Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ

ਜਲੰਧਰ ਜਿਮਨੀ ਚੋਣ ’ਚ ਵੋਟਰਾਂ ਨੂੰ ਅਪੀਲ

ਜਲੰਧਰ, (ਸੰਜੇ ਸ਼ਰਮਾ)-ਜਲੰਧਰ ਜਿਮਨੀ ਚੋਣ ਬਹੁਤ ਹੀ ਘਮਾਸਾਨ ਹੈ। ਹਰ ਪਾਰਟੀਆਂ ਆਪਣਾ ਜੌਰ ਲਗਾ ਰਹੀਆਂ ਹਨ। ਸੋਸ਼ਲ ਮੀਡੀਆ ’ਤੇ ਲਗਾਤਾਰ ਵੀਡੀਓ ਫੋਟੋਆਂ ਨੇ ਧਮਾਲ ਮਚਾਇਆ ਹੋਇਆ ਹੈ। ਇਲੈਕਸ਼ਨ ਦੀ ਤਿਆਰੀ ਹਰ ਪਾਰਟੀ ਨੇ ਡੋਰ ਟੂ ਡੌਰ ਪ੍ਰਚਾਰ ਕਰਨ ’ਚ ਕੋਈ ਕਸਰ ਨਹੀਂ ਛੱਡੀ ਹੈ। ਹੁਣ ਉਹ ਸਮੇਂ ਸ਼ੁਰੂ ਹੋ ਰਿਹਾ ਹੈ ਵੋਟਰਾਂ ਦੇ ਹੱਥ ਵੱਸ ਸਭ ਕੁਝ ਹੈ। ਡਾ. ਸੁਖਵਿੰਦਰ ਸਿੰਘ ਸੁੱਖੀ, ਅਕਾਲੀ ਬਸਪਾ, ਕਮਲਜੀਤ ਕੌਰ ਕਾਂਗਰਸ, ਸੁਸ਼ੀਲ ਰਿੰਕੂ ਆਪ, ਇੰਦਰਇਕਬਾਲ ਸਿੰਘ ਅਟਵਾਲ, ਗੁਰਜੰਟ ਸਿੰਘ ਕੱਟੂ (ਅਕਾਲੀ ਦਲ ਅੰਮਿ੍ਰਤਸਰ ਅਕਾਲੀ) ਉਮੀਦਵਾਰ ਵਜੋਂ ਖੜ੍ਹੇ ਹੋਏ ਹਨ। ਇਨ੍ਹਾਂ ਦਾ ਸਭ ਦਾ ਫੈਸਲਾ 10 ਮਈ ਨੂੰ ਵੋਟ ਪਾ ਰਹੇ ਵੋਟਰਾਂ ਨੇ ਤੈਅ ਕਰਨਾ ਹੈ। ਉਥੇ ਕਈ ਤਰ੍ਹਾਂ ਦੇ ਵੀਡੀਓ ਸੋਸ਼ਲ ਮੀਡੀਆ ’ਤੇ ਹਰ ਪਾਰਟੀ ਦੇ ਵਿਡੀਓ ਵਾਇਰਲ ਹੋ ਰਹੀ ਹੈ। ਇਸ ਸਮੇਂ ਫੈਸਲਾ ਕਰਨਾ ਸਭ ਤੋਂ ਔਖਾ ਹੈ। ਇਨ੍ਹਾਂ ਗੱਲਾਂ ਨੂੰ ਮੱਦੇ ਨਜਰ ਰਖਦੇ ਹੋਏ ਇਸ ਇਲੈਕਸ਼ਨ ਵਿਚ ਕਿੰਨਾ ਕੁ ਪੈਸਾ ਲੱਗ ਚੁੱਕਾ ਹੈ ਇਸ ਦਾ ਹਿਸਾਬ ਪਤਾ ਨਹੀ। ਇਸ ਤਰ੍ਹਾਂ ਹਰ ਪਾਰਟੀ ਵਰਕਰਾਂ ਨੇ ਜੀਅ ਜਾਨ ਲਗਾ ਕੇ ਮਿਹਨਤ ਕੀਤੀ ਪਰ ਇਥੇ ਹੀ ਦੇਖਿਆ ਜਾਵੇ ਤਾਂ ਉਨ੍ਹਾਂ ਨੂੰ ਵੋਟ ਪਾਓ ਜੋ ਤੁਹਾਡੇ ਭਵਿੱਖ ਨੂੰ ਉਚਾਈ ਤੱਕ ਪਹੁੰਚਾ ਸਕਣ। ਚੰਗੀਆਂ ਸਿੱਖਿਆ ਪ੍ਰਦਾਨ ਕਰਵਾ ਸਕਣ। ਤੁਹਾਡੀ ਆਵਾਜ ਸੁਣ ਸਕੇ। ਤੁਹਾਡੇ ਮਸਲੇ ਹਲ ਕਰ ਸਕਣ।
ਵੋਟ ਜਰੂਰ ਪਾਓ। ਤੁਹਾਡਾ ਸਭ ਦਾ ਅਧਿਕਾਰ ਹੈ। ਬਿਨ੍ਹਾਂ ਵੋਟ ਘਰ ਵਾਪਸ ਨਾ ਮੁੜੋ। ਤੁਹਾਡਾ ਅਧਿਕਾਰ ਹੈ। ਜਿਸ ਦੀ ਵਰਤੋਂ ਕਰਕੇ ਆਪਣਾ ਨੇਤਾ ਚੁਣਨਾ ਹੈ। ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਹੈ ਕਿ ਵੋਟ ਪਾਉਣ ਲਈ ਬੂਥ ’ਤੇ ਵੋਟਰ ਕਾਰਡ ਤੋਂ ਇਲਾਵਾ ਪਛਾਣ ਦੇ ਪ੍ਰਮਾਣ ਵਜੋਂ ਵਰਤੇ ਜਾ ਸਕਣ ਵਾਲੇ ਦਸਤਾਵੇਜ ਜਿਵੇਂ ਅਧਾਰ ਕਾਰਡ, ਬੈਂਕ ਪਾਸਬੂਕ (ਬੈਂਕ/ਡਾਕਖਾਨੇ ਵੱਲੋਂ ਜਾਰੀ ਅਤੇ ਤਸਵੀਰ ਦੇ ਨਾਲ), ਪੈਨ ਕਾਰਡ, ਡ੍ਰਾਇਵਿੰਗ ਲਾਇਸੈਸ, ਪਾਸਪੋਰਟ, ਸਿਹਤ ਬੀਮਾ ਸਮਾਰਟ ਕਾਰਡ (ਕਿਰਤੀ ਮੰਤਰਾਲੇ ਵੱਲੋਂ ਜਾਰੀ), ਪੈਨਸ਼ਨ ਦਸਤਾਵੇਜ ਤਸਵੀਰ ਦੇ ਨਾਲ, ਅਧਿਕਾਰਤ ਪਛਾਣ ਪੱਤਰ (ਐਮ.ਪੀ/ਐਮ.ਐਲ.ਏ ਨੂੰ ਜਾਰੀ), ਮਨਰੇਗਾ ਨੌਕਰੀ ਕਾਰਡ, ਸਰਵਿਸ ਆਈ ਡੀ (ਕੇਂਦਰ/ਸੂਬਾ ਸਰਕਾਰ/ਪੀਐਸਯੂ ਵੱਲੋਂ ਜਾਰੀ ਤਸਵੀਰ ਦੇ ਨਾਲ), ਸਮਾਰਟ ਕਾਰਡ (ਆਰਜੀਆਈ ਵੱਲੋਂ ਐਨਪੀਆਰ ਨਾਲ ਜਾਰੀ), ਵਿਲੱਖਣ ਦਿਵਿਆਂਗਤਾ ਸ਼ਨਾਖਤ ਕਾਰਡ ਇਨ੍ਹਾਂ ਪਹਿਚਾਣ ਰਾਹੀਂ ਵੋਟ ਇਸਤੇਮਾਲ ਕਰੋ। ਹਰ ਪਾਰਟੀ ਨੂੰ ਸਲਾਮ ਨੇ ਜਿਨ੍ਹਾਂ ਨੇ ਦਿਨ ਰਾਤ ਲਗਾ ਕੇ ਮਿਹਨਤ ਕੀਤੀ। ਇਸ ਤਰ੍ਹਾਂ ਮਿਹਨਤ ਕਦੇ ਵੀ ਦੇਖਣ ਨਾ ਮਿਲੀ ਜਿਸ ਤਰ੍ਹਾਂ ਇਸ ਵਾਰ ਹੋਇਆ ਹੈ। ਹਰ ਉਸ ਵਰਕਰ ਨੂੰ ਸਲਾਮ ਜਿਨ੍ਹਾਂ ਨੇ ਧੂਪ ਦੀ ਪ੍ਰਵਾਹ ਨਹੀਂ ਕੀਤੀ ਤੇ ਹੀ ਮੀਂਹ ਦੇਖੇ ਹਰ ਗਲੀ ਹਰ ਮਹੁੱਲੇ ’ਤੇ ਪਿੰਡਾਂ ਸ਼ਹਿਰਾਂ ’ਚ ਲਗਾਤਾਰ ਆਪਣਾ ਯੋਗਦਾਨ ਦਿੱਤਾ।