Business Khas

Latest news
ਸੋਸ਼ਲ ਮੀਡੀਆ ਪੱਤਰਕਾਰਾਂ ਲਈ ਬਦਲਦਾ ਦੌਰ, ਏਆਈ ਅਤੇ ਨਵੀਂ ਟੈਕਨਾਲੋਜੀ ਬਣੀ ਵੱਡੀ ਚੁਣੌਤੀ ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਦੀ ਪਤਨੀ ਚੇਨੰਮਾ ਦਾ ਦੇਹਾਂਤ ਭਾਰਤ ਦੇ ਪੁਲਾੜ ਇਤਿਹਾਸ ‘ਚ ਇਤਿਹਾਸਕ ਪਲ, ਵਿਕਰਮ-1 ਸ੍ਰੀਹਰੀਕੋਟਾ ਤੋਂ ਲਾਂਚ ਕੈਨੇਡਾ ਦੀ ਜਿੰਮ ਤੋਂ ਸਿੱਖ ਸ਼ਖਸ ਨੂੰ ਕੱਢਿਆ ਗਿਆ ਬਾਹਰ ਪੰਜਾਬ ਦੇ 8 ਜ਼ਿਲ੍ਹਿਆਂ ‘ਚ ਲੂ ਦਾ ਅਲਰਟ ਪੰਜਾਬ ਵਿਚ ਔਰਤਾਂ ਨੂੰ 1000 ਰੁਪਏ ਸਕੀਮ ਵਿਚ ਫਰਜ਼ੀਵਾੜਾ ਬੂਥ ਲੈਵਲ ਅਫ਼ਸਰ ਹੁਣ 3 ਅਗਸਤ ਤੱਕ ਘਰ-ਘਰ ਜਾ ਕੇ ਭਰਨਗੇ ਗਣਨਾ ਫਾਰਮ  ₹257.32 ਕਰੋੜ ਦੀ ਲਾਗਤ ਨਾਲ ਜਲੰਧਰ-ਹੁਸ਼ਿਆਰਪੁਰ ਰਾਸ਼ਟਰੀ ਰਾਜਮਾਰਗ ਦੇ ਵਿਕਾਸ ਲਈ ਰਸਤਾ ਸਾਫ਼ ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ
You are currently viewing ਪਟਨਾ ਗੁਰੂ ਦੇ ਬਾਗ ‘ਚ ਡਿੱਗਿਆ ਊਠ, ਬਚਾਅ ਲਈ ਬੁਲਾਈ JCB

ਪਟਨਾ ਗੁਰੂ ਦੇ ਬਾਗ ‘ਚ ਡਿੱਗਿਆ ਊਠ, ਬਚਾਅ ਲਈ ਬੁਲਾਈ JCB

ਪਟਨਾ ਸ਼ਹਿਰ ਦੇ ਮਲਸਲਾਮੀ ਥਾਣਾ ਖੇਤਰ ਦੇ ਗੁਰੂ ਕਾ ਬਾਗ ਗੁਰਦੁਆਰੇ ਦੇ ਕੋਲ ਖੂਹ ‘ਚ ਊਠ ਡਿੱਗਣ ਨਾਲ ਆਸ-ਪਾਸ ਦੇ ਇਲਾਕਿਆਂ ‘ਚ ਹਫੜਾ-ਦਫੜੀ ਮਚ ਗਈ। ਸਥਾਨਕ ਲੋਕਾਂ ਵੱਲੋਂ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੇ ਜਾਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਕਾਫੀ ਮੁਸ਼ੱਕਤ ਤੋਂ ਬਾਅਦ ਖੂਹ ‘ਚ ਡਿੱਗੇ ਊਠ ਨੂੰ ਸੁਰੱਖਿਅਤ ਬਾਹਰ ਕੱਢਿਆ।ਇਸ ਮੌਕੇ ਸਿੱਖ ਸੰਗਤਾਂ, ਸਥਾਨਕ ਲੋਕਾਂ ਅਤੇ ਪੁਲਿਸ ਨੇ ਜੇ.ਸੀ.ਬੀ ਮਸ਼ੀਨ ਦੀ ਮਦਦ ਨਾਲ ਕਾਫੀ ਮੁਸ਼ੱਕਤ ਤੋਂ ਬਾਅਦ ਬਚਾਅ ਕਾਰਜ ਚਲਾ ਕੇ ਊਠ ਨੂੰ ਸੁਰੱਖਿਅਤ ਖੂਹ ‘ਚੋਂ ਬਾਹਰ ਕੱਢਿਆ| ਕਿਹਾ ਜਾਂਦਾ ਹੈ ਕਿ ਵਿਸਾਖੀ ਦੀ ਪੂਰਵ ਸੰਧਿਆ ‘ਤੇ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਲਈ ਕੁਝ ਹਾਥੀ ਅਤੇ ਊਠ ਗੁਰੂ ਕਾ ਬਾਗ ਗੁਰਦੁਆਰੇ ਲੈ ਕੇ ਆਏ ਸਨ। ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ‘ਚ ਚਾਰਾ ਖਾਂਦੇ ਸਮੇਂ ਇਕ ਊਠ ਬੇਕਾਬੂ ਹੋ ਕੇ ਖੂਹ ‘ਚ ਡਿੱਗ ਗਿਆ, ਜਿਸ ਕਾਰਨ ਗੁਰਦੁਆਰਾ ਸਾਹਿਬ ‘ਚ ਹਫੜਾ-ਦਫੜੀ ਮੱਚ ਗਈ।