Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ

ਜਲ ਸਪਲਾਈ ਸੈਨੀਟੇਸ਼ਨ ਯੂਨੀਅਨ ਵੱਲੋਂ ਮਹਿਕਮੇ ਦੇ ਨਿਗਰਾਨ ਇੰਜੀਨੀਅਰ ਦਾ ਕੀਤਾ ਸਨਮਾਨ


ਜਲੰਧਰ, (ਸੰੰਜੇੇ ਸ਼ਰਮਾ)- ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ ਯੂਨੀਅਨ ਜਲੰਧਰ ਵਲੋਂ ਜਿਲਾ ਪ੍ਰਧਾਨ ਸੰਜੀਵ ਕੌਂਡਲ ਦੀ ਪ੍ਰਧਾਨਗੀ ਹੇਠ ਇਕ ਨਵੀਂ ਰੀਤ ਦਾ ਅਗਾਜ ਕੀਤਾ ਗਿਆ ਅੱਜ ਪੰਜਾਬ ਵਿੱਚ ਪਹਿਲਾ ਮੌਕਾ ਹੈ ਕਿ ਇਕ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਵਲੋਂ ਮਹਿਕਮੇ ਦੇ ਉੱਚ ਅਧਿਕਾਰੀ ਵਾਟਰ ਸਪਲਾਈ ਸੈਨੀਟੇਸ਼ਨ ਦੇ ਨਿਗਰਾਨ ਇੰਜੀਨੀਅਰ ਸ ਨਰਿੰਦਰ ਪਾਲ ਸਿੰਘ ਜੀ ਦਾ ਰਿਟਾਇਰਮੈਂਟ ਤੋ ਬਾਅਦ ਸਨਮਾਨ ਸਮਾਗਮ ਕੀਤਾ ਗਿਆ ਇਸ ਮੌਕੇ ਜਿਲਾ ਪ੍ਰਧਾਨ ਸੰਜੀਵ ਕੌਂਡਲ ਨੇ ਕਿਹਾ ਕਿ ਸਾਡੇ ਮਹਿਕਮੇ ਦੇ ਨਿਗਰਾਨ ਇੰਜੀਨੀਅਰ ਸ ਨਰਿੰਦਰ ਪਾਲ ਸਿੰਘ ਬਹੁਤ ਵਧੀਆ ਆਫਿਸਰ ਦੇ ਨਾਲ ਨਾਲ ਬਹੁਤ ਵਧੀਆ ਸ਼ਖਸ਼ੀਅਤ ਦੇ ਵੀ ਮਾਲਕ ਹਨ ਨਰਿੰਦਰ ਪਾਲ ਸਿੰਘ ਜਿੰਨਾ ਨੂੰ ਮਹਿਕਮੇ ਵਿੱਚ ਐਨ ਪੀ ਸਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਨਾਂ ਨੇ ਹਮੇਸ਼ਾ ਆਪਣੇ ਮੁਲਾਜ਼ਮਾਂ ਨਾਲ ਪਰਿਵਾਰਿਕ ਰਿਸ਼ਤਾ ਬਣਾ ਕੇ ਰੱਖਿਆ ਅਤੇ ਹਰੇਕ ਮੁਲਾਜ਼ਮ ਪੂਰਾ ਬਣਦਾ ਮਾਨ ਸਤਿਕਾਰ ਵੀ ਦਿੱਤਾ ਇਸ ਲਈ ਯੂਨੀਅਨ ਦੇ ਹਰੇਕ ਵਰਕਰ ਦੇ ਦਿਲ ਵਿਚ ਇੰਨਾ ਪ੍ਰਤੀ ਬਹੁਤ ਜਿਆਦਾ ਇੱਜ਼ਤ ਤੇ ਮਾਣ ਸਤਿਕਾਰ ਹੈ ਇਸ ਲਈ ਯੂਨੀਅਨ ਨੇ ਸੋਚਿਆ ਕਿ ਸਾਡਾ ਵੀ ਫਰਜ਼ ਹੈ ਕਿ ਐਨ ਪੀ ਸਰ ਨੂੰ ਪੂਰਾ ਬਣਦਾ ਮਾਣ ਸਤਿਕਾਰ ਯੂਨੀਅਨ ਵਲੋਂ ਦਿਤਾ ਜਾਵੇਗਾ ਇਸ ਮੌਕੇ ਮਹਿਕਮੇ ਦੇ ਮੌਜੂਦਾ ਨਿਗਰਾਨ ਇੰਜੀਨੀਅਰ ਸ ਨਰਿੰਦਰ ਸਿੰਘ ਐਕਸੀਅਨ ਨਿਤਿਨ ਕਾਲੀਆ ਐਕਸੀਅਨ ਪੁਨੀਤ ਭਸੀਨ ਐਸ ਡੀ ਓ ਅਲੋਕ ਅਰੋੜਾ, ਸਾਹਿਲ ਠਾਕੁਰ, ਜੇਈ ਕਿਸ਼ੋਰ ਕੁਮਾਰ, ਰਾਜੀਵ ਖੰਡਵਾਲ, ਮਨਰਾਜ ਸਿੰਘ, ਰਈਸ ਆਜਮ, ਮੁਕੇਸ਼ ਕਿਸ਼ੋਰ, ਦਿਨਕਰ ਗਿੱਲ ਯੂਨੀਅਨ ਦੇ ਸੈਕਟਰੀ ਰਾਜਨ ਕੁਮਾਰ ਕੈਸ਼ੀਅਰ ਨਰਿੰਦਰ ਸਿੰਘ, ਰਾਮ ਲਾਲ, ਭੁਪਾਲ ਸਿੰਘ, ਜਸਵੰਤ ਸਿੰਘ, ਰੌਸ਼ਨ ਲਾਲ, ਸੁਖਵਿੰਦਰ ਸਿੰਘ, ਸੁੱਚਾ ਰਾਮ, ਸੁਨੀਲ ਕੁਮਾਰ ,ਰਵੀ ਕੁਮਾਰ, ਮਨੋਜ ਕੁਮਾਰ ਅਤੇ ਰਾਜਿੰਦਰ ਕੁਮਾਰ ਆਦਿ ਮੈਂਬਰ ਸ਼ਾਮਿਲ ਹੋਏ