Business Khas

You are currently viewing ਤੇਰਾ ਤੇਰਾ ਹੱਟੀ ਨੇ ਲਗਾਇਆ ਪੱਗਾਂ ਅਤੇ ਪਟਕਿਆ ਦਾ ਲੰਗਰ

ਤੇਰਾ ਤੇਰਾ ਹੱਟੀ ਨੇ ਲਗਾਇਆ ਪੱਗਾਂ ਅਤੇ ਪਟਕਿਆ ਦਾ ਲੰਗਰ

ਜਲੰਧਰ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੇਰਾ ਤੇਰਾ ਹੱਟੀ 120 ਫੁੱਟੀ ਰੋਡ ਲੋੜਵੰਦ ਪਰਿਵਾਰਾਂ ਦੀ ਸੇਵਾ ਨੂੰ ਹਮੇਸ਼ਾ ਅੱਗੇ ਰਹਿੰਦੀ ਹੈਤੇਰਾ ਤੇਰਾ ਹੱਟੀ ਵਲੋਂ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਖਾਲਸਾ ਸਕੂਲ ਅਤੇ ਅਲੱਗ ਅਲੱਗ ਗੁਰਦੁਆਰਾ ਸਾਹਿਬ ਵਿਖੇ ਤਕਰੀਬਨ (21000) 21ਹਜਾਰ ਪਟਕੇ ,1200 ਪੱਗਾਂ ਦਾ ਲੰਗਰ ਲਗਾਇਆ ਗਿਆ ਅਤੇ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਵਿੱਚ ਕਪੜੇ ਵੰਡੇ ਗਏ।

ਇਸ ਮੌਕੇ ਤੇ ਤੇਰਾ ਤੇਰਾ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ ,ਗੁਰਦੀਪ ਸਿੰਘ ਕਾਰਵਾਂ, ਪਰਮਜੀਤ ਸਿੰਘ ਰੰਗਪੁਰੀ,ਜਸਵਿੰਦਰ ਸਿੰਘ ਪਨੇਸਰ, ਪਰਵਿੰਦਰ ਸਿੰਘ ਖਾਲਸਾ,ਅਮਰਪ੍ਰੀਤ ਸਿੰਘ, ਮਨਦੀਪ ਕੌਰ,ਅਮਨਦੀਪ ਸਿੰਘ, ਲਖਵਿੰਦਰ ਸਿੰਘ,ਅਮਨ,ਧੀਰਜ,ਦਮਨਪ੍ਰੀਤ ਸਿੰਘ ਅਤੇ ਹੋਰ ਮੈਂਬਰ ਸਹਿਬਾਨ ਨੇ ਹਿੱਸਾ ਲਿਆ । ਤੇਰਾ ਤੇਰਾ ਹੱਟੀ ਦੇ ਤਰਵਿੰਦਰ ਸਿੰਘ ਰਿੰਕੂ ਨੇ ਦਸਿਆ ਕਿ ਸੰਗਤ ਦੇ ਸਹਿਯੋਗ ਨਾਲ ਜਲੰਧਰ ਦੇ ਅਲੱਗ ਅਲੱਗ ਗੁਰਦੁਆਰਾ ਸਾਹਿਬ ਵਿਖੇ ਤੇਰਾ ਤੇਰਾ ਹੱਟੀ ਦੇ ਸੇਵਾਦਾਰ ਇਹ (21000 ਪਟਕਿਆ) ਦੀ ਸੇਵਾ ਦੇ ਕੇ ਆਏ ਹਨ ਤਾਂ ਜੋ ਸਿਰ ਢੱਕ ਕੇ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਜਾਣ ਦੀ ਮਰਿਆਦਾ ਕਾਇਮ ਰਹੇ।ਰਿੰਕੂ ਜੀ ਨੇ ਤੇਰਾ ਤੇਰਾ ਹੱਟੀ ਨੂੰ ਹਰ ਤਰ੍ਹਾਂ ਦੇ ਸਮਾਨ ਦਾ ਸਹਿਯੋਗ ਦੇਣ ਵਾਲੇ ਪਰਿਵਾਰਾਂ ਦਾ ਧੰਨਵਾਦ ਕੀਤਾ।