Business Khas

Latest news
सतगुरु कबीर साहिब जी के प्रकाश उत्सव के उपलक्ष्य में निकाली गई संध्या फेरी ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਕ੍ਰਿਕਟ ਜਗਤ ਵਿੱਚ ਉਹ ਕਾਰਨਾਮਾ ਕਰ ਦਿਖਾਇਆ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਪੰਜਾਬ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ ਅਗਲੇ 3 ਘੰਟਿਆਂ 'ਚ ਤੂਫਾਨ ਨੂੰ ਲੈ ਕੇ ਹਾਈ ਅਲਰਟ... ਨਗਰ ਨਿਗਮ ਚੋਣਾਂ ਦੀ ਤਸਵੀਰ ਨੇ ਰਾਜ ਦੇ ਰਾਜਨੀਤਿਕ ਦ੍ਰਿਸ਼ ਨੂੰ ਸਪੱਸ਼ਟ ਐਨਕਾਂ ਜਾਂ ਸਮਾਨ ਉੱਚ-ਤਕਨੀਕੀ ਐਨਕਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ दिल्ली के हौज खास में AC ब्लास्ट से भीषण आग, रिटायर्ड IAS अधिकारी की मौत ਸੁਸ਼ੀਲ ਰਿੰਕੂ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਪੰਜਾਬ ਸੂਬਾ ਪ੍ਰਧਾਨ ਨਿਯੁਕਤ ਹੋਣ 'ਤੇ ਵਧਾਈ ਦਿੱਤੀ
You are currently viewing ਪੀੜਤ ਪਰਿਵਾਰ ਨੇ ਚੁੱਕਿਆ ਮੁੱਦਾ, ਬਿਨਾਂ ਲੜਾਈ ਦੇ ਹੀ ਲਾਂਬੜਾ ਪੁਲਿਸ ਨੇ ਦਰਜ ਕੀਤਾ ਝੂਠਾ ਮਾਮਲਾ

ਪੀੜਤ ਪਰਿਵਾਰ ਨੇ ਚੁੱਕਿਆ ਮੁੱਦਾ, ਬਿਨਾਂ ਲੜਾਈ ਦੇ ਹੀ ਲਾਂਬੜਾ ਪੁਲਿਸ ਨੇ ਦਰਜ ਕੀਤਾ ਝੂਠਾ ਮਾਮਲਾ

ਜਲੰਧਰ, ਹਲਕਾ ਕਰਤਾਰਪੁਰ ਵਿੱਚ ਸੱਤਾਧਾਰੀ ਧਿਰ ਦੇ ਦਬਾਅ ਹੇਠ ਆਮ ਲੋਕਾਂ ‘ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਕਰਤਾਰਪੁਰ ਤੋਂ ਬਲਾਕ ਸੰਮਤੀ ਮੈਂਬਰ ਕਮਲਦੀਪ ਬਾਦਸ਼ਾਹਪੁਰ ਨੇ ਜਲੰਧਰ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀਤਾ।

ਕਮਲਦੀਪ ਬਾਦਸ਼ਾਹਪੁਰ ਨੇ ਕਿਹਾ ਕਿ ਉਹ ਮੀਡੀਆ ਰਾਹੀਂ ਸਰਕਾਰ ਅਤੇ ਉੱਚ ਅਧਿਕਾਰੀਆਂ ਦੇ ਧਿਆਨ ‘ਚ ਲਿਆਉਣਾ ਚਾਹੁੰਦੇ ਹਨ ਕਿ ਸੂਬੇ ਵਿੱਚ ਜਦੋਂ ਦੀ ਆਪ ਸਰਕਾਰ ਬਣੀ ਹੈ, ਉਦੋਂ ਤੋਂ ਹੀ ਹਲਕਾ ਕਰਤਾਰਪੁਰ ਵਿੱਚ ਆਮ ਲੋਕਾਂ ਨਾਲ ਸੱਤਾਧਾਰੀ ਧਿਰ ਦੇ ਪ੍ਰਭਾਵ ਹੇਠ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਲੋਕਾਂ ‘ਤੇ ਲਗਾਤਾਰ ਨਜਾਇਜ਼ ਪਰਚੇ ਕੀਤੇ ਜਾ ਰਹੇ ਹਨ। ਤਾਜਾ ਮਾਮਲਾ ਥਾਣਾ ਲਾਂਬੜਾ, ਹਲਕਾ ਕਰਤਾਰਪੁਰ ਨਾਲ ਸੰਬੰਧਤ ਹੈ, ਜਿੱਥੇ ਥਾਣਾ ਲਾਂਬੜਾ ਪੁਲਿਸ ਨੇ ਤਿੰਨ ਸਕੇ ਭਰਾਵਾਂ ਸਤਪਾਲ, ਸੁਰਿੰਦਰ ਕੁਮਾਰ ਅਤੇ ਹਰਭਜਨ ਦਾਸ ਵਾਸੀ ਆਬਾਦਪੁਰਾ ‘ਤੇ ਝੂਠਾ ਪਰਚਾ (ਐਫਆਈਆਰ 114/23) ਥਾਣਾ ਲਾਂਬੜਾ ਵਿੱਚ ਧਾਰਾ 323, 324, 34 ਆਈਪੀਸੀ ਤਹਿਤ ਦਰਜ ਕੀਤਾ ਹੈ। ਸਤਪਾਲ, ਸੁਰਿੰਦਰ ਕੁਮਾਰ ਅਤੇ ਹਰਭਜਨ ਦਾ ਬਾਜੜਾ ਪਿੰਡ ਵਿੱਚ ਜ਼ਮੀਨ ਨੂੰ ਲੈ ਕੇ ਪਹਿਲਾਂ ਤੋਂ ਵਿਵਾਦ ਚੱਲ ਰਿਹਾ ਹੈ। ਇਸ ਸੰਬੰਧ ਵਿੱਚ ਆਮ ਆਦਮੀ ਪਾਰਟੀ ਨਾਲ ਸਬੰਧਤ ਦੂਜੀ ਧਿਰ ਨੇ ਮਿਤੀ 26 ਨਵੰਬਰ 2023 ਨੂੰ ਬਾਜੜਾ ਵਿਖੇ ਜਗਦੀਸ਼ ਕੁਮਾਰ ਅਤੇ ਸਤਪਾਲ ‘ਤੇ ਹਮਲਾ ਕੀਤਾ ਸੀ। ਉਸ ਸਮੇਂ ਉਹ ਪਿੰਡ ਬਾਜੜਾ ਵਿਖੇ ਆਪਣੀ ਜ਼ਮੀਨ ਵਿੱਚ ਬਣੀ ਹਵੇਲੀ ਵਿੱਚ ਸਨ। ਇਸ ਹਮਲੇ ਵਿੱਚ ਜਗਦੀਸ਼ ਦੀ ਦੋ ਥਾਂ ਤੋਂ ਬਾਂਹ ਟੁੱਟ ਗਈ ਸੀ ਤੇ ਉਹ 26 ਨਵੰਬਰ ਤੋਂ ਹੀ ਸਿਵਲ ਹਸਪਤਾਲ, ਜਲੰਧਰ ਵਿਖ਼ੇ ਜੇਰੇ ਇਲਾਜ ਸੀ। ਉਹ ਉੱਥੇ ਕਰੀਬ 25 ਦਿਨ ਰਿਹਾ। ਸੁਰਿੰਦਰ ਕੁਮਾਰ ਤੇ ਸਤਪਾਲ, ਜਗਦੀਸ਼ ਦੇ ਇਲਾਜ ਲਈ ਹਸਪਤਾਲ ਵਿੱਚ 1 ਦਸੰਬਰ 2023 ਨੂੰ ਮੌਜ਼ੂਦ ਸਨ। ਪਰ ਸੱਤਾ ਪੱਖ ਨਾਲ ਸਬੰਧਤ ਦੂਜੀ ਧਿਰ ਨੇ ਲੜਾਈ ਦੀ ਝੂਠੀ ਸ਼ਿਕਾਇਤ ਦੇ ਕੇ ਉਨ੍ਹਾਂ ਖਿਲਾਫ ਪਰਚਾ ਦਰਜ ਕਰਵਾ ਦਿੱਤਾ। ਸਤਪਾਲ ਦਾ ਭਰਾ ਹਰਭਜਨ, ਜੋਕਿ ਝੂਠੇ ਪਰਚੇ ਵਿੱਚ ਨਾਮਜ਼ਦ ਹੈ, ਉਸ ਦੀ ਉਮਰ 85 ਸਾਲ ਹੈ ਅਤੇ ਉਹ ਬੀਮਾਰ ਰਹਿੰਦਾ ਹੈ।
ਦੂਜੀ ਧਿਰ ਨੇ ਐਫਆਈਆਰ ਵਿੱਚ ਜਿਸ ਸਮੇਂ ਪਿੰਡ ਬਾਜੜੇ ਵਿੱਚ ਲੜਾਈ ਹੋਣ ਦੀ ਗੱਲ ਕਹੀ, ਉਦੋਂ ਸਤਪਾਲ, ਸੁਰਿੰਦਰ ਕੁਮਾਰ ਪਿੰਡ ਵਿੱਚ ਮੌਜ਼ੂਦ ਹੀ ਨਹੀਂ ਸਨ। ਇਨ੍ਹਾਂ ਤਿੰਨਾਂ ਭਰਾਵਾਂ ਦੀ ਦੂਜੀ ਧਿਰ ਨਾਲ ਕੋਈ ਲੜਾਈ ਨਹੀਂ ਹੋਈ, ਫਿਰ ਵੀ ਪੁਲਿਸ ਨੇ ਬਿਨਾਂ ਲੜਾਈ ਝੂਠੀ ਐਮ.ਐਲ.ਆਰ. ਦੇ ਆਧਾਰ ‘ਤੇ ਤਿੰਨਾਂ ਭਰਾਵਾਂ ਉੱਤੇ ਪਰਚਾ ਦਰਜ ਕਰ ਦਿੱਤਾ ਅਤੇ ਇਨ੍ਹਾਂ ਨੂੰ ਜਬਰਦਸਤੀ ਇਨ੍ਹਾਂ ਦੇ ਘਰ ਆਬਾਦਪੁਰਾ ਤੋਂ ਬਿਨਾਂ ਕਿਸੇ ਜੁਰਮ ਦੇ ਥਾਣਾ ਲਾਂਬੜਾ ਪੁਲਿਸ ਨੇ ਧੱਕੇਸ਼ਾਹੀ ਕਰਦੇ ਹੋਏ ਸਵੇਰੇ 6 ਵਜੇ ਬਿਨਾਂ ਕੋਈ ਨੋਟਿਸ ਦਿੱਤੇ ਡਰਾਉਣ-ਧਮਕਾਉਣ ਅਤੇ ਬੇਇੱਜ਼ਤ ਕਰਨ ਦੇ ਇਰਾਦੇ ਨਾਲ ਧਾਰਾ 323, 324, 34 ਵਿੱਚ ਗ੍ਰਿਫਤਾਰ ਕਰਕੇ ਲੈ ਗਈ। ਜਗਦੀਸ਼ ਕੁਮਾਰ ਨੇ ਉਸ ਅਤੇ ਉਸਦੇ ਭਰਾ ਸਤਪਾਲ ‘ਤੇ ਆਪ ਨਾਲ ਸਬੰਧਤ ਦੂਜੀ ਧਿਰ ਵੱਲੋਂ ਮਿਤੀ 26 ਨਵੰਬਰ 2023 ਨੂੰ ਬਾਜੜੇ ਵਿਖੇ ਕੀਤੇ ਗਏ ਹਮਲੇ ਨੂੰ ਲੈ ਕੇ ਮਾਮਲਾ ਦਰਜ ਕਰਾਇਆ ਸੀ। ਇਸੇ ਮਾਮਲੇ ਵਿੱਚ ਰਾਜੀਨਾਮੇ ਦਾ ਦਬਾਅ ਪਾਉਣ ਲਈ ਸੱਤਾਧਾਰੀ ਧਿਰ ਦੇ ਪ੍ਰਭਾਵ ਹੇਠ ਥਾਣਾ ਲਾਂਬੜਾ ਪੁਲਿਸ ਨੇ ਉਨ੍ਹਾਂ ‘ਤੇ ਲੜਾਈ ਦਾ ਝੂਠਾ ਮਾਮਲਾ ਦਰਜ ਕੀਤਾ ਹੈ।
ਬਲਾਕ ਸੰਮਤੀ ਮੈਂਬਰ ਕਮਲਦੀਪ ਬਾਦਸ਼ਾਹਪੁਰ ਨੇ ਕਿਹਾ ਕਿ ਉਹ ਮੀਡੀਆ ਰਾਹੀਂ ਇਹ ਗੱਲ ਡੀਜੀਪੀ ਪੰਜਾਬ ਅਤੇ ਹੋਰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਨ, ਤਾਂ ਕਿ ਇਸ ਤਰ੍ਹਾਂ ਦੀਆਂ ਧੱਕੇਸ਼ਾਹੀਆਂ ਨੂੰ ਰੋਕਿਆ ਜਾ ਸਕੇ ਅਤੇ ਝੂਠਾ ਪਰਚਾ (ਐਫਆਈਆਰ ਨੰ. 114/23) ਰੱਦ ਕੀਤਾ ਜਾ ਸਕੇ ਅਤੇ ਪਰਿਵਾਰ ਨੂੰ ਇਨਸਾਫ ਮਿਲ ਸਕੇ। ਇਸ ਮੌਕੇ ਪਾਲੀ ਹੁਸੈਨਪੁਰ, ਦਵਿੰਦਰ ਗੋਗਾ ਅਤੇ ਪੀੜਤ ਧਿਰ ਵੱਲੋਂ ਸੁਰਿੰਦਰ ਕੁਮਾਰ, ਜਗਦੀਸ਼, ਸਤਪਾਲ ਆਦਿ ਵੀ ਮੌਜ਼ੂਦ ਸਨ।