧਾਰ ਲਿਆ ਵੱਖ ਵੱਖ ਥਾਵਾਂ ਤੇ ਹਰਜਾਪ ਸਿੰਘ ਸੰਘਾ ਨੇ ਕਿਹਾ ਕਿ ਮਹਿੰਦਰ ਸਿੰਘ ਕੇਪੀ ਹੋਣਾ ਦਾ ਪੁਰਾਣਾ ਸਿਆਸੀ ਪਰਿਵਾਰ ਜਿਨ੍ਹਾਂ ਦਾ ਜਲੰਧਰ ਛਾਉਣੀ ਹਲਕਾ ਪਰਿਵਾਰ ਵਾਂਗ ਹੈ ਹਰ ਵਰਗ ਇਹਨਾਂ ਦੀ ਭਲੇਮਾਣਸੀ ਨਾਲ ਵਾਕਫ਼ ਹੈ ਸੋ ਸਾਡਾ ਨਿੱਜੀ ਫਰਜ ਹੈ ਕਿ ਇਸ ਹਲਕੇ ਚੋ ਸਭ ਤੋਂ ਵੱਡੀ ਲੀਡ ਨਾਲ ਜਿਤਾ ਕੇ ਲੋਕ ਸਭਾ ਵਿਚ ਭੇਜਾਂਗੇ

ਬੀਬੀ ਜਗੀਰ ਕੌਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਿੰਦਰ ਸਿੰਘ ਕੇਪੀ ਬੇਦਾਗ ਇਮਾਨਦਾਰ ਸ਼ਖਸ਼ੀਅਤ ਹਨ ਇਹਨਾਂ ਦਾ ਰਾਜਨੀਤਿਕ ਅਕਸ ਲੋਕਾਂ ਦੇ ਵਿਚ ਬਹੁਤ ਬਣਿਆ ਅਤੇ ਇਹਨਾਂ ਦੀ ਆਪਣੀ ਪੈਠ ਵੀ ਹੀ ਲੋਕਾਂ ਨਾਲ ਇਹਨਾਂ ਦਾ ਵਰਤੀਰਾ ਸਦਾ ਹੀ ਨਿਮਰਤਾ ਵਾਲਾ ਅਤੇ ਭਲਾਮਾਨਸ ਸੁਭਾਅ ਰਿਹਾ ਹੈ ਜੋ ਕਿ ਲੋਕਾਂ ਨੂੰ ਬਹੁਤ ਚੰਗਾ ਲਗਿਆ ਅਤੇ ਇਹਨਾਂ ਦੇ ਨਾਲ ਪੁਰਾਣੇ ਜੁੜੇ ਹਨ ਇਹਨਾਂ ਸਦਾ ਹੀ ਲੋਕ ਭਲਾਈ ਅਤੇ ਸਮਾਜਿਕ ਕੰਮਾਂ ਨੂੰ ਤਰਜੀਹ ਦਿੱਤੀ ਹੈ ਸੋ ਲੋਕਾਂ ਨੇ ਇਸ ਵਾਰ ਮਹਿੰਦਰ ਸਿੰਘ ਕੇਪੀ ਨੂੰ ਜਿਤਾਉਣ ਲਈ ਮੰਨ ਬਣਾ ਲਿਆ

ਮਹਿੰਦਰ ਸਿੰਘ ਕੇਪੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਲੰਧਰ ਛਾਉਣੀ ਦੇ ਵਿਚ ਮੇਰਾ ਪਰਿਵਾਰ ਸ਼ੁਰੂ ਤੋਂ ਹੀ ਤੁਹਾਡੇ ਵਿਚ ਵਿਚਰਦਾ ਰਿਹਾ ਹੈ ਅਤੇ ਤੁਹਾਡੇ ਲਈ ਸਦਾ ਹੀ ਸਾਡਾ ਪਰਿਵਾਰ ਹਾਜਰ ਰਿਹਾ , ਮੈਂ ਕਦੇ ਵੀ ਕਿਸੇ ਵਿਚ ਫਰਕ ਨਹੀਂ ਰੱਖਿਆ , ਮੌਕੇ ਦੀ ਸਰਕਾਰ ਦਾ ਜੋ ਪੰਜਾਬ ਨਾਲ ਵਰਤਾਰਾ ਹੈ ਉਹ ਦੇਖ ਮੰਨ ਬਹੁਤ ਦੁਖੀ ਰਹਿੰਦਾ ਸੀ ਜਦ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਨੂੰ ਬਚਾਉਣ ਲਈ ਹੋਕਾ ਦਿੱਤਾ ਤੇ ਪੰਜਾਬ ਦੇ ਹਮਦਰਦੀ ਹੋਣ ਨਾਤੇ ਪੰਜਾਬ ਨੂੰ ਬਚਾਉਣ ਦੇ ਲਈ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਚੁਣਿਆ ਸੋ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਖੇਤਰੀ ਪਾਰਟੀ ਨੂੰ ਤਗੜਾ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਈਏ