Business Khas

Latest news
ਸਕੂਲ ਆਫ਼ ਐਮੀਨੈਂਸ ਮਕਸੂਦਾਂ ਵਿਖੇ ਮੇਅਰ ਵਨੀਤ ਧੀਰ ਨੇ ਪੇਰੈਂਟਸ-ਟੀਚਰਜ਼ ਮੀਟਿੰਗ ਵਿੱਚ ਕੀਤੀ ਸ਼ਮੂਲੀਅਤ ਪੈਸਕੋ ਇਕ ਵਿਸ਼ਾਲ ਤੇ ਬਹੁਪੱਖੀ ਸੰਸਥਾ ਬਣੀ : ਲੈਫ.ਕਰਨਲ ਭੁਪਿੰਦਰ ਭੋਲਾ ਜਲੰਧਰ ’ਚ ਹੋਣਗੇ ਸ਼ਤਰੰਜ, ਵਾਲੀਬਾਲ ਤੇ ਟੇਬਲ ਟੈਨਿਸ ਦੇ ਰਾਜ ਪੱਧਰੀ ਮੁਕਾਬਲੇ ਪੰਜਾਬ ਅੰਤਰਰਾਸ਼ਟਰੀ ਖੇਡ ਸਮਾਗਮਾਂ ਦੀ ਮੇਜ਼ਬਾਨੀ ਵਿੱਚ ਨਵੇਂ ਮੀਲ ਪੱਥਰ ਸਥਾਪਤ ਕਰੇਗਾ; ਸਾਰੇ ਪ੍ਰਬੰਧ ਗਲੋਬਲ ਮਾਪਦੰਡਾਂ... ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਵਾਰਡ ਨੰਬਰ 61 ’ਚ 1.09 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ CJI सूर्यकांत ने दिल्ली मेट्रो स्टेशन बंद रहने पर जताई चिंता ਗੁਰੂ ਘਰਾਂ ਦੀ ਸੁਰੱਖਿਆ ਦੇ ਵਿਸੇਸ ਉਪਰਾਲੇ ਕੀਤੇ ਜਾਣ ਸਿਵਲ ਹਸਪਤਾਲ ਦੇ ਪ੍ਰਬੰਧਾਂ ’ਤੇ ਉੱਠੇ ਗੰਭੀਰ ਸਵਾਲ, ਸਫ਼ਾਈ ਤੋਂ ਲੈ ਕੇ ਵ੍ਹੀਲਚੇਅਰ ਤੱਕ ਮਾੜੇ ਹਾਲਾਤ नाना पाटेकर के निधन पर तनुश्री दत्ता ने बोली कड़वी बातें, AICWA ने लगाई फटकार ਅਦਾਕਾਰਾ ਰਕੁਲ ਪ੍ਰੀਤ ਸਿੰਘ ਨਾਲ ਜੁੜੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਦੀ ਛਾਪੇਮਾਰੀ

ਜ਼ਿਮਨੀ ਚੋਣ ਦੇ ਸਬੰਧ ਵਿੱਚ ਸ.ਸਿਮਰਨਜੀਤ ਸਿੰਘ ਮਾਨ ਵੱਲੋਂ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਨਾਲ ਮੀਟਿੰਗ

        ਜਲੰਧਰ,(ਸੰਜੇ ਸ਼ਰਮਾ)-ਜਿਉਂ-ਜਿਉਂ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਨਜ਼ਦੀਕ ਰਹੀ ਹੈ, ਸਾਰੀਆਂ ਰਾਜਸੀ ਪਾਰਟੀਆਂ ਵੱਲੋਂ ਆਪਣੀਆਂ ਸਰਗਰਮੀਆ ਤੇਜ਼ ਕਰ ਦਿੱਤੀਆਂ ਹਨ। ਇਸੇ ਸਬੰਧ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ ਅਜ ਸਿੱਖ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਵਿੱਚ ਕਮੇਟੀ ਆਗੂਆਂ ਨਾਲ ਮੀਟਿੰਗ ਕੀਤੀ। ਤੇ ਗੁਰਜੰਟ ਸਿੰਘ ਕੱਟੂ ਲਈ ਸਮਰਥਨ ਮੰਗਿਆ।  ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਗੁਰਵਿੰਦਰ ਸਿੰਘ ਸੰਧੂ ਤੇ ਵਿੱਕੀ ਸਿੰਘ ਖਾਲਸਾ ਨੇ ਆਏ ਲੀਡਰਾਂ ਨੂੰ ਦੱਸਿਆ ਕਿ ਤੁਹਾਡੇ ਤੋਂ ਪਹਿਲਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ'ਇੰਦਰਬੀਰ ਸਿੰਘ ਨਿੱਝਰ ਅਤੇ ਬਲਦੇਵ ਸਿੰਘ ਵਡਾਲਾ ਆਦਿ ਲੀਡਰ ਸਾਡੇ ਕੋਲ ਆ ਗਏ ਹਨ, ਸਿੱਖ ਤਾਲਮੇਲ ਕਮੇਟੀ ਇਕ ਨਿਰੋਲ ਧਾਰਮਿਕ ਸੰਗਠਨ ਹੈ,ਸਾਡਾ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਕੋਈ ਸੰਬੰਧ ਨਹੀ ਹੈ। ਪਰ ਅਸੀਂ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹਾਂ,ਕਿ ਜਿਨ੍ਹਾਂ ਪਾਰਟੀਆਂ ਨੇ ਸਿੱਖ ਕੋਮ ਨਾਲ ਧ੍ਰੋਹ ਕਮਾਇਆ ਹੈ। ਸਿੱਖ ਨੌਜਵਾਨਾਂ ਤੇ ਝੂਠੇ ਪਰਚੇ ਦਰਜ ਕੀਤੇ ਹਨ,ਉਹਨਾਂ ਨੂੰ ਵੋਟਾਂ ਨਾ ਪਾਈਆਂ ਜਾਣ। ਸਿੱਖੀ ਨੂੰ ਸਮਰਪਿਤ ਉਮੀਦਵਾਰਾਂ ਨੂੰ ਵੋਟ ਪਾਈ ਜਾਵੇ। ਸਰਦਾਰ ਮਾਨ ਨੇ ਸਿੱਖ ਤਾਲਮੇਲ ਕਮੇਟੀ ਵੱਲੋਂ ਜਲੰਧਰ ਵਿੱਚ ਕੀਤੇ ਜਾ ਰਹੇ ਸਿੱਖੀ ਕਾਰਜਾ ਦੀ ਜ਼ੋਰਦਾਰ ਸਲਾਘਾ ਕੀਤੀ, ਤੇ ਹਰ ਤਰ੍ਹਾਂ ਨਾਲ ਸਿੱਖੀ ਦੀ ਚੜ੍ਹਦੀ ਕਲਾ ਲਈ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਸਰਦਾਰ ਸੁਖਜੀਤ ਸਿੰਘ ਡਰੋਲੀ,ਸੰਨੀ ਸਿੰਘ ਓਬਰਾਏ,ਜਗਰੂਪ ਸਿੰਘ, ਪਲਵਿੰਦਰ ਸਿੰਘ ਬਾਬਾ, ਅਰਵਿੰਦਰਪਾਲ ਸਿੰਘ ਬੱਬਲੂ,ਰਾਜਪਾਲ ਸਿੰਘ, ਗੁਰਜੀਤ ਸਿੰਘ ਸਤਨਮੀਆ, ਪਰਜਿੰਦਰ ਸਿੰਘ,ਹਰਪਾਲ ਸਿੰਘ ਪਾਲੀ ਚੱਢਾ,ਤਜਿੰਦਰ ਸਿੰਘ ਸੰਤ ਨਗਰ,ਅਤੇ ਰਜਿੰਦਰ ਕੁਮਾਰ ਰਾਣਾ,ਲਖਬੀਰ ਸਿੰਘ ਲੱਖੀ,ਜਸਬੀਰ ਸਿੰਘ ਮਾਨ ਤੇ  ਗਿਫਟੀ ਆਦਿ ਹਾਜਰ ਸਨ।