Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਪਿੰਡ ਰਾਵਲ ਪਿੰਡੀ ਮੋੜ ਤੋ ਮੋਟਰਸਾਇਕਲ  ਸਮੇਤ ਫੜਿਆ

ਪਿੰਡ ਰਾਵਲ ਪਿੰਡੀ ਮੋੜ ਤੋ ਮੋਟਰਸਾਇਕਲ  ਸਮੇਤ ਫੜਿਆ

ਹੋਸ਼ਿਆਰਪੁਰ, ਸ੍ਰੀ ਸੁਰਿੰਦਰ ਲਾਬਾ ਆਈ.ਪੀ.ਐਸ. ਐਸ.ਐਸ.ਪੀ ਸਾਹਿਬ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਜਸਪ੍ਰੀਤ ਸਿੰਘ ਡੀ.ਐਸ.ਪੀ ਗੜਸ਼ੰਕਰ ਦੀ ਨਿਗਰਾਨੀ ਹੇਠ ਸਬ ਇੰਸ. ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਦੀ ਰਹਿਨੁਮਾਈ ਹੇਠ ਉਸ ਸਮੇ ਵੱਡੀ ਕਾਮਯਾਬੀ ਮਿਲੀ। ਜਦੋ ਜਸਪ੍ਰੀਤ ਮਾਨ ਪੁੱਤਰ ਜਸਵਿੰਦਰ ਸਿੰਘ ਮਾਨ ਵਾਸੀ ਵਾਰਡ ਨੰਬਰ 2 ਸੰਤਸੰਗ ਨਗਰ ਬੰਗਾ ਰੋਡ ਗੜਸ਼ੰਕਰ ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਦੁਕਾਨ ਦੇ ਬਾਹਰ ਆਪਣੀ ਕਾਰ ਅਤੇ ਮੋਟਰਸਾਇਕਲ ਖੜਾ ਕਰਕੇ ਦੁਕਾਨ ਦੇ ਉੱਪਰ ਸੋਂ ਗਿਆ ਜੋ ਸੁਭਾ ਉੱਠ ਕੇ ਦੇਖਣ ਤੇ ਉਸਦਾ ਮੋਟਰਸਾਇਕਲ ਦੁਕਾਨ ਦੇ ਬਾਹਰ ਨਹੀ ਸੀ CCTV ਕੈਮਰੇ ਚੈਕ ਕਰਨ ਤੇ ਮੋਟਰ ਸਾਇਕਲ ਨੂੰ ਤਿੰਨ ਵਿਅਕਤੀ ਜੋ ਐਕਟੀਵਾ ਤੇ ਆਏ ਅਤੇ ਐਕਟੀਵਾ ਅੱਗੇ ਗਲੀ ਵਿੱਚ ਖੜੀ ਕਰਕੇ ਦੋ ਵਿਅਕਤੀਆ ਵੱਲੋਂ ਮੋਟਰਸਾਇਕਲ ਬਿਨਾ ਲਾਕ ਤੋੜੇ ਚੋਰੀ ਕਰਕੇ ਲੈ ਗਏ ਸੀ।ਜੇ ਤਿੰਨਾ ਵਿਅਕਤੀ ਦੀ ਪਹਿਚਾਣ ਕੀਤੀ ਗਈ।ਜੋ ਤਿੰਨੋ ਦੋਸ਼ੀ ਨਬਾਲਿਗ ਹਨ।ਜਿਹਨਾ ਖਿਲਾਫ ਮੁਕੱਦਮਾ ਥਾਣਾ ਗੜਸ਼ੰਕਰ ਮੁਕਦਮਾ ਦਰਜ ਕੀਤਾ ਗਿਆ। ਦੋਸੀਆ ਨੂੰ ਪਿੰਡ ਰਾਵਲ ਪਿੰਡੀ ਮੋੜ ਤੋ ਮੋਟਰਸਾਇਕਲ  ਸਮੇਤ ਫੜਿਆ ਗਿਆ। ਜਿਹਨਾ ਕੋਲੋ ਪੁੱਛਗਿੱਛ ਦੋਰਾਨ ਉਹਨਾ ਦੱਸਿਆ ਕਿ ਉਹਨਾ ਵੱਲੋ ਹੋਰ ਵੀ ਮੋਟਰਸਾਈਕਲ ਵੱਖ ਵੱਖ ਸਥਾਨਾ ਤੋ ਚੋਰੀ ਕਰਕੇ ਵੱਖ ਵੱਖ ਸਥਾਨਾ ਤੇ ਰੱਖੇ ਹੋਏ ਹਨ। ਜੋ ਉਕਤ ਦੋਸ਼ੀਆ ਵੱਲੋ ਦੱਸੇ ਸਥਾਨਾ ਤੋ 9 ਸਪਲੈਡਰ ਪਲੱਸ ਅਤੇ 1 ਪਲੈਟੀਨਾ ਅਤੇ ਇੱਕ FZS V3 ਮੋਟਰਸਾਇਕਲ ਕੁੱਲ 11 ਮੋਟਰਸਾਈਕਲ ਬਿਨ੍ਹਾ ਨੰਬਰੀ ਬਰਾਮਦ ਕੀਤੇ ਗਏ।