Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਦਾਣਾ ਮੰਡੀ ਚ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ 7 ਮਈ ਤੋਂ 11 ਮਈ

ਦਾਣਾ ਮੰਡੀ ਚ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ 7 ਮਈ ਤੋਂ 11 ਮਈ

ਜਲੰਧਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰਦੇਵ ਨਗਰ (ਦਾਣਾ ਮੰਡੀ) ਵਿਖੇ 7 ਮਈ ਤੋਂ 11 ਮਈ ਤੱਕ ਲਗਾਤਾਰ ਗੁਰਮਤਿ ਸਮਾਗਮ , ਸ਼ਬਦ ਚੌਂਕੀ, ਇਸਤਰੀ ਸਤਸੰਗ ਸਮਾਗਮ, ਕਵੀ ਦਰਬਾਰ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਇਹ ਜਾਣਕਾਰੀ ਦਿੰਦੇ ਹੋਏ ਗੁਰੂ ਘਰ ਦੇ ਪ੍ਰਧਾਨ ਰਜਿੰਦਰ ਸਿੰਘ ਮਿਗਲਾਨੀ ,ਮੀਤ ਪ੍ਰਧਾਨ ਹਰਪ੍ਰੀਤ ਸਿੰਘ ਨੀਟੂ ਨੇ ਦੱਸਿਆ। ਕਿ 7 ਮਈ ਦਿਨ ਬੁੱਧਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਇਸਤਰੀ ਸਤਿਸੰਗ ਸਮਾਗਮ ਹੋਣਗੇ। ਜਿਸ ਵਿੱਚ ਜਲੰਧਰ ਸ਼ਹਿਰ ਦੀਆਂ ਸਮੂਹ ਇਸਤਰੀ ਸਤਸੰਗ ਸਭਾਵਾਂ ਹਿੱਸਾ ਲੈਣਗੀਆਂ । 8 ਮਈ ਨੂੰ ਸ਼ਾਮ 5 ਵਜੇ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਸ਼ਬਦ ਚੌਂਕੀ ਆਰੰਭ ਹੋਵੇਗੀ। ਜੋ ਗੁਰਦੇਵ ਨਗਰ, ਗਾਜ਼ੀ ਗੁਲਾ, ਮੁਹੱਲਾ ਕਰਾਰ ਖਾ , ਬੋਰਡ ਵਾਲਾ ਚੌਂਕ, ਪੀਲੀ ਕੋਠੀ, ਸੰਤਾਂ ਦਾ ਗੁਰਦੁਆਰਾ ਤੋਂ ਹੁੰਦੀ ਹੋਈ ਨਿਊ ਕਲੋਨੀ ਤੋਂ ਗੁਰੂ ਘਰ ਆ ਕੇ ਸਮਾਪਤ ਹੋਵੇਗੀ। ਸਮੁੱਚੇ ਰਸਤੇ ਸੰਗਤਾਂ ਲਈ ਵੱਖ ਵੱਖ ਪਦਾਰਥਾਂ ਦੇ ਲੰਗਰ ਲਗਾਏ ਜਾਣਗੇ । 9 ਮਈ ਨੂੰ ਵਿਸ਼ੇਸ਼ ਦੀਵਾਨ ਰਾਤ 7 ਤੋਂ 10 ਵਜੇ ਤੱਕ ਸਜਾਏ ਜਾਣਗੇ । ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜੱਥੇ ਭਾਈ ਸਤਿੰਦਰਬੀਰ ਸਿੰਘ ਹਜੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ , ਗਿਆਨੀ ਗੁਰਮੁਖ ਸਿੰਘ ਹੈਡ ਗ੍ਰੰਥੀ ਗੋਇੰਦਵਾਲ ਸਾਹਿਬ ਹਾਜਰੀ ਭਰਨਗੇ। 10 ਮਈ ਰਾਤ 6.30 ਤੋਂ ਰਾਤ 10 ਵਜੇ ਤੱਕ ਵਿਸ਼ੇਸ਼ ਕਵੀ ਦਰਬਾਰ ਹੋਣਗੇ। ਜਿਸ ਵਿੱਚ ਪੰਥ ਪ੍ਰਸਿੱਧ ਕਵੀ ਹਿੱਸਾ ਲੈਣਗੇ। 11 ਮਈ ਆਖਰੀ ਦਿਨ ਚੁਪਹਿਰਾ ਜਪ ਤਪ ਸਮਾਗਮ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਹੋਣਗੇ । ਰਾਤ ਦੇ ਵਿਸ਼ੇਸ਼ ਦੀਵਾਨ 6.30 ਤੋਂ 10 ਵਜੇ ਤੱਕ ਸੱਜਣਗੇ। ਜਿਨਾਂ ਵਿੱਚ ਭਾਈ ਰਵਿੰਦਰ ਸਿੰਘ (ਹਜੂਰੀ ਰਾਗੀ ਦਰਬਾਰ ਸਾਹਿਬ) ,ਭਾਈ ਦਵਿੰਦਰ ਸਿੰਘ (ਹਜੂਰੀ ਰਾਗੀ ਦਰਬਾਰ ਸਾਹਿਬ), ਭਾਈ ਦਿਲਬਾਗ ਸਿੰਘ, ਬੀਬੀ ਬਲਜਿੰਦਰ ਕੌਰ (ਖਡੂਰ ਸਾਹਿਬ ਵਾਲੇ), ਜਤਿੰਦਰ ਯੋਧ ਸਿੰਘ, ਬ੍ਰਹਮਜੋਤ ਸਿੰਘ ਅਤੇ ਗੁਰੂ ਘਰ ਦੇ ਹੈਡ ਗ੍ਰੰਥੀ ਭਾਈ ਜਸਵੰਤ ਸਿੰਘ ਸ਼ਾਮਿਲ ਹੋਣਗੇ ।ਸਮੁੱਚੇ ਦੀਵਾਨ ਤੋਂ ਬਾਅਦ ਰੋਜਾਨਾ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਵਲਜੀਤ ਕੌਰ, ਰਜਿੰਦਰ ਕੌਰ, ਪ੍ਰੀਤਮ ਕੌਰ, ਜਸਵਿੰਦਰ ਕੌਰ ,ਲਖਵਿੰਦਰ ਕੌਰ, ਅਮਰਜੀਤ ਸਿੰਘ ਹਰਜਿੰਦਰ ਸਿੰਘ ,ਚਰਨਜੀਤ ਸਿੰਘ ਸੇਠੀ, ਤਰਸੇਮ ਸਿੰਘ ,ਗੁਰਮੀਤ ਸਿੰਘ, ਕਿਰਪਾਲ ਸਿੰਘ, ਅਮਰੀਕ ਸਿੰਘ ਬੱਠਲਾ, ਹਰਮਨਜੋਤ ਸਿੰਘ ਬਠਲਾ, ਬਲਵੀਰ ਸਿੰਘ ਮੱਕੜ, ਫਤਿਹ ਵੀਰ ਸਿੰਘ , ਰਜਿੰਦਰ ਕੌਰ ਸਿਡਾਨਾ, ਨਰਿੰਦਰ ਕੌਰ ਭਾਟੀਆ , ਸੁਖਵਿੰਦਰ ਕੌਰ,ਮਨਜੀਤ ਕੌਰ, ਰਣਜੋਤ ਕੌਰ, ਜਸਵਿੰਦਰ ਕੌਰ , ਕੁਲਦੀਪ ਕੌਰ ਦੁਰਗਾ ਕਲੋਨੀ , ਸ਼ਾਂਤੀ ਭਾਟੀਆ, ਸਰਬਜੀਤ ਕੌਰ, ਮਨਵਿੰਦਰ ਕੌਰ ਆਦਿ ਹਾਜ਼ਰ ਸਨ।